ਪੰਜਾਬ ਦੀ ਜਵਾਨੀ ਨੇ ਖੇਡ ਮੈਦਾਨਾਂ ਵਿੱਚ ਮਾਣਮਤਾ ਇਤਿਹਾਸ ਸਿਰਜਿਆ ਹੈ। ਰਾਣਾ ਕੇ ਪੀ ਸਿੰਘ *** ਪਿੰਡ ਭਲਾਣ ਵਿੱਚ 67ਵੀਂ ਸੀਨੀਅਰ ਪੰਜਾਬ ਕਬੱਡੀ ਚੈਪੀਅਨਸ਼ੀਪ ਅਯੋਜਿਤ ਕੀਤੀ ਗਈ।
ਸੁਖਸਾਲ/ ਨੰਗਲ , 14 ਮਾਰਚ
ਪੰਜਾਬ ਦੀ ਜਵਾਨੀ ਨੇ ਖੇਡ ਮੈਦਾਨਾਂ ਵਿੱਚ ਮਾਣਮਤੇ ਇਤਿਹਾਸ ਸਿਰਜ ਕੇ ਚਾਰ ਚੰਦ ਲਗਾਏ ਹਨ। ਇਹ ਵਿਚਾਰ ਅੱਜ ਭਲਾਣ ਵਿੱਚ ਅਯੋਜਤ 67ਵੀਂ ਸੀਨੀਅਰ ਪੰਜਾਬ ਕਬੱਡੀ ਚੈਪੀਅਨਸ਼ੀਪ ਲੜਕੇ ਅਤੇ ਲੜਕੀਆਂ ਦੇ ਇਨਾਮ ਵੰਡ ਸਮਾਰੋਹ ਦੋਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਪ੍ਰਗਟਾਏ ।
ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦਾਰਾ ਸਿੰਘ, ਮਿਲਖਾ ਸਿੰਘ, ਪ੍ਰਗਟ ਸਿੰਘ ਅਤੇ ਧਿਆਨ ਚੰਦ ਅਦਿ ਵਰਗੇ ਅਨੇਕਾ ਹੀ ਖਿਡਾਰੀ ਪੈਦਾ ਕਰਕੇ ਦੁਨੀਆਂ ਵਿੱਚ ਆਪਣਾ ਨਾਮਣਾ ਖੱਟਿਆ ਹੈ। ਉਹਨਾਂ ਕਿਹਾ ਕਿ ਮਾਨਸਿਕ ਅਤੇ ਦਿਮਾਗੀ ਤੰਦਰੁਸਤੀ ਲਈ ਸਾਡਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਡੀ ਜਵਾਨਂੀ ਦਾ ਮੂੰਹ ਖੇਡ ਮੈਦਾਨਾ ਵੱਲ ਮੋੜਿਆ ਜਾਵੇ।
ਰਾਣਾ ਕੇ ਪੀ ਸਿੰਘ ਨੇ ਪ੍ਰਬੰਧਕਾਂ ਨੂੁੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੁੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪਾ੍ਰਪਤ ਧਰਤੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭਲਾਣ ਵਿੱਚ ਇਹ ਚੈਪੀਅਨਸ਼ੀਪ ਦਾ ਪਹਿਲੀ ਵਾਰ ਅਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੋਰਾਨ ਪੰਜਾਬ ਦੀ ਜਵਾਨੀ ਤੇ ਨਸ਼ਿਆ ਵਰਗੇ ਦਾਗ ਲੱਗ ਗਏ ਸਨ ਪਰ ਮੋਜੂਦਾ ਸਮੇਂ ਦੋਰਾਨ ਲੱਗੇ ਕਿਸਾਨ ਮੋਰਚੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੇਸ ਦੀ ਅਗਵਾਈ ਕਰਨ ਦੇ ਸਮਰੱਥ ਹੈ ਉਹਨਾਂ ਕਿਹਾ ਕਿ ਸਾਡੇ ਕਿਸਾਨ ਪੂਰੇ ਮੁਲਕ ਦੇ ਵਿੱਚ ਮੁਲਕ ਦੇ ਕਿਸਾਨਾਂ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ ਜੋ ਜਿੰਦਾ ਦਿੱਲ ਕੋਮਾਂ ਦੀ ਨਿਸ਼ਾਨੀ ਹੈ।
ਉਹਨਾਂ ਕਿਹਾ ਕਿ ਪੰਜਾਬੀਆਂ ਦੁਆਰਾ ਹਰ ਖੇਤਰ ਵਿੱਚ ਮਾਰੀਆਂ ਵੱਧ ਚੱੜ ਕੇ ਮੱਲਾ ਕਾਰਨ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਪੰਜਾਬੀਆਂ ਦਾ ਬੋਲ ਬਾਲਾ ਹੈ। ਇਸ ਮੋਕੇ ਤੇ ਉਹਨਾ ਕਿਹਾ ਕਿ ਪਿੰਡ ਦੇ ਸਟੇਡੀਅਮ ਦੀਆਂ ਘਾਟਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨਾਂ ਪਿੰਡ ਦੇ ਕਲੱਬ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੋਕੇ ਤੇ ਕਬੱਡੀ ਚੈਪੀਅਨਸ਼ੀਪ ਕਮੇਟੀ ਦੇ ਮੈਂਬਰ ਅਮਨਪ੍ਰੀਤ ਸਿੰਘ ਮੱਲੀ, ਹਰਬੰਸ ਸਿੰਘ, ਰਾਮ ਸੈਣੀ ,ਤਹਿਸੀਲਦਾਰ ਰਾਮ