Site icon NewSuperBharat

ਨਗਰ ਕੋਂਸਲ ਵਲੋਂ ਕੋਵਿਡ ਦੌਰਾਨ ਮਹਾਂਮਾਰੀ ਉਤੇ ਕਾਬੂ ਪਾਉਣ ਦੇ ਨਾਲ ਨਾਲ ਵਿਕਾਸ ਕਾਰਜ ਵੀ ਜਾਰੀ ***ਵਾਰਡ ਨੰ:12 ਵਿਚ ਵਾਤਾਵਰਣ-1 ਪ੍ਰੋਗਰਾਮ ਅਧੀਨ ਖਰਚੇ ਜਾ ਰਹੇ ਹਨ 7.50 ਲੱਖ ਰੁਪਏ


ਸ੍ਰੀ ਅਨੰਦਪੁਰ ਸਾਹਿਬ 03 ਅਗਸਤ (ਨਿਊ ਸੁਪਰ ਭਾਰਤ ਨਿਊਜ਼)


ਕਰੋਨਾ ਮਹਾਂਮਾਰੀ ਦੋਰਾਨ ਜਿੱਥੇ ਸੰਕਰਮਣ ਨੂੰ ਫੈਲਣ ਤੋ ਰੋਕਣ ਲਈ ਨਗਰ ਕੋਂਸਲ ਵਲੋਂ ਸ਼ਹਿਰ ਦੀ ਸਾਫ ਸਫਾਈ, ਸੈਨੇਟਾਈਜੇਸ਼ਨ ਆਦਿ ਦਾ ਕੰਮ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਥੇ ਵਿਕਾਸ ਦੀ ਗੱਡੀ ਮੁੜ ਲੀਹ ਤੇ ਲਿਆਉਣ ਲਈ ਵਿਕਾਸ ਕਾਰਜ ਵੀ ਸੁਰੂ ਕਰਵਾ ਦਿੱਤੇ ਹਨ ਤਾਂ ਜ਼ੋ ਸ਼ਹਿਰਾ ਦੇ ਲੋਕਾਂ ਨੂੰ ਸਾਰੀਆ ਢੁਕਵੀਆ ਬੁਨਿਆਦੀ ਸਹੂਲਤਾ ਮਿਲ ਸਕਣ।


ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਵਿਕਾਸ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੜ ਨਵੀਆਂ ਗਾਈਡਲਾਈਨਜ਼ ਨਾਲ ਸ਼ਹਿਰਾਂ ਵਿਚ ਵਿਕਾਸ ਕਾਰਜ ਸੁਰੂ ਕਰਵਾਉਣ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਗਰ ਕੋਸਲ ਦੀ ਪ੍ਰਬੰਧਕ ਮੈਡਮ ਕਨੁੂੰ ਗਰਗ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਕਾਸ ਕਾਰਜ ਵੀ ਸੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ:12 ਵਿਚ ਸਮਸ਼ਾਨ ਘਾਟ ਦੇ ਨੇੜੇ ਵਾਤਾਵਰਣ ਪ੍ਰੋੰਗਰਾਮ-1 ਅਧੀਨ 7.50 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਸ਼ਹਿਰ ਵਿਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਸੁਰੂ ਹੋ ਜਾਣਗੇ।


ਸ੍ਰੀ ਉੱਪਲ ਨੇ ਹੋਰ ਦੱਸਿਆ ਕਿ ਸ਼ਹਿਰ ਦੀ ਸਵੱਛਤਾ, ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਂਭ ਸੰਭਾਲ, ਗੰਦੇ ਪਾਣੀ ਦੀ ਨਿਕਾਸੀ ਅਤੇ ਗੰਦਗੀ ਦੇ ਢੇਰ ਚੁੱਕਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤਾਂ ਜ਼ੋ ਲੋਕਾਂ ਨੁੂੰ ਸਵੱਛ ਵਾਤਾਵਰਣ ਮਿਲ ਸਕੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੇਦਾਰੀ ਨਾਲ ਹੀ ਇਹ ਸੰਭਵ ਹੈ।

Exit mobile version