*ਮੰਡੀਆਂ ਵਿੱਚ ਰੋਸ਼ਨੀ, ਸਫਾਈ, ਪੀਣ ਵਾਲਾ ਪਾਣੀ, ਪਾਖਾਨੇ ਅਤੇ ਤਰਪਾਲਾ ਦੇ ਪ੍ਰਬੰਧ ਕੀਤੇ- ਸਕੱਤਰ ਮਾਰਕੀਟ ਕਮੇਟੀ **ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾ ਵਿੱਚ ਹੀ ਮਿਲਾ ਕੇ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾਉਣ- ਹਰਬੰਸ ਲਾਲ ਮਹਿਦਲੀ
ਸ੍ਰੀ ਅਨੰਦਪੁਰ ਸਾਹਿਬ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਹੈ ਕਿ ਝੋਨੇ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਝੋਨੇ ਦੀ ਸੁਰੱਖਿਅਤ ਅਤੇ ਨਿਰਵਿਘਨ ਖਰੀਦ ਲਈ ਅਨਾਜ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਕਿਸਾਨ ਆਪਣੇ ਆੜਤੀ ਤੋਂ ਪਾਸ ਲੈ ਕੇ ਮੰਡੀ ਵਿੱਚ ਝੋਨਾ ਲਿਆਉਣ ਤਾਂ ਜੋ ਆਪਣੀ ਫਸਲ ਨੂੰ ਬਿਨਾਂ ਦੇਰੀ ਸਮੇਂ ਸਿਰ ਵੇਚ ਸਕਣ।
ਇਹ ਜਾਣਕਾਰੀ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ ਨੇ ਅੱਜ ਇਥੇ ਦਿੱਤੀ। ਉਹਨਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ 12 ਹੋਰ ਖਰੀਦ ਕੇਂਦਰਾਂ ਵਿੱਚ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾ ਕਿਹਾ ਕਿ ਕਿਸਾਨ ਆਪਣਾ ਝੋਨਾ ਕੱਟਣ ਤੋਂ ਬਾਅਦ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਉਣ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਉਹਨਾਂ ਕਿਹਾ ਕਿ ਅੱਗ ਲਾਉਣ ਨਾਲ ਬਹੁਤ ਸਾਰੇ ਕੀਮਤੀ ਤੱਤ ਜਮੀਨ ਵਿੱਚ ਨਸ਼ਟ ਹੋ ਜਾਂਦੇ ਹਨ ਅਤੇ ਜੀਵ ਜੰਤੂ ਵੀ ਮਰ ਜਾਂਦੇ ਹਨ।
ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਣ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਵੱਧ ਜਾਦਾ ਹੈ ਜਿਸ ਨਾਲ ਬਜੁਰਗਾ ਅਤੇ ਬੱÎਚਿਆ ਦੀ ਸਿਹਤ ਵੀ ਖਰਾਬ ਹੋ ਜਾਦੀ ਹੈ ਸਾਹ ਲੈਣ ਵਿੱਚ ਦਿਕਤ ਆਉਦੀ ਹੈ। ਸੜਕਾਂ ਉਤੇ ਧੂੰਆ ਧੂੰਆ ਹੋਣ ਕਾਰਨ ਹਾਦਸੇ ਵੱਧ ਜਾਂਦੇ ਹਨ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਕਰੋਨਾ ਮਹਾਂਮਾਰੀ ਦਾ ਪਰਕੋਪ ਹੈ ਅਜਿਹੇ ਮੋਕੇ ਵਾਤਾਵਰਣ ਦੀ ਸਵੱਛਤਾ ਬਹੁਤ ਜਰੂਰੀ ਹੈ ਅਤੇ ਪ੍ਰਦੂਸਣ ਕਾਰਨ ਕਰੋਨਾ ਮਹਾਮਾਰੀ ਦੇ ਫੈਲਣ ਦੀ ਵੀ ਸੰਭਵਨਾਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਨੂੰ ਹਰਾ ਕੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਲੱਗੀ ਹੋਈ ਹੈ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਲਾਗਤਾਰ ਕਰੋਨਾ ਨੂੰ ਹਰਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਰਾਣਾ ਕੇ ਪੀ ਸਿੰਘ ਵਲੋਂ ਮੁਫਤ ਮਾਸਕ ਵੀ ਵੰਡੇ ਗਏ ਹਨ ਅਤੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਸਕੱਤਰ ਮਾਰਕੀਟ ਕਮੇਟੀ ਸੁਰਿੰਦਰ ਪਾਲ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ 12 ਹੋਰ ਖਰੀਦ ਕੇਂਦਰਾਂ ਵਿੱਚ ਪੀਣ ਵਾਲਾ ਪਾਣੀ, ਰੋਸ਼ਨੀ, ਪਾਖਾਨੇ ਅਤੇ ਤਰਪਾਲਾ ਅਤੇ ਸਾਫ ਸਫਾਈ ਦੇ ਪ੍ਰਬੰਧ ਕੀਤੇ ਗਏ ਹਨ ਇਸ ਤੋਂ ਇਲਾਵਾ ਕਿਸਾਨਾਂ ਨੂੰ ਲੋੜੀਦੀ ਹਰ ਸਹੂਲਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 30*30 ਫੁੱਟ ਦੇ ਬਲਾਕ ਬਣਾਏ ਜਾ ਰਹੇ ਹਨ ਤਾਂ ਜੋ ਕਿਸਾਨ ਮੋਜੂਦਾ ਕਰੋਨਾ ਮਹਾਂਮਾਰੀ ਦੇ ਦੋਰ ਵਿੱਚ ਆਪਣੀ ਫਸਲ ਨੂੰ ਸੁਖਾਲੇ ਢੰਗ ਨਾਲ ਮੰਡੀਆਂ ਵਿੱਚ ਲਿਆ ਕੇ ਵੇਚ ਸਕਣ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਮੇਂ ਸਮੇਂ ਸਿਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਚੰਗੀ ਤਰਾਂ ਹੱਥ ਸਾਫ ਕਰਦੇ ਰਹਿਣ, ਮਾਸਕ ਪਾ ਕੇ ਰੱਖਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਜੋ ਕਰੋਨਾ ਦੇ ਸੰਕਰਮਣ ਤੋਂ ਬਚਾਅ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਝੌਨੇ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।