Site icon NewSuperBharat

ਪੰਜਾਬ ਸਰਕਾਰ ਵਲੋਂ ਘਰਾਂ ਵਿੱਚ ਆਈਸੋਲੇਟ ਕਰੋਨਾ ਪੋਜੀਟਿਵ ਮਰੀਜ਼ਾਂ ਨੂੰ ਮੈਡੀਕਲ ਕਿੱਟਾਂ ਦੀ ਵੰਡ ਸੁਰੂ- ਐਸ ਡੀ ਐਮ

*ਕਿੱਟਾ ਵਿੱਚ ਅੋਕਸੀਮੀਟਰ ਸਮੇਤ ਜਰੂਰੀ ਉਪਕਰਨ ਅਤੇ ਦਵਾਈਆਂ ਮਰੀਜ਼ਾ ਲਈ ਲਾਭਦਾਇਕ- ਕਨੂ ਗਰਗ

ਸ੍ਰੀ ਅਨੰਦਪੁਰ ਸਾਹਿਬ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਵਿੱਚ ਕਰੋਨਾ ਪੋਜਟੀਵ ਮਰੀਜ਼ਾ ਨੂੰ ਮੈਡੀਕਲ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਘਰਾਂ ਵਿੱਚ ਆਈਸੋਲੇਟ ਹੋਏ ਕਰੋਨਾ ਪੋਜਟੀਵ ਮਰੀਜ਼ਾ ਨੂੰ ਇਹ ਜਰੂਰੀ ਉਪਕਰਨ, ਦਵਾਈਆਂ ਅਤੇ ਹੋਰ ਸਮੱਗਰੀ ਵਾਲੀਆਂ ਕਿੱਟਾ ਦੀ ਵੰਡ ਸੁਰੂ ਕਰ ਦਿੱਤੀ ਹੈ ਤਾਂ ਜੋ ਘਰਾਂ ਵਿੱਚ ਆਈਸੋਲੇਟ ਮਰੀਜ ਨਿਰੰਤਰ ਕਰੋਨਾ ਨਾਲ ਲੜਾਈ ਲੜ ਕੇ ਜਿੱਤ ਪ੍ਰਾਪਤ ਕਰ ਸਕਣ।

ਐਸ ਡੀ ਐਮ ਨੇ ਕਿਹਾ ਕਿ ਸੁਰੂਆਤ ਵਿੱਚ ਲੋੜਵੰਦ ਮਰੀਜ਼ਾ ਨੂੰ ਇਹ ਵੰਡ ਸੁਰੂ ਕਰ ਦਿੱਤੀ ਹੈ ਇਸ ਕਿੱਟ ਵਿੱਚ ਅੋਕਸੀਮੀਟਰ, ਥਰਮਾਮੀਟਰ, ਦਵਾਈਆਂ ਅਤੇ ਕਰੋਨਾ ਪੋਜਟੀਵ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੁਚੇਤ ਕਰਨ ਪੰਫਲੇਟ ਵੀ ਹਨ। ਉਹਨਾਂ ਕਿਹਾ ਕਿ ਅੋਕਸੀਮੀਟਰ ਨਾਲ ਨਿਰੰਤਰ ਕਰੋਨਾ ਪੋਜਟੀਵ ਮਰੀਜ ਆਪਣੇ ਘਰ ਵਿੱਚ ਰਹਿ ਕੇ ਆਕਸੀਜਨ ਲੇਬਲ ਮਾਪ ਸਕਦਾ ਹੈ। ਉਹਨਾਂ ਕਿਹਾ ਕਿ ਬੁਖਾਰ ਚੈਕ ਕਰਨ ਤੋਂ ਇਲਾਵਾ ਦਵਾਈਆਂ ਇਸ ਕਿੱਟ ਵਿੱਚ ਮੋਜੂਦ ਹਨ ਪੰਜਾਬ ਸਰਕਾਰ ਵਲੋਂ ਕਰੋਨਾ ਪੋਜਟੀਵ ਹੋਏ ਮਰੀਜਾ ਨੂੰ ਇਹਨਾਂ ਕਿੱਟਾ ਦੀ ਵੰਡ ਸੁਰੂ ਕੀਤੀ ਗਈ ਹੈ।

ਕਨੂ ਗਰਗ ਨੇ ਕਿਹਾ ਕਿ ਮੋਜੂਦਾ ਸਮੇਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਪਾਉਣ ਅਤੇ ਸਮਾਜਿਕ ਵਿੱਥ ਰੱਖਣੀ ਬੇਹੱਦ ਜਰੂਰੀ ਹੈ। ਸੰਕਰਮਣ ਤੋਂ ਬਚਾਅ ਲਈ 20 ਸੀਕਿੰਟ ਤੱਕ ਕਿਸੇ ਵੀ ਸਾਬਣ ਨਾਲ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਇਸਦੇ ਲਈਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਲਾ ਪ੍ਰਸਾਸ਼ਨ ਵੀ ਪੂਰੀ ਮਿਹਨਤ ਤੇ ਲਗਨ ਨਾਲ ਕਰੋਨਾ ਨੂੰ ਹਰਾਉਣ ਲਈ ਸਾਵਧਾਨੀਆਂ ਅਪਣਾਉਣ ਦੀ ਪ੍ਰਰੇਨਾ ਦੇ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਭਾਗੇਦਾਰੀ ਨਾਲ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲੋਕ ਪ੍ਰਸਾਸ਼ਨ ਨੂੰ ਆਪਣਾ ਸਹਿਯੋਗ ਦੇਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਉਣ।

Exit mobile version