ਚਾਂਦ ਪ੍ਰਕਾਸ਼ ਨੇ ਤਹਿਸੀਲਦਾਰ ਚੋਣਾਂ ਦਾ ਅਹੁਦਾ ਸੰਭਾਲਿਆ

ਫਰੀਦਕੋਟ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਨਵ ਨਿਯੁਕਤ ਤਹਿਸੀਲਦਾਰ ਫਰੀਦਕੋਟ ਸ੍ਰੀ ਚਾਂਦ ਪ੍ਰਕਾਸ਼ ਵੱਲੋਂ ਚੋਣ ਤਹਿਸੀਲਦਾਰ ਅਧਿਕਾਰੀ ਵਜੋਂ ਚਾਰਜ ਸੰਭਾਲਦਿਆਂ ਹੀ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਉਨਾਂ ਜ਼ਿਲਾ ਫ਼ਰੀਦਕੋਟ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਸੁਪਰਵਾਈਜਰਾਂ ਨਾਲਗੂਗਲ ਮੀਟ ਤੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨਾਂ ਸਾਰੇ ਸੁਪਰਵਾਈਜਰਾਂ ਨੂੰ ਆਪਣੇ ਆਪਣੇ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ਦੇ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਵੋਟ ਬਣਾਉਣ ਤੋਂ ਬਾਕੀ ਰਹਿੰਦੇ ਲੋਕਾਂ ਨੂੰ ਰਜਿਸਟਰਡ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਅਤੇ ਨਾਲ ਹੀ ਅਪੰਗ/ਅਪਾਹਿਜ ਅਤੇ ਟ੍ਰਾਂਸਜੇੰਡਰਾਂ ਨੂੰ ਵੀ ਵੱਧ ਤੋਂ ਵੱਧ ਵੋਟਰ ਸੂਚੀ ਵਿੱਚ ਦਰਜ ਕਰਨ ਲਈ ਕਿਹਾ। ਚੋਣ ਤਹਿਸੀਲਦਾਰ ਨੇ ਸਮੂਹ ਸੁਪਰਵਾਈਜਰਾਂ ਨੂੰ ਆਪਣੇ ਆਪਣੇ ਹਲਕੇ ਵਿੱਚ ਈ.ਐਲ.ਸੀ ਗਰੁਪ ਅਤੇ ਵੋਟਰ ਅਵੈਅਰਨੈੰਸ ਫੋਰਮ ਬਣਾਉਣ ਲਈ ਜੋਰ ਦਿੱਤਾ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟਰ ਬਣਨ ਤੋਂ ਵਾਂਝਾ ਨਾ ਰਹਿ ਜਾਏ।