ਮੁਹੱਲਾ ਫਤਿਹਗੜ ਸਾਹਿਬ ਵਿੱਚ ਸਿਹਤ ਵਿਭਾਗ ਵਲੋਂ ਕਰੋਨਾ ਦੀ ਟੈਸਟਿੰਗ ਜਾਰੀ- ਡਾ ਚਰਨਜੀਤ ਕੁਮਾਰ

ਮੁਹੱਲਾ ਫਤਿਹਗੜ ਸਾਹਿਬ ਵਿੱਚ ਕਰੋਨਾ ਦੀ ਟੈਸਟਿੰਗ ਦੋਰਾਨ ਸਿਹਤ ਕਰਮਚਾਰੀ
*ਸਾਵਧਾਨੀਆਂ ਅਪਣਾ ਕੇ ਕਰੋਨਾ ਨੂੰ ਹਰਾਉਣ ਵਿੱਚ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ- ਐਸ ਐਮ ਓ
ਸ੍ਰੀ ਅਨੰਦਪੁਰ ਸਾਹਿਬ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਮਾਈਕਰੋ ਕੰਟੇਨਮੈਂਟ ਜੋਨ ਮੁਹੱਲਾ ਫਤਿਹਗੜ• ਸਾਹਿਬ ਵਿੱਚ ਬੀਤੇ 2 ਦਿਨਾਂ ਅੰਦਰ 258 ਲੋਕਾਂ ਦੇ ਕੋਵਿਡ ਟੈਸਟ ਕੀਤੇ ਗਏ ਹਨ ਅਤੇ ਅੱਜ ਵੀ ਟੈਸਟਿੰਗ ਜਾਰੀ ਹੈ। ਰੈਪੀਡ ਐਂਟੀਜਨ ਟੈਸਟ ਨਾਲ ਕੁੱਝ ਸਮੇਂ ਵਿੱਚ ਹੀ ਕਰੋਨਾ ਟੈਸਟ ਦੀ ਰਿਪੋਰਟ ਪ੍ਰਾਪਤ ਹੋ ਜਾਂਦੀ ਹੈ ਤੇ ਸਮੇਂ ਸਿਰ ਇਲਾਜ ਸੁਰੂ ਹੋਣ ਨਾਲ ਪੋਜਟਿਵ ਮਰੀਜ ਅਤੇ ਉਸਦੇ ਸੰਪਰਕ ਵਿੱਚ ਆਏ ਲੋਕਾਂ ਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਇਹ ਵਿਚਾਰ ਡਾਕਟਰ ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਕਰੋਨਾ ਦੀ ਟੈਸਟਿੰਗ ਸਬੰਧੀ ਜਾਣਕਾਰੀ ਦੇਣ ਮੋਕੇ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ 5 ਅਕਤੂਬਰ ਤੱਕ ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਗਏ ਮੁਹੱਲਾ ਫਤਿਹਗੜ• ਸਾਹਿਬ ਵਿੱਚ ਬੀਤੇ 2 ਦਿਨਾਂ ਵਿੱਚ 258 ਵਿਅਕਤੀਆਂ ਦਾ ਰੈਪੀਡ ਐਂਟੀਜਨ ਟੈਸਟ ਕੀਤਾ ਗਿਆ ਹੈ। ਇਸ ਵਿੱਚੋਂ 4 ਵਿਅਕਤੀ ਦੀ ਰਿਪੋਰਟ ਪੋਜਟਿਵ ਆਈ ਹੈ। ਉਹਨਾਂ ਕਿਹਾ ਕਿ ਡਾਕਟਰ ਰਣਬੀਰ ਅਤੇ ਡਾਕਟਰ ਆਸੂਤੋਸ਼ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਇਸ ਖੇਤਰ ਵਿੱਚ ਟੈਸਟਿੰਗ ਕਰ ਰਹੀਆਂ ਹਨ ਅੱਜ ਲਗਭਗ 125 ਹੋਰ ਲੋਕਾਂ ਦੇ ਰੈਪੀਡ ਐਂਟੀਜਨ ਟੈਸਟ ਕੀਤੇ ਜਾਣਗੇ।

ਕਰੋਨਾ ਟੈਸਟਿੰਗ ਬਾਰੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਜਦੋਂ ਵੀਕਿਸੇ ਵਿਅਕਤੀ ਨੂੰ ਖਾਸੀ ਜੁਖਾਮ ਜਾਂ ਬੁਖਾਰ ਦੇ ਲੱਛਣ ਨਜਰ ਆਉਣ ਤਾਂ ਉਸਨੂੰ ਆਪਣਾ ਕਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਦੇ ਲੋਕਾਂ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੈਸਟਿੰਗ ਬੇਹੱਦ ਜਰੂਰੀ ਹੈ ਜਿਸ ਨਾਲ ਸਮੇਂ ਸਿਰ ਇਸ ਬੀਮਾਰੀ ਦਾ ਪਤਾ ਲੱਗ ਜਾਦਾ ਹੈ ਅਤੇ ਸਮੇਂ ਸਿਰ ਇਲਾਜ ਸੁਰੂ ਹੋ ਜਾਣ ਨਾਲ ਮਰੀਜ ਦੇ ਮੁੱੜ ਤੰਦਰੁਸਤ ਹੋਣ ਦੀਆਂ ਸੰਭਵਨਾਵਾਂ ਵੱਧ ਜਾਂਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਬਹੁਤ ਹੀ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ ਇਸਦੇ ਲਈ ਲੋਕਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਹਨਾਂ ਕਿਹਾ ਕਿ ਲੋਕ ਟੈਸਟਿੰਗ ਤੋਂ ਬਿਲਕੁੱਲ ਨਾ ਘਬਰਾਉਣ ਇਸ ਬੀਮਾਰੀ ਉਤੇ ਕਾਬੂ ਪਾਉਣ ਲਈ ਇਸਦੀ ਸਮੇਂ ਸਿਰ ਪਹਿਚਾਣ ਹੋਣੀ ਲਾਜਮੀ ਹੈ ਅਤੇ ਟੈਸਟਿੰਗ ਹੀ ਇਸ ਬੀਮਾਰੀ ਦਾ ਪਤਾ ਕਰਨ ਦਾ ਸਰਲ ਮਾਧਿਅਮ ਹੈ।