Site icon NewSuperBharat

ਸਪੀਕਰ ਰਾਣਾ ਕੇ ਪੀ ਸਿੰਘ 14 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹੈਣ ਵਿਖੇ ਡਿਗਰੀ ਕਾਲਜ ਦਾ ਰੱਖਣਗੇ ਨੀਂਹ ਪੱਥਰ

ਸਪੀਕਰ ਰਾਣਾ ਕੇ ਪੀ ਸਿੰਘ

ਸ੍ਰੀ ਅਨੰਦਪੁਰ ਸਾਹਿਬ / 13 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅੱਜ 14 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹੈਣ  ਵਿਖੇ ਲਗਭਗ 9 ਕਰੌੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਡਿਗਰੀ ਕਾਲਜ ਦਾ ਅੱਜ ਦੁਪਹਿਰ 1.15 ਮਿੰਟ ਤੇ ਨੀਂਹ ਪੱਥਰ ਰੱਖਣਗੇ। ਇਸ ਡਿਗਰੀ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿਚ ਬਣੇਗੀ ਅਤੇ ਇਸ ਇਮਾਰਤ ਵਿਚ ਕਲਾਸਰੂਮ, ਲਾਈਬ੍ਰੇਰੀ ਅਤੇ ਕੰਟੀਨ ਦੇ ਨਾਲ ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਲਗਭਗ 1 ਸਾਲ ਵਿਚ ਤਿਆਰ ਹੋ ਜਾਵੇਗੀ। ਸਪੀਕਰ ਰਾਣਾ ਕੇ.ਪੀ ਸਿੰਘ ਪਿੰਡਾਂ ਦੇ ਵਿਕਾਸ ਦੇ ਲਈ ਵਚਨਬੱਧ ਹਨ। ਇਹ ਉਪਰਾਲਾ ਪਿੰਡਾਂ ਵਿਚ ਰਹਿ ਰਹੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਕੀਤਾ ਗਿਆ ਹੈ। 

Exit mobile version