ਮੂੰਹ ਦੇ ਕੈਂਸਰ ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਮੁਫਤ ਚੈਕਅਪ ਕੈਂਪ ਵਿਚ ਹ਼ਜਾਰਾ ਸ਼ਰਧਾਲੂਆ ਨੇ ਜਾਂਚ ਕਰਵਾਈ

ਸਮਾਂ ਰਹਿੰਦੇ ਬਿਮਾਰੀ ਦੀ ਜਾਂਚ ਕਰਵਾਉਣ ਨਾਲ ਰੋਕਥਾਮ ਸੰਭਵ-ਡਾ.ਨਵਦੀਪ ਕੌਰ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਹੋਲੇ ਮਹੱਲੇ ਮੌਕੇ ਮੁਫਤ ਕੈਂਪ ਦਾ ਆਯੋਜਨ
100 ਡਾਕਟਰਾਂ ਨੇ ਦੋ ਰੋਜ਼ਾ ਕੈਂਪ ਦੌਰਾਨ ਮੂੰਹ ਦੀ ਜਾਂਚ ਕੀਤੀ, ਮੁਫਤ ਦਵਾਈਆਂ ਤੇ ਮੰਜਨ ਵੰਡੇ
ਸ੍ਰੀ ਅਨੰਦਪੁਰ ਸਾਹਿਬ 17 ਮਾਰਚ (ਰਾਜਨ ਚੱਬਾ)

ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਲੋਂ ਹੋਲਾ ਮਹੱਲਾ ਮੌਕੇ ਮੂੰਹ ਦੇ ਕੈਂਸਰ ਅਤੇ ਦੰਦਾਂ ਦੀ ਜਾਂਚ
ਮੁਫਤ ਕਰਨ ਦਾ ਕੈਂਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਲਗਾਇਆ ਗਿਆ। ਜਿਸ ਵਿਚ ਲਗਭਗ 100 ਡਾਕਟਰਾਂ ਨੇ ਦੋ ਦਿਨਾਂ
ਵਿਚ ਹਜਾਰਾ ਸ਼ਰਧਾਲੂਆ ਦੇ ਮੂੰਹ ਦੀ ਜਾਂਚ ਕੀਤੀ। ਡਾਕਟਰਾਂ ਵਲੋਂ ਮੁਫਤ ਚੈਕਅਪ ਦੇ ਨਾਲ ਦਵਾਈਆ ਤੇ ਮੰਜਨ ਵੀ ਮੁਫਤ
ਵੰਡੇ ਗਏ।
ਪਬਲਿਕ ਹੈਲਥ ਵਿਭਾਗ ਦੇ ਮੁਖੀ ਡਾ.ਨਵਦੀਪ ਕੌਰ ਦੀ ਅਗਵਾਈ ਵਿਚ ਦੋ ਰੋਜ਼ਾ ਕੈਂਪ ਦੌਰਾਨ 100 ਡਾਕਟਰ ਨਿਰੰਤਰ
ਭਾਰੀ ਗਿਣਤੀ ਵਿਚ ਆ ਰਹੀਆਂ ਸੰਗਤਾਂ ਦੇ ਮੂੰਹ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਵਲੋਂ ਸ਼ਰਧਾਲੂਆ ਨੂੰ ਮੁਫਤ ਚੈਕਅਪ ਦੇ
ਨਾਲ ਦਵਾਈਆ, ਮੰਜਨ ਦੇ ਕੇ ਮੂੰਹ ਦੀਆਂ ਬਿਮਾਰੀਆਂ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਜਰੂਰੀ ਸਾਵਧਾਨੀਆਂ ਬਾਰੇ
ਵੀ ਜਾਣਕਾਰੀ ਦਿੱਤੀ ਗਈ। ਹੋਲੇ ਮਹੱਲੇ ਮੌਕੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਦੇ ਚੇਅਰਮੈਨ ਬਾਬਾ
ਅਨਹਦਰਾਜ ਜੀ ਵਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਹਿਯੋਗ ਨਾਲ ਸ੍ਰੀ
ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਮੌਕੇ ਇਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜ਼ਾਰਾ ਸ਼ਰਧਾਲੂਆ ਦੇ ਮੂੰਹ ਦੀ
ਜਾਂਚ ਕੀਤੀ।
ਡਾ.ਨਵਦੀਪ ਕੌਰ ਨੇ ਦੱਸਿਆ ਕਿ ਮੂੰਹ ਦੀ ਸਫਾਈ ਬਹੁਤ ਜਰੂਰੀ ਹੈ। ਦੰਦਾਂ ਦੇ ਮਸੂੜਿਆਂ ਦੀ ਸਾਂਭ ਸੰਭਾਲ ਲਈ ਕਦੇ ਵੀ
ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾ ਰਹਿੰਦੇ ਮੂੰਹ ਦੀ ਬਿਮਾਰੀ ਦਾ ਪਤਾ ਲੱਗਣ ਤੇ ਇਸ ਦਾ ਇਲਾਜ ਸੰਭਵ
ਹੈ।ਜਿਕਰਯੋਗ ਹੈ ਕਿ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਹਮੇਸ਼ਾ ਲੋੜਵੰਦਾਂ ਦੀ ਸੇਵਾ ਲਈ ਅਜਿਹੇ ਕੈਂਪ
ਆਯੋਜਿਤ ਕਰਦਾ ਹੈ, ਜਿਸ ਨਾਲ ਲੋਕਾਂ ਨੂੰ ਸਮਾ ਰਹਿੰਦੇ ਮੂੰਹ ਦੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ।
ਤਸਵੀਰ- ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਵਲੋ ਲਗਾਏ ਮੁਫਤ ਚੈਕਅਪ ਕੈਂਪ ਦੇ ਦ੍ਰਿਸ਼