November 16, 2024

ਅਗਵਾ ਕੀਤੇ 2 ਸਾਲਾ ਮਸੂਮ ਬੱਚੇ ਨੂੰ ਪੁਲਿਸ ਨੇ ਕੁੱਝ ਹੀ ਘੰਟਿਆ ਵਿੱਚ ਕੀਤਾ ਬਰਾਮਦ

0

ਬੰਗਾ/ਬਹਿਰਾਮ, 23 ਮਈ / ਨਿਊ ਸੁਪਰ ਭਾਰਤ ਨਿਊਜ਼




ਜ਼ਿਲ੍ਹਾ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਆਪਣੀ ਸਾਲੀ ਦੇ ਬੱਚੇ ਨੂੰ ਨਿੱਜੀ ਰੰਜਿਸ਼ ਦੀ ਵਜ੍ਹਾ ਨਾਲ ਅਗਵਾ ਕਰਨ ਵਾਲੇ ਉਂਕਾਰ ਸਿੰਘ ਨੂੰ ਗਿ੍ਰਫ਼ਤਾਰ ਕਰਕੇ, ਅਗਵਾ ਬੱਚੇ ਨੂੰ ਜਲੰਧਰ ਜ਼ਿਲ੍ਹੇ ਦੇ ਪਿਮਡ ਅਲੀਗੜ੍ਹ ਤੋਂ ਮਹਿਜ਼ 8 ਘੰਟਿਆਂ ’ਚ ਹੀ ਬਰਾਮਦ ਕਰ ਲਿਆ।


ਐਸ ਐਸ ਪੀ ਸ੍ਰੀਮਤੀ ਸ੍ਰੀਮਤੀ ਅਲਕਾ ਮੀਨਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ ਨੂੰ ਮਨਪ੍ਰੀਤ ਕੌਰ ਵਾਸੀ ਬਾਹੜ ਮਜਾਰਾ ਨੇ ਬਹਿਰਾਮ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦੇ 2 ਸਾਲ ਦੇ ਬੱਚੇ ਨੂੰ ਉਸ ਦੇ ਪੇਕੇ ਘਰ ਤੋਂ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਪਤੀ ਉਂਕਾਰ ਸਿੰਘ ਨਿੱਜੀ ਰੰਜਿਸ਼ ਕਾਰਨ ਅਗਵਾ ਕਰ ਕੇ ਲੈ ਗਿਆ ਹੈ। ਉਸ ਨੇ ਅੱਗੇ ਦੱਸਿਆ ਕਿ 21 ਮਈ ਨੂੰ ਉਸਦੀ ਭੈਣ ਹਰਪ੍ਰੀਤ ਕੌਰ ਦੇ ਪਤੀ ਉਂਕਾਰ ਸਿੰਘ ਨੇ ਉਸਦੀ ਭੈਣ ਦੀ ਕੱੁਟਮਾਰ ਕੀਤੀ ਸੀ, ਜਿਸਦੇ ਲੱਗੀਆ ਸੱਟਾਂ ਸਬੰਧੀ ਐਮ.ਐਲ.ਆਰ ਸਿਵਲ ਹਸਪਤਾਲ, ਫਗਵਾੜਾ ਤੋਂ ਕਟਵਾਈ ਸੀ। ਅਗਵਾ ਦੀ ਘਟਨਾ ਮੌਕੇ ਉਹ ਆਪਣੀ ਭੈਣ ਹਰਪ੍ਰੀਤ ਕੌਰ ਅਤੇ ਮਾਤਾ ਨਾਲ ਸਿਵਲ ਹਸਪਤਾਲ, ਫਗਵਾੜਾ ਵਿਖੇ ਦਵਾਈ ਲੈਣ ਗਈਆ ਸਨ ਅਤੇ ਉਹ ਆਪਣੇ ਬੱਚੇ ਏਕਮਦੀਪ ਸਿੰਘ ਨੂੰ ਆਪਣੇ ਭਰਾ ਬਲਰਾਮ ਪਾਸ ਛੱਡ ਕੇ ਗਈ ਸੀ ਤਾਂ ਸ਼ਾਮ 06:00 ਵਜੇ ੳਂੁਕਾਰ ਸਿੰਘ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਉਨ੍ਹਾਂ ਦੇ ਘਰ ਆ ਕੇ ਉਸਦੇ ਭਰਾ ਬਲਰਾਮ ਤੋਂ ਜ਼ਬਰਦਸਤੀ ਉਸਦੇ ਬੱਚੇ ਏਕਮਦੀਪ ਨੂੰ ਅਗਵਾ ਕਰਕੇ ਕਿਤੇ ਲੈ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 47 ਮਿਤੀ 22-05-2020 ਅ/ਧ 365 ਭ:ਦ: ਥਾਣਾ ਬਹਿਰਾਮ ਵਿਖੇ ਦਰਜ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਦਾ ਪਤਾ ਲੱਗਦੇ ਹੀ ਡੀ ਐਸ ਪੀ ਨਵਨੀਤ ਸਿੰਘ ਮਾਹਲ, ਉਪ ਕਪਤਾਨ ਪੁਲਿਸ, ਬੰਗਾ ਦੀ ਨਿਗਰਾਨੀ ਹੇਠ ਐਸ.ਆਈ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਬੱਚੇ ਦੀ ਭਾਲ ਆਰੰਭ ਦਿੱਤੀ ਗਈ। ਬੱਚਾ ਛੋਟੀ ਉਮਰ ਦਾ ਹੋਣ ਕਾਰਨ ਅਤੇ ਆਰੋਪੀ ਵੱਲੋਂ ਆਪਣਾ ਫੋਨ ਬੰਦ ਕਰ ਦੇਣ ਅਤੇ ਬੱਚੇ ਦੀ ਜਾਨ ਨੂੰ ਖਤਰੇ ਵਿੱਚ ਵੇਖਦਿਆਂ ਲਗਾਤਾਰ 8 ਘੰਟੇ ਦੇ ਸਰਚ ਅਪਰੇਸ਼ਨ ਤੋਂ ਬਾਅਦ ਥਾਣਾ ਸਦਰ ਜਲੰਧਰ ਪੁਲਿਸ ਦੀ ਮੱਦਦ ਨਾਲ ਦੇਰ ਰਾਤ ਢਾਈ ਵਜੇ ਉਂਕਾਰ ਸਿੰਘ ਦੇ ਘਰ ਛਾਪੇਮਾਰੀ ਕਰਕੇ ਬੱਚੇ ਏਕਮਦੀਪ ਸਿੰਘ ਨੂੰ ਸਹੀ ਸਲਾਮਤ ਪਿੰਡ ਅਲੀਪੁਰ (ਜਲੰਧਰ) ਤੋਂ ਬਰਾਮਦ ਕਰਕੇ ਆਰੋਪੀ ੳਂੁਕਾਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਤੋਂ ਇਹ ਪਤਾ ਹੈ ਲੱਗਾ ਹੈ ਕਿ ਆਰੋਪੀ ਉਂਕਾਰ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ਦੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਅਧੀਨ 11 ਮੁਕੱਦਮੇ, ਜਿਸ ਵਿੱਚ ਲੁੱਟਾਂ-ਖੋਹਾਂ ਦੇ 3, ਲੜਾਈ-ਝਗੜੇ ਅਤੇ ਅਸਲਾ ਐਕਟ ਦੇ 8 ਮੁਕੱਦਮੇ ਦਰਜ ਹਨ। ਆਰੋਪੀ ਉਂਕਾਰ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਹੋਏ ਲੜਾਈ-ਝਗੜੇ ਦੀ ਰੰਜਸ਼ ਕਰਕੇ ਮਾਸੂਮ ਬੱਚੇ ਏਕਮਦੀਪ ਸਿੰਘ ਨੂੰ ਅਗਵਾ ਕੀਤਾ ਸੀ। ਅਗਵਾ ਕੀਤੇ ਬੱਚੇ ਏਕਮਦੀਪ ਸਿੰਘ ਨੂੰ ਸਹੀ ਸਲਾਮਤ ਵਾਰਿਸਾਂ ਦੇ ਹਵਾਲਾ ਕਰ ਦਿੱਤਾ ਗਿਆ ਹੈ। ਆਰੋਪੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।



Leave a Reply

Your email address will not be published. Required fields are marked *