ਤਖਤ ਸ੍ਰੀ ਕੇਸਗੜ੍ਹ ਸਾਹਿਬ ਮਾਰਗ, ਕਚਹਿਰੀ ਰੋਡ, ਬਜ਼ਾਰਾਂ ਵਿੱਚ ਵਿਆਪਕ ਸਫਾਈ ਮੁਹਿੰਮ ਜਾਰੀ
ਸ੍ਰੀ ਅਨੰਦਪੁਰ ਸਾਹਿਬ 04 ਮਾਰਚ (NSB NEWS)
ਜਿਲ੍ਹਾ ਪ੍ਰਸਾਸ਼ਨ ਅਤੇ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆ ਵੱਲੋਂ ਹੋਲਾ ਮਹੱਲਾ ਮੌਕੇ ਸੁਰੂ ਕੀਤੀ ਵਿਆਪਕ ਸਫਾਈ ਮੁਹਿੰਮ ਹੋਲਾ ਮਹੱਲਾ ਦੌਰਾਨ ਨਿਰੰਤਰ ਜਾਰੀ ਰਹੇਗੀ। ਬਾਬਾ ਕਸ਼ਮੀਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋ ਸਫਾਈ ਮੁਹਿੰਮ ਨੂੰ ਹੋਰ ਗਤੀ ਦੇਣ ਲਈ ਬੀਤੀ ਸ਼ਾਮ ਸੁਰੂ ਕੀਤੀ ਵਿਆਪਕ ਮੁਹਿੰਮ ਨੂੰ ਵੱਡੀ ਹੁਲਾਰਾ ਮਿਲ ਰਿਹਾ ਹੈ।
ਭਾਈ ਅਮਰਜੀਤ ਸਿੰਘ, ਸਤਵੀਰ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ ਦੁਆਲੇ, ਕਚਹਿਰੀ ਰੋਡ, ਮੇਨ ਬਜ਼ਾਰ, ਨਵੀ ਅਬਾਦੀ ਅਤੇ ਹੋਰ ਸੜਕਾਂ, ਗਲੀਆਂ ਮੁਹੱਲਿਆਂ ਵਿੱਚ ਸਫਾਈ ਸੇਵਾ ਦਾ ਨਿਰੰਤਰ ਸਫਾਈ ਸੇਵਾ ਵਿੱਚ ਰੁਝੇ ਹੋਏ ਹਨ। ਕਾਰ ਸੇਵਾ ਭੂਰੀ ਵਾਲਿਆ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ। ਸ਼ਹਿਰ ਵਿੱਚ ਚੱਲ ਰਹੀ ਸਵੱਛਤਾ ਮੁਹਿੰਮ ਨਾਲ ਇਸ ਵਾਰ ਹੋਲਾ ਮਹੱਲਾ ਦੌਰਾਨ ਸ਼ਹਿਰ ਦਾ ਆਲਾ ਦੁਆਲਾ ਸਾਫ ਨਜ਼ਰ ਆ ਰਿਹਾ ਹੈ।