December 22, 2024

ਪਿੰਡਾਂ ਦੇ ਵਿਕਾਸ ਕਾਰਜਾ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ-ਰਾਣਾ ਕੇ.ਪੀ ਸਿੰਘ *** ਸਪੀਕਰ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

0

ਸੁਖਸਾਲ/ਨੰਗਲ 04 ਜਨਵਰੀ (Rajan Chabba)  


ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਇਹਨਾਂ ਪਿੰਡਾਂ ਵਿਚ ਹੋਰ ਵਿਕਾਸ ਦੇ ਕੰਮਾਂ ਦੇ ਨੀਹ ਪੱਥਰ ਵੀ ਰੱਖੇ।
       ਇਸ ਮੋਕੇ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ। ਉਹਨਾਂ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚਲਾਈ ਗਈ ਹੈ, ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਕੰਮ ਮੁਕੰਮਲ ਹੋਏ ਹਨ, ਵੱਡੇ ਪ੍ਰੋਜੈਕਟਾਂ ਤੋਂ ਇਲਾਵਾ ਪਿੰਡਾਂ ਵਿੱਚ ਸੜਕੀ ਨੈਟਵਰਕ ਦੀ ਮਜਬੂਤੀ, ਪੁੱਲਾ ਦੀ ਉਸਾਰੀ, ਕਮਿਊਨਿਟੀ ਸੈਂਟਰਾਂ ਦਾ ਨਿਰਮਾਣ, ਗਲੀਆਂ ਨਾਲੀਆਂ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਅਤੇ ਸਿਵਰੇਜ, ਪਾਰਕ, ਜਿੰਮ, ਲਾਇਟਾਂ, ਸਕੂਲਾਂ ਦੇ ਬੁਨਿਆਦੀ ਢਾਚੇ ਦੀ ਮਜਬੂਤੀ, ਧਰਮਸ਼ਾਲਾ ਦਾ ਨਿਰਮਾਣ ਆਦਿ ਦੇ ਵਿਕਾਸ ਕਾਰਜ ਹਲਕੇ ਦੇ ਵਿੱਚ ਹਰ ਪਾਸੇ ਕਰਵਾਏ ਗਏ ਹਨ। ਪਿੰਡਾਂ ਨੂੰ ਸ਼ਹਿਰਾ ਵਾਲੀਆਂ ਅਧੁਨਿਕ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ।

ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਗਈ।ਉਹਨਾਂ ਅੱਜ ਸੁਖਸਾਲ ਵਿਚ ਕਮਿਊਨਿਟੀ ਸੈਟਰ ਦੇ ਨਵੀਨੀਕਰਨ ਅਤੇ ਇਲਾਕੇ ਵਿਚ ਹੋਰ ਮੁਕੰਮਲ ਹੋੲੈ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਤੇ ਕਈ ਨਵੇ ਵਿਕਾਸ ਦੇ ਕੰਮ ਸੁਰੂ ਕਰਵਾਏ। ਇਸ ਉਪਰੰਤ ਰਾਣਾ ਕੇ.ਪੀ ਸਿੰਘ ਨੇ ਨਿੱਕੂ ਨੰਗਲ ਤੇ ਰਾਏਪੁਰ ਸਾਹਨੀ ਵਿਚ ਜਾ ਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਪਤਵੰਤਿਆ ਨਾਲ ਵਿਸੇਸ ਬੈਠਕਾ ਕੀਤੀਆਂ। ਇਨ੍ਹਾਂ ਪਿੰਡਾਂ ਵਿਚ ਸਪੀਕਰ ਰਾਣਾਂ ਕੇ.ਪੀ ਸਿੰਘ ਦਾ ਪੰਚਾ, ਸਰਪੰਚਾਂ ਤੇ ਪਤਵੰਤਿਆ ਵਲੋ ਭਰਵਾ ਸਵਾਗਤ ਕੀਤਾ ਗਿਆ।


     ਇਸ ਮੌਕੇ ਚਮਨ ਲਾਲ, ਨਾਜਰ ਸਿੰਘ ਗੋਲਣੀ,ਦਲਜੀਤ ਕੌਰ ਸਰਪੰਚ, ਸੁਰੇਸ਼ ਕੁਮਾਰ ਰਿੰਕਾ, ਡਾਕਟਰ ਚਮਨ ਲਾਲ, ਦਰਸ਼ਨਾਂ ਕੁਮਾਰੀ, ਪਵਨ ਕੁਮਾਰ ਧੀਮਾਨ, ਰਾਜ ਕੁਮਾਰ ਸਰਪੰਚ, ਗੁਰਚਰਨ ਸਿੰਘ ਸੋਢੀ, ਰਾਮ ਪ੍ਰਕਾਸ਼, ਦਿਦਾਰ ਚੰਦ, ਗੁਰਦੇਵ ਚੱਬਾ, ਗੁਰਮੀਤ ਸਿੰਘ, ਗੁਰਬਖਸ਼ ਸਿੰਘ, ਕਿਸ਼ੋਰ ਚੰਦ, ਸੁੱਚਾ ਸਿੰਘ, ਰਾਕੇਸ਼ ਕੁਮਾਰ, ਓਮ ਪ੍ਰਕਾਸ਼, ਪੰਚ , ਸਰਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *