November 23, 2024

ਕਰੋਨਾ ਨੂੰ ਹਰਾਉਣ ਲਈ ਸਰਕਾਰੀ ਵਿਭਾਗਾਂ ਦੇ ਨਾਲ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ: ਬੀ.ਡੀ.ਪੀ.ਓ ਚੰਦ ਸਿੰਘ

0

ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਗਰੂਕਤਾ ਵੈਨ ਨੂੰ ਪਿੰਡਾਂ ਵਿਚ ਸੈਨੇਟਾਈਜ਼ ਕਰਨ ਅਤੇ ਡਿਜੀਟਲ ਬੈਕਿੰਂਗ ਬਾਰੇ ਜਾਗਰੂਕਤਾ ਕਰਨ ਲਈ ਰਵਾਨਾ ਕਰਦੇ ਹੋਏ ਬੀ.ਡੀ.ਪੀ.ਓ ਚੰਦ ਸਿੰਘ ਅਤੇ ਹੋਰ

*ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਤੋ ਜਾਗਰੂਕਤਾ ਵੈਨ ਹੋਈ ਰਵਾਨਾ **ਪਿੰਡਾਂ ਨੂੰ ਸੈਨੇਟਾਈਜ਼ ਕਰਨ, ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਆਦਿ ਸਾਵਧਾਨੀਆਂ ਬਾਰੇ ਕੀਤਾ ਜਾ ਰਿਹਾ ਪ੍ਰੇਰਿਤ

ਸ੍ਰੀ ਅਨੰਦਪੁਰ ਸਾਹਿਬ / 30 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ੍ਰੀ ਅਨੰਦਪੁਰ ਸਾਹਿਬ ਤੋ ਰਵਾਨਾ ਹੋਈ ਜਾਗਰੂਕਤਾ ਵੈਨ ਰਾਹੀ ਜਿੱਥੇ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ, ਵਾਰ ਵਾਰ ਸਾਬਣ ਨਾਲ ਹੱਥ ਧੋਣੇ ਅਤੇ ਆਲਾ ਦੁਆਲਾ ਸਵੱਛ ਰੱਖਣ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਸਫਲ ਬਣਾਏ ਜਾ ਸਕਣ।

ਇਹ ਜਾਣਕਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਸ.ਚੰਦ ਸਿੰਘ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆਂ ਕਿ ਐਚ.ਡੀ.ਐਫ.ਸੀ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਬੈਂਕ ਸ਼ਾਖਾਵਾਂ ਵਲੋਂ ਲੋਨ ਸ਼ੋਪੀ ਵੈਨ ਨਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਖੇਤਰ ਦੇ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਵੈਨ ਰਾਹੀ ਬੈਂਕ ਵਲੋਂ ਗ੍ਰਾਹਕ ਜਾਗਰੂਕਤਾ ਲਈ ਡਿਜੀਟਲ ਬੈਕਿੰਗ ਅਵੇਅਰਨੈਂਸ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਬੇਲੋੜੀ ਮੂਵਮੈਂਟ ਨੂੰ ਵੀ ਠੱਲ ਪਵੇਗੀ।ਇਸ ਵੈਨ ਵਲੋਂ ਵਿਸੇਸ਼ ਅਭਿਆਨ ਰਾਹੀ ਕਰੋਨਾ ਮਹਾਂਮਾਰੀ ਤੋ ਬਚਾਓ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਪਿੰਡਾਂ ਵਿਚ ਕਰੋਨਾ ਮਹਾਂਮਾਰੀ ਤੋ ਬਚਾਅ ਲਈ ਸਾਵਧਾਨੀਆਂ ਅਪਨਾਉਣ ਦੀ ਪ੍ਰੇਰਨਾ ਦੇਣ ਵਾਲੀ ਇਸ ਵੈਨ ਰਾਹੀ ਗ੍ਰਾਹਕ ਜਾਗਰੂਕਤਾ ਮੁਹਿੰਮ ਦੀ ਫਲੈਗ ਆਫ ਰਸਮ ਬੀ.ਡੀ.ਪੀ.ਓ ਸ੍ਰੀ ਅਨੰਦਪੁਰ ਸਾਹਿਬ ਸ.ਚੰਦ ਸਿੰਘ ਵਲੋ ਕੀਤੀ ਗਈ।ਉਨ੍ਹਾਂ ਵਲੋਂ ਸਰਕਾਰੀ ਵਿਭਾਗਾ ਤੋ ਇਲਾਵਾ ਪ੍ਰਾਈਵੇਟ ਸੈਕਟਰ, ਅਰਧ ਸਰਕਾਰੀ ਅਦਾਰਿਆਂ, ਸਮਾਜ ਸੇਵੀ ਸੰਗਠਨਾ, ਧਾਰਮਿਕ ਸੰਸਥਾਵਾਂ, ਸਰਪੰਚਾ/ਪੰਚਾ ਅਤੇ ਪਿੰਡਾਂ ਦੇ ਪਤਵੰਤੇ ਲੋਕਾਂ ਨੂੰ ਕਰੋਨਾ ਦੀਆ ਸਾਵਧਾਨੀਆਂ ਅਪਨਾਉਣ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਵਿਚ ਡਟ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਨੂੰ ਇਸ ਖੇਤਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ।  

ਇਸ ਮੌਕੇ ਬ੍ਰਾਂਚ ਮੈਨੇਜਰ ਨੰਗਲ ਸ੍ਰੀ ਸੰਦੀਪ ਸਿੰਘ ਨਰੂਲਾ, ਐਚ.ਡੀ.ਐਫ.ਸੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕਮਲਜੀਤ ਸਿੰਘ, ਸ੍ਰੀ ਰਾਜ ਸਿੰਘ ਸੁਪਰਡੈਂਟ ਬਲਾਕ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗੁਰਦੀਪ ਸਿੰਘ ਲੇਖਾਕਾਰ, ਸ੍ਰੀ ਕੰਵਰ ਸਿੰਘ ਪੰਚਾਇਤ ਸਕੱਤਰ, ਅੰਕੁਸ਼ ਕੁਮਾਰ ਪੰਚਾਇਤ ਸਕੱਤਰ, ਰਾਜਪਾਲ ਪੰਚਾਇਤ ਸਕੱਤਰ, ਤੇਜਿੰਦਰਪਾਲ ਸਿੰਘ ਪੰਚਾਇਤ ਸਕੱਤਰ, ਹਰਿੰਦਰ ਸਿੰਘ ਬੀ.ਡੀ.ਓ ਅਨੁਰਾਗ, ਸ਼ਮਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *