ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ 8 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੇ।

ਸਪੀਕਰ ਰਾਣਾ ਕੇ ਪੀ ਸਿੰਘ
*ਖੂਨਦਾਨ ਕੈਂਪ ਦੀ ਸੁਰੂਆਤ ਅਤੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨਗੇ ਦੋਵੇ ਆਗੂ।
ਸ੍ਰੀ ਅਨੰਦਪੁਰ ਸਾਹਿਬ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅਤੇ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਅੱਜ 08 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਾ ਵਿਖੇ ਸਵੇਰੇ 10.45 ਵਜੇ ਖੂਨਦਾਨ ਕੈਂਪ ਦੀ ਸੁਰੂਆਤ ਕਰਨਗੇ ਇਸ ਉਪਰੰਤ ਦੋਵੇ ਆਗੂ ਪਿੰਡ ਮਿਢਵਾਂ ਅੱਪਰ ਵਿੱਚ 11.00 ਵਜੇ, ਮਿਢਵਾਂ ਲੋਅਰ ਵਿੱਚ 11.30 ਵਜੇ,ਬੱਢਲ ਲੋਅਰ ਵਿੱਚ 12.00 ਵਜੇ ਦੁਪਹਿਰ, ਕੋਟਲਾ ਵਿੱਚ 12.30 ਵਜੇ, ਗੱਜਪੁਰ ਵਿੱਚ 1.00 ਵਜੇ ਬਾਅਦ ਦੁਪਹਿਰ, ਸ਼ਾਹਪੁਰ ਬੇਲਾ ਵਿੱਚ 1.30 ਵਜੇ, ਲੋਧੀਪੁਰ ਵਿੱਚ 2.00 ਵਜੇ, ਲੋਧੀਪੁਰ ਬਾਸ ਝੂੰਗੀਆਂ ਵਿੱਚ 2.30 ਵਜੇ, ਲੋਧੀਪੁਰ ਬਾਸ ਬਰੋਟੂ ਵਿੱਚ 3.00 ਵਜੇ, ਚੱਕ ਵਿੱਚ 3.30 ਵਜੇ ਗਲੀਆਂ ਨਾਲੀਆਂ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਇਸ ਉਪਰੰਤ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਉਪ ਮੰਡਲ ਮੈਜਿਸਟਰੇਟ ਅਤੇ ਹੋਰ ਅਧਿਕਾਰੀਆਂ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕਰਨਗੇ।