Site icon NewSuperBharat

ਸ੍ਰੀ ਅਨੰਦਪੁਰ ਸਾਹਿਬ ਪ੍ਰੈੱਸ ਕਲੱਬ (Press Club) ਰਜਿਸਟਰਡ ਦਾ ਹੋਇਆ ਪੁਨਰ ਗਠਨ ਬਲਵੀਰ ਸੰਧੂ ਪ੍ਰਧਾਨ ਤੇ ਸਤਨਾਮ ਸਿੰਘ ਖਾਲਸਾ ਜਰਨਲ ਸੈਕਟਰੀ ਬਣੇ

                           

ਸ੍ਰੀ ਅਨੰਦਪੁਰ ਸਾਹਿਬ 28 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼     ) :

ਦੋ ਦਹਾਕਿਆਂ ਤੋਂ ਵੱਧ ਪੁਰਾਣੇ ਸ੍ਰੀ ਆਨੰਦਪੁਰ ਸਾਹਿਬ ਪ੍ਰੈੱਸ ਕਲੱਬ ਰਜਿਸਟਰ ਦੀ ਜ਼ਰੂਰੀ ਮੀਟਿੰਗ ਸਥਾਨਕ ਚਾਵਲਾ ਹੋਟਲ ਵਿਖੇ ਹੋਈ । ਮੀਟਿੰਗ ਵਿੱਚ ਸਮੂਹ ਪੱਤਰਕਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੀਟਿੰਗ ਵਿੱਚ ਜੇ ਸੌ ਉੱਤੇ ਵਿਚਾਰ ਵਿਚਾਰ ਵਟਾਂਦਰਾ ਕੀਤਾ ਗਿਆ ।

ਸ੍ਰੀ ਅਨੰਦ ਪ੍ਰਸ਼ਾਦ ਪ੍ਰੈੱਸ ਕਲੱਬ ਰਜਿਸਟਰ ਦੇ ਪ੍ਰਧਾਨ ਬਲਬੀਰ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਝੋਲੀ ਚੁੱਕ ਪੱਤਰਕਾਰਾਂ ਦੀ ਭਰਮਾਰ ਹੈ  ਜੋ ਮੋਕਾ ਪ੍ਰਸਤੀ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰਦੇ ਹੋਏ ਰਾਜਸੀ ਆਗੂਆਂ ਦੀ ਧਿਰ ਬਣ ਕੇ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਪੱਤਰਕਾਰ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਬਣ ਕੇ ਜਿਸ ਕੋਲ ਤਾਕਤ ਹੁੰਦੀ ਹੈ ਉਨ੍ਹਾਂ ਦੇ ਹੱਥ ਠੋਕੇ ਬਣ ਕੇ ਆਪਣੇ ਨਿੱਜੀ ਮੁਫ਼ਾਦਾਂ ਨੂੰ ਪਹਿਲ ਦਿੰਦੇ ਹੋਏ ਪੱਤਰਕਾਰੀ ਨੂੰ ਧੰਦਾ ਬਣਾ ਚੁੱਕੇ ਹਨ ਜਿਸ ਦੀ ਪ੍ਰੈੱਸ ਕਲੱਬ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।

ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪ੍ਰਿੰਟ  ਮੀਡੀਆ ਦਾ ਗੱਲਾ ਘੁੱਟਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ।ਪ੍ਰੰਤੂ ਲੋਕਾਂ ਵਿੱਚ ਪ੍ਰਿੰਟ ਮੀਡੀਆ ਪ੍ਰਤੀ ਵਿਸ਼ਵਾਸ ਅੱਜ ਵੀ ਕਾਇਮ ਹੈ ਜਿੱਥੇ ਸਾਬਕਾ ਗ੍ਰਹਿ ਮੰਤਰੀ ਤੇ ਸਾਬਕਾ ਰਾਸ਼ਟਰਪਤੀ ਪ੍ਰਣਾਲੀ ਮੁਖਰਜੀ ਨੇ ਮਾਨਹਾਨੀ ਦਾ ਕਾਨੂੰਨ ਪਾਸ ਕਰਵਾਇਆ ਉੱਥੇ ਹੀ ਮੌਜੂਦਾ ਮੋਦੀ ਸਰਕਾਰ ਵੀ ਪੱਤਰਕਾਰੀ ਤੇ ਅਣਐਲਾਨੀ ਸੈਂਸਰਸ਼ਿਪ ਲਾ ਰਹੀ ਹੈ ਜਿਸ ਦੇ ਜ਼ਰੀਏ ਬਿਜਲਈ ਮੂਲ ਦੀ ਅਤੇ ਪ੍ਰਿੰਟ ਮੀਡੀਆ ਨੂੰ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਬੰਦੀਆਂ ਬਣਾ ਕੇ ਨਿਸ਼ਾਨਾ ਬਣਾਇਆ ਜਾਣ ਲੱਗਿਆ ਹੈ ਅੱਜ ਪ੍ਰਿੰਟ ਮੀਡੀਏ ਦੀ ਸਚਾਈ ਨੂੰ ਕਾਇਮ ਰੱਖਣ ਲਈ ਪੱਤਰਕਾਰਾਂ ਨੂੰ ਤਕੜੇ ਹੋਣ ਦੀ ਜ਼ਰੂਰਤ ਹੈ ।

ਇਸ ਮੌਕੇ ਸੀਨੀਅਰ ਪੱਤਰਕਾਰ ਸੁਰਜੀਤ ਸਿੰਘ ਢੇਰ ਦਿਨੇਸ਼ ਨਾਡਾ ਤੇ ਸਤਨਾਮ ਸਿੰਘ ਖਾਲਸਾ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਮੂੰਹ ਠਾਣ ਦੀ ਜ਼ਰੂਰਤ ਹੈ ਤਾਂ ਕਿ ਗਿਰਗਟ ਵਾਂਗ ਰੰਗ ਬਦਲਣ ਤੇ ਪਿੱਠ ਵਿਚ ਛੁਰਾ ਮਾਰਨ ਵਾਲੇ ਮੌਕਾਪ੍ਰਸਤਾਂ ਤੋਂ ਬਚਿਆ ਜਾ ਸਕੇ ਮੀਟਿੰਗ ਵਿੱਚ ਹਾਜ਼ਰ ਸਮੂਹ ਪੱਤਰਕਾਰ ਦੀ ਰਾਏ ਲਈ ਗਈ । ਬਲਵੀਰ ਸੰਧੂ ਨੂੰ ਸ੍ਰੀ ਆਨੰਦਪੁਰ ਸਾਹਿਬ ਪ੍ਰੈੱਸ ਕਲੱਬ ਰਜਿਸਟਰ ਦਾ ਮੁੜ ਪ੍ਰਧਾਨ ਬਣਾਇਆ ਗਿਆ  । ਸੀਨੀਅਰ ਪੱਤਰਕਾਰ ਸਤਨਾਮ ਸਿੰਘ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਬਣਾਇਆ ਗਿਆ । ਦਿਨੇਸ਼ ਨਾਡਾ ਅਤੇ ਬਿਮਲ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ , ਰਾਕੇਸ਼ ਰਾਣਾ ਨੂੰ ਚੇਅਰਮੈਨ , ਮਾਸਟਰ ਸੇਵਾ ਸਿੰਘ ਤੇ ਗੁਰਭਾਗ ਸਿੰਘ ਨੂੰ ਮੀਤ ਪ੍ਰਧਾਨ , ਅਰਵਿੰਦਰ ਭਾਰਦਵਾਜ ਨੂੰ ਜੁਆਇੰਟ ਸਕੱਤਰ , ਸ਼ਿਵ ਕੁਮਾਰ ਕਾਲੀਆ ਨੂੰ ਪ੍ਰੈਸ ਸਕੱਤਰ , ਸਤਿੰਦਰਪਾਲ ਸਿੰਘ ਲੋਧੀਪੁਰ ਨੂੰ ਮੁੱਖ ਸਲਾਹਕਾਰ ਅਤੇ ਸ਼ੁਭਾਸ ਪ੍ਰੇਮੀ ਨੂੰ ਬੇਹਤਰ ਸਕੱਤਰ ਬਣਾਇਆ ਗਿਆ । ਦਵਿੰਦਰ ਨਾਡਾ ,ਪ੍ਰਿਤਪਾਲ ਸਿੰਘ ,ਸ਼ੈਲੀ ਅਰੋੜਾ ਤਰਲੋਚਨ ਸਿੰਘ ਡੀਪੀ ਕਿਸ਼ੋਰੀ ਰਾਣਾ ਤੇਜਪਾਲ ਸਿੰਘ ਰਵਿੰਦਰ ਸਿੰਮੂ ਕਰਨ ਚੋਪੜਾ ਕਮਲਜੋਤ ਸਿੰਘ ਅਰੋੜਾ , ਬੌਬੀ , ਇੱਕ ਗੌਤਮ , ਅਵਿਨਾਸ਼ ਸ਼ਰਮਾ , ਰਾਜ ਕੁਮਾਰ , ਰਾਜਾ , ਪ੍ਰਸ਼ੋਤਮ ਸਿੰਘ ਭੰਵਰਾ, ਪ੍ਰੈੱਸ ਕਲੱਬ ਸ੍ਰੀ ਆਨੰਦਪੁਰ ਸਾਹਿਬ  ਦੇ ਮੈਂਬਰ ਬਣੇ । ਬਾਬਾ ਸੁਰਿੰਦਰ ਸਿੰਘ ਅੰਤਰਜਾਮੀ ਕਮਲ ਕੁਮਾਰ ਕੰਮਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

Exit mobile version