February 23, 2025

ਸਾਲ 2020 ਦੋਰਾਨ ਨਜਾਇਜ ਸ਼ਰਾਬ ਵੇਚਣ ਵਾਲਿਆਂ ਵਿਰੁੱਧ 73 ਮੁਕਦਮੇ ਦਰਜ *** 86 ਵਿਅਕਤੀ ਹੋਏ ਗ੍ਰਿਫਤਾਰ : ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ।

0


ਸੀਨੀਅਰ ਪੁਲਿਸ ਕਪਤਾਨ ਡਾ ਅਖਿਲ ਚੋਧਰੀ ਦੇ ਨਿਰਦੇਸ਼ ਤਹਿਤ ਨਜਾਇਜ ਸ਼ਰਾਬ ਵਿਕਰੇਤਾਵਾਂ ਵਿਰੁੱਧ ਐਕਸਾਈਜ ਐਕਟ ਅਧੀਨ ਕੇਸ ਦਰਜ।


ਸ੍ਰੀ ਅਨੰਦਪੁਰ ਸਾਹਿਬ /  09 ਅਗਸਤ / ਨਿਊ ਸੁਪਰ ਭਾਰਤ ਨਿਊਜ਼


ਪੰਜਾਬ ਸਰਕਾਰ ਵਲੋਂ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜਿਲਾ ਰੂਪਨਗਰ ਦੇ ਉਪ ਮੰਡਲ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਅਧੀਨ ਵੱਖ ਵੱਖ ਥਾਣਿਆਂ ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਸ ਸਾਲ ਦੋਰਾਨ  ਕੁੱਲ 73 ਮੁਕਦਮੇ ਦਰਜ ਕਰਕੇ 86 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਤੋਂ 49,28,700 ਮਿਲੀ ਲੀਟਰ ਸ਼ਰਾਬ ਅਤੇ 2,32,200 ਲੀਟਰ ਲਾਹਣ ਦੀ ਰਿਕਵਰੀ ਕਰਕੇ ਡਿਸਟਰੋਏ ਕੀਤੀ ਗਈ।


ਇਹ ਜਾਣਕਾਰੀ ਉਪ ਕਪਤਾਨ ਪੁਲਿਸ ਸ.ਰਮਿੰਦਰ ਸਿੰਘ ਕਾਹਲੋਂ ਪੀ ਪੀ ਐਸ ਨੇ ਅੱਜ ਇਥੇ ਦਿੱਤੀ। ਉਹਨਾਂ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਡਾ ਅਖਿਲ ਚੋਧਰੀ ਆਈ ਪੀ ਐਸ ਦੀ ਅਗਵਾਈ ਹੇਠ ਜਿਲੇ ਵਿੱਚ ਨਜਾਇਜ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਕ ਜਨਵਰੀ 2020 ਤੋਂ ਹੁਣ ਤੱਕ ਨੰਗਲ ਵਿੱਚ ਕੁੱਲ 17 ਮੁਕਦਮੇ ਦਰਜ ਕਰਕੇ 23 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹਨਾਂ ਤੋਂ 7,63,500 ਐਮ ਐਲ ਸ਼ਰਾਬ ਬਰਾਮਦ ਕੀਤੀ ਗਈ ਹੈ। ਉਹਨਾਂ ਹੋਰ ਦੱਸਿਆ ਕਿ ਕੀਰਤਪੁਰ ਸਾਹਿਬ ਵਿੱਚ 11 ਮੁਕਦਮੇ ਦਰਜ ਕਰਕੇ 9 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਹਨਾਂ ਤੋਂ 2,27,250 ਐਮ ਐਲ ਸ਼ਰਾਬ ਬਰਾਮਦ ਕੀਤੀ ਗਈ ਹੈ ਇਸੇ ਤਰਾਂ ਨੂਰਪੁਰ ਬੇਦੀ ਵਿੱਚ 23 ਮੁਕਦਮੇ ਦਰਜ ਕਰਕੇ 25 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਹਨਾਂ ਤੋਂ 7,64,450 ਐਮ ਐਲ ਸ਼ਰਾਬ ਬਰਾਮਦ ਕੀਤੀ ਗਈ ਹੈ। ਉਹਨਾਂ ਹੋਰ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ  ਵਿੱਚ 22 ਮੁਕਦਮੇ ਦਰਜ ਕਰਕੇ 29 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਹਨਾਂ ਤੋਂ 31,73,500 ਐਮ ਐਲ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ 2,32,200 ਲੀਟਰ ਬਰਾਮਦ ਕਰਕੇ ਡਿਸਟਰੋਏ ਕੀਤੀ ਹੈ।


ਸ੍ਰੀ ਕਾਹਲੋਂ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਉਤੇ ਪੂਰੀ ਤਰਾਂ ਸਕੰਜਾ ਕੱਸਿਆ ਗਿਆ ਹੈ। ਜਿਲੇ ਦੇ ਐਸ ਐਸ ਪੀ ਡਾ ਅਖਿਲ ਚੋਧਰੀ ਵਲੋਂ ਨਜਾਇਜ ਸ਼ਰਾਬ ਵੇਚਣ ਵਾਲਿਆ ਵਿਰੁੱਧ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਜਿਹੇ ਦੋਸ਼ੀਆਂ ਵਿਰੁੱਧ ਐਕਸਾਈਜ ਐਕਟ ਅਧੀਨ ਮਾਮਲੇ ਦਰਜ ਕੀਤੇ ਜਾ ਰਹੇ ਹਨ।  

Leave a Reply

Your email address will not be published. Required fields are marked *