*ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਹੋ ਸਕਦਾ ਹੈ ਵਾਧਾ- ਐਸ ਡੀ ਐਮ **ਕਰੋਨਾ ਮਹਾਂਮਾਰੀ ਦੋਰਾਨ ਪਰਾਲੀ ਨੂੰ ਅੱਗ ਲਾਉਣਾ ਲੋਕਾਂ ਦੀ ਸਿਹਤ ਲਈ ਹੋ ਸਕਦਾ ਹੈ ਘਾਤਕ ਸਿੱਧ ***ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਹਰ ਵਰਗ ਦਾ ਸਹਿਯੌਗ ਬੇਹੱਦ ਜਰੂਰੀ।
ਸ੍ਰੀ ਅਨੰਦਪੁਰ ਸਾਹਿਬ / 26 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰੰਜਾਬ ਵਿੱਚ ਮੋਜੂਦਾ ਸਮੇਂ ਝੌਨੇ ਦੀ ਕਟਾਈ ਸੁਰੂ ਹੋ ਗਈ ਹੈ ਅਤੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਵਜਾਏ ਖੇਤਾਂ ਵਿੱਚ ਹੀ ਮਿਲਾ ਕੇ ਮਜੀਨ ਦੀ ਉਪਜਾਊਸਕਤੀ ਵਿੱਚ ਵਾਧਾ ਕਕਰਨ ਚਾਹੀਦਾ ਹੈ। ਕਰੋਨਾ ਮਹਾਂਮਾਰੀ ਦੇ ਕੋਰ ਵਿੱਚ ਵਾਵਾਤਵਣ ਵਿੱਚ ਜਹਿਰੀਲਾਂ ਪ੍ਰਦੂਸ਼ਣ ਵੱਧਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਦਿਕਤ ਹੋ ਸਕਦੀ ਹੈ ਜੋ ਕਰੋਨਾ ਮਹਾਂਮਾਰੀ ਦੇ ਸੰਕਰਮਣ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾਂ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਐਸ ਡੀ ਐਮ ਮੈਡਮ ਕਨੂ ਗਰਗ ਨੇ ਕਰਦੇ ਹੋਏ ਕਿਹਾ ਕਿ ਅਸੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਦਿਨ ਰਾਤ ਜੁਟੇ ਹੋਏ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸਾ ਨਿਰਦੇਸ਼ਾ ਤਹਿਤ ਕਰੋਨਾ ਨੂੰ ਹਰਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਕਰੋਨਾ ਉਤੇ ਕਾਬੂ ਪਾਉਣ ਲਈ ਜਿਥੇ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖੀ ਬੇਹੱਤਰ ਜਰੂਰੀ ਹੈ ਉਥੇ ਵਾਤਾਵਰਣ ਅਤੇ ਪੋਣਪਾਣੀ ਦੀ ਸਾਂਭ ਸੰਭਾਲ ਲਈ ਵੀ ਉਪੁਰਾਲੇ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਵਾਤਾਵਰਣ ਵਿੱਚ ਵੱਧ ਪ੍ਰਦੂਸ਼ਣ ਹੋਣ ਨਾਲ ਸਾਹ ਲੈਣ ਵਿੱਚ ਦਿਕਤ ਆਉਦੀ ਹੈ। ਜਿਸ ਨਾਲ ਕਰੋਨਾ ਦੇ ਸੰਕਰਮਣ ਦੇ ਵੱਧਣ ਦਾ ਖਤਰਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਅਤੇ ਝੋਨੇ ਦੀਆਂ 2 ਪ੍ਰਮੁੱਖ ਫਸਲਾਂ ਹਨ ਝੌਨੇ ਦੀ ਕਟਾਈ ਉਪਰੰਤ ਆਮ ਤੋਰ ਤੇ ਪਹਿਲਾਂ ਕਿਸਾਨ ਫਸਲ ਦੀ ਰਹਿੰਦ ਖੂਹੰਦ ਨੂ ਅੱਗ ਲਗਾ ਕੇ ਸਾੜ ਦਿੱਤੇ ਸਨ। ਪ੍ਰੰਤੂ ਕੁਝ ਸਮੇਂ ਤੋਂ ਕਿਸਾਨਾਂ ਵਿੱਚ ਜਾਗਰੂਕਤਾ ਆਈ ਹੈ। ਕਿਸਾਨਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾ ਰਹੇ ਪ੍ਰੰਤੂ ਇਸ ਨੂੰ 100 ਪ੍ਰਤੀਸ਼ਤ ਤੱਕ ਲੈ ਕੇ ਜਾਣਾ ਹੈ। ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿਥੇ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ ਉਥੇ ਕਰੋਨਾ ਜਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹੈ। ਪਸੂਆ ਤੇ ਪੰਛੀਆਂ ਤੇ ਵੀ ਮਾੜਾ ਪ੍ਰਭਾਵ ਪੈਦਾ ਹੈ। ਖੇਤਾਂ ਦੇ ਆਲੇ ਦੁਆਲੇ ਲੱਗੇ ਬੂਟੇ ਵੀ ਸੜ ਜਾਂਦੇ ਹਨ। ਵਾਵਤਾਵਰਦ ਵਿੱਚ ਧੂੰਆ ਧੂੰਆ ਹੋ ਜਾਂਦਾ ਹੈ ਜਿਸ ਨਾਂਲ ਸੜਕੀ ਹਾਦਸੇ ਵਾਪਰਦੇ ਹਨ ਕੀਮਤੀ ਜਾਨਾ ਜਾਂਦੀਆਂ ਹਨ। ਜਿਸ ਨੂੰ ਰੋਕਣ ਦੇ ਉਪਰਾਲੇ ਕੀਤੇ ਜਾਣ ਦੀ ਜਰੂਰਤ ਹੈ।
ਐਸ ਡੀ ਐਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤਾਂ ਵਿੱਚਵਰਤੀ ਜਾਣ ਵਾਲੀ ਅਧੁਨਿਕ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਉਤੇ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਆਪਣੇ ਖੇਤਾਂ ਵਿੰਚ ਬਿਨਾਂ ਅੱਗ ਲਾਏ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਜਿਲਾ ਪ੍ਰਸਾਸ਼ਨ ਖੇਤੀਬਾੜੀ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲਰ ਬੋਰਡ ਪੂਰੀ ਸਜਿੰਦਗੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਖੇਤੀਬਾੜੀ ਮਾਹਰਾ ਦੀ ਰਾਏ ਉਤੇ ਅਮਲ ਕਰਨ ਅਤੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਨਾ ਕਰਨ।
ਉਹਨਾਂ ਕਿਹਾ ਕਿ ਕਰੋਨਾ ਦੋਰਾਨ ਮੋਜੂਦਾ ਸਮੇਂ ਜਦੋਂ ਅਸੀਂ ਇਸ ਮਹਾਂਮਾਰੀ ਨਾਲ ਲੜ ਰਹੇ ਹਾਂ ਇਸ ਵਿੱਚ ਆਮ ਲੋਕਾਂ ਦੀ ਸਾਂਝੇਦਾਰੀ ਬੇਹੱਦ ਜਰੂਰੀ ਹੈ। ਇਸਦੇ ਨਾਲ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਰੇ ਰੱਲ ਕੇ ਇਸਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਣ ਤੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ।