ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਜਾਅਲੀ ਸਰਟੀਫਿਕੇਟ ਜ਼ਰੀਏ 14 ਕਿਲੋਗ੍ਰਾਮ ਭੁੱਕੀ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀ ਟਮਾਟਰਾਂ ਨਾਲ ਭਰੇ ਟਰੱਕ ਵਿੱਚੋਂ ਗ੍ਰਿਫ਼ਤਾਰ

ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ / 9ਅਪ੍ਰੈਲ / ਏਨ ਏਸ ਬੀ ਨਿਊਜ਼:
ਕੋਵਿਡ 19 ਦੇ ਫੈਲਾਅ ਬਾਅਦ ਹਾਈ ਅਲਰਟ ‘ਤੇ, ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਵੀਰਵਾਰ ਨੂੰ 14 ਕਿਲੋਗ੍ਰਾਮ ਭੁੱਕੀ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਟਮਾਟਰਾਂ ਨਾਲ ਭਰੇ ਇੱਕ ਟਰੱਕ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ “ਜ਼ਰੂਰੀ ਸੇਵਾਵਾਂ” ਜਾਅਲੀ ਸਰਟੀਫਿਕੇਟ ਜ਼ਰੀਏ ਉਦਯੋਗਿਕ ਉਤਪਾਦਨ ਲਈ ਕੱਚੇ ਖਾਧ ਪਦਾਰਥਾਂ ਨੂੰ ਲਿਜਾਇਆ ਜਾ ਰਿਹਾ ਸੀ।
ਪੁਲਿਸ ਦੇ ਇਕ ਬੁਲਾਰੇ ਨੇ ਦੋਵਾਂ ਦੀ ਪਛਾਣ ਅਨਿਲ ਕੁਮਾਰ ਪੁੱਤਰ ਚਰਨਜੀਤ ਰਤਨ ਅਤੇ ਹਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਜੋਂ ਕੀਤੀ ਹੈ, ਜਿਨ੍ਹਾਂ ਨੇ ਮੁੱਢਲੀ ਜਾਂਚ ਦੌਰਾਨ ਮੰਨ ਲਿਆ ਹੈ ਕਿ ਇਹ ਪਾਬੰਦੀਸ਼ੁੱਦਾ ਮਾਲ ਰਾਜਸਥਾਨ ਤੋਂ ਆਇਆ ਹੈ।
ਬੁਲਾਰੇ ਅਨੁਸਾਰ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਟਰੱਕ ਬੇਰਿੰਗ ਨੰਬਰ ਪੀ ਬੀ 23 ਐਫ/4141 ਨੂੰ ਖਮਾਣੋ ਸਬ ਡਵੀਜ਼ਨ ਦੇ ਥਾਣਾ ਖੇੜੀ ਨੌਧ ਸਿੰਘ ਦੀ ਟੀਮ ਨੇ ਰੋਕ ਲਿਆ। ਦੋਸ਼ੀਆਂ ਨੇ ਪੁਲਿਸ ਜਾਂਚ ਤੋਂ ਬਚਣ ਲਈ ਜੀ.ਐਮ. ਜ਼ਿਲ੍ਹਾ ਉਦਯੋਗਿਕ ਕੇਂਦਰ ਜਲੰਧਰ ਦੁਆਰਾ ਜਾਰੀ ਜ਼ਰੂਰੀ ਸੇਵਾਵਾਂ ਦਾਜਾਅਲੀਸਰਟੀਫਿਕੇਟ ਲਗਾਇਆ ਹੋਇਆ ਸੀ।
ਭੁੱਕੀ ਟਮਾਟਰਾਂ ਦੇ ਕਾਰਟੂਨਾਂ ਹੇਠ ਮਿਲੀ। ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਸਰਟੀਫਿਕੇਟਪਿੰਡ ਬਚੋਵਾ, ਤਹਿਸੀਲ ਫਿਲੌਰ, ਜਲੰਧਰ ਦੇ ਮੈਸਰਜ਼ ਸ੍ਰੀ ਸ਼ਿਵਸ਼ਕਤੀ ਬੇਕਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤਾ ਗਿਆ ਹੈ। ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਪ੍ਰਕਿਰਿਆ ਅਧੀਨ ਹੈ।
ਜ਼ਿਕਰਯੋਗ ਹੈ ਕਿ ਦੋਸ਼ੀ ਅਨਿਲ ਕੁਮਾਰ ਗੁਰੂ ਤੇਗ਼ ਬਹਾਦਰ ਨਗਰ,ਖਰੜ ਦਾ ਵਸਨੀਕ ਹੈ, ਜਦਕਿ ਹਰਵਿੰਦਰ ਸਿੰਘ ਖਮਾਣੋਂ ਦੇ ਬਦੇਸਾ ਦਾ ਰਹਿਣ ਵਾਲਾ ਹੈ।