ਸ੍ਰੀ ਅਨੰਦਪੁਰ ਸਾਹਿਬ 21 ਜੁਲਾਈ / ਨਿਊ ਸੁਪਰ ਭਾਰਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦੇਣੀ ਲਗਾਤਾਰ ਜਾਰੀ ਹੈ। ਉਹਨਾਂ ਵਲੋਂ ਆਪਣੇ ਹਲਕੇ ਦੇ ਸਮਾਜ ਸੇਵੀ ਸੰਗਠਨਾਂ, ਕਲੱਬਾਂ ਅਤੇ ਸੰਸਥਾਵਾਂ, ਸੁਸਾਇਟੀਆਂ ਅਤੇ ਗਰਾਮ ਪੰਚਾਇਤਾ ਨੂੰ ਲਗਾਤਾਰ ਉਹਨਾਂ ਦੀ ਮੰਗ ਅਨੁਸਾਰ ਗਰਾਂਟਾ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਨੂੰ ਵਿਕਾਸ ਕਾਰਜਾ ਲਈ ਗਰਾਟਾਂ ਦੇਣ ਦੇ ਨਾਲ ਨਾਲ ਲਗਾਤਾਰ ਵੱਡੇ ਪੋ੍ਰਜੈਕਟਾਂ ਉਤੇ ਵੀ ਰਾਣਾ ਕੇ ਪੀ ਸਿੰਘ ਖੁੱਦ ਨਜਰ ਰੱਖ ਰਹੇ ਹਨ। ਉਹਨਾਂ ਵਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਵੀ ਲੋੜੀਦੀਆਂ ਢੁਕਵੀਆਂ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਉਣ ਲਈ ਵੰਡ ਉਪਲੱਬਧ ਕਰਵਾਏ ਜਾ ਰਹੇ ਹਨ। ਪਿੰਡਾਂ ਵਿੱਚ ਹਰਤਰ੍ਹਾਂ ਦੀ ਬੁਨਿਆਦੀ ਸਹੂਲਤ ਉਪਲੱਬਧ ਕਰਵਾਉਣ ਲਈ ਲਗਾਤਾਰ ਸਰਕਾਰ ਤੋਂ ਵਿਸੇਸ਼ ਫੰਡ ਉਪਲੱਬਧ ਕਰਵਾਏ ਗਏ ਹਨ।ਸੜਕਾਂ ਪੱਕੀਆਂ ਗਲੀਆ ਤੇ ਨਾਲੀਆਂ, ਕਮਿਊਨਿਟੀ ਸੈਂਟਰ ਲਾਈਟਾਂ ਧਰਮਸ਼ਾਲਾ, ਟੋਬਿਆ ਦੀ ਸਫਾਈ ਦੇ ਨਾਲ ਨਾਲ ਲੋਕਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਸਹੂਲਤਾਂ ਉਪਲੱਬਧ ਕਰਵਾਉਣ ਦੇ ਕੀਤੇ ਵਾਅਦਿਆ ਨੂੰ ਬੂਰ ਪਿਆ ਹੈ ਅਤੇ ਹਲਕੇ ਦੇ ਹਰ ਪਿੰਡ ਨੂੰ ਵਿਕਾਸ ਲਈ ਫੰਡ ਉਪਲੱਬਧ ਕਰਵਾਏ ਹਨ। ਸੰਸਥਾਵਾਂ ਨੂੰ ਵੀ ਸਰਕਾਰ ਤੋਂ ਗਰਾਂਟਾਂ ਦਿੱਤੀਆਂ ਗਈਆਂ ਹਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਹੈ ਕਿ ਵਿਕਾਸ ਦੀ ਰਫਤਾਰ ਨੂੰ ਚਾਲੂ ਵਰੇਂ ਦੋਰਾਨ ਹੋਰ ਗੱਤੀ ਦਿੱਤੀ ਜਾ ਰਹੀ ਹੈ, ਫੰਡਾਂ ਦੀ ਕੋਈ ਘਾਟ ਨਹੀਂ ਹੈ, ਲੋਕਾਂ ਨੂੰ ਸਹੂਲਤਾ ਦੇਣ ਦਾ ਜੋ ਵਾਅਦਾ ਅਸੀਂ ਕੀਤਾ ਹੈ। ਉਸਨੂੰ ਪੂਰਾ ਕਰ ਰਹੇ ਹਾਂ।