December 26, 2024

ਦੋ ਬਲਾਕਾਂ ਦੇ ਛੇ ਸਕੂਲਾਂ ਨੂੰ ਉਪ ਜਿਲਾ ਸਿੱਖਿਆ ਅਫਸਰ ਨੇ ਦਿੱਤੇ ਪ੍ਰਸ਼ੰਸ਼ਾ ਪੱਤਰ

0

ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਉਪ ਜਿਲਾ ਸਿੱਖਿਆ ਅਫਸਰ ਚਰਨਜੀਤ ਸਿੰਘ ਸੋਢੀ ਅਤੇ ਹੋਰ

ਸ੍ਰੀ ਅਨੰਦਪੁਰ ਸਾਹਿਬ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨਾਲ ਸਬੰਧਤ 3 ਸਕੂਲਾਂ ਅਤੇ ਪੜੋ ਪੰਜਾਬ ਟੀਮ ਨਾਲ ਸਬੰਧਤ 3 ਅਧਿਆਪਕਾਂ ਨੂੰ ਉਪ ਜਿਲਾ ਸਿੱਖਿਆ ਅਫਸਰ ਚਰਨਜੀਤ ਸਿੰਘ ਸੋਢੀ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਭੇਜੇ ਗਏ ਪ੍ਰਸ਼ੰਸਾ ਪੱਤਰ ਦਿੱਤੇ ਗਏ। 

ਉਨਾਂ ਦੱਸਿਆ ਕਿ ਅਧਿਆਪਕਾ ਆਸ਼ਾ ਰਾਣੀ ਵਲੋਂ ਕੀਰਤਪੁਰ ਸਾਹਿਬ , ਗੁਰਮੇਲ ਸਿੰਘ ਵਲੋਂ ਭਨੂਪਲੀ ਅਤੇ ਵਿਕਾਸ ਸੋਨੀ ਵਲੋਂ ਜਿੰਦਵੜੀ ਸੈਂਟਰ ਸਕੂਲ ਵਲੋਂ ਜਿਥੇ ਸਕੂਲ ਵਿਚ  ਵਿਦਿਆਰਥੀਆਂ ਦੀ ਗਿਣਤੀ ਵਧਾਈ ਹੈ ਉਥੇ ਹੀ ਆਨਲਾਈਨ ਸਿੱਖਿਆ, ਪੈਸ ਸਰਵੇਖਣ , ਸਮਾਰਟ ਸਕੂਲ ਪ੍ਰੋਗਰਾਮ ਵਿਚ  ਆਪਣਾ ਵਡਮੁੱਲਾ ਯੋਗਾਦਾਨ ਪਾਇਆ ਹੈ ਇਸਦੇ ਨਾਲ ਹੀ ਪੜੋ ਪੰਜਾਬ ਪੜਾਓ ਪੰਜਾਬ ਟੀਮ ਨਾਲ ਸੰਬੰਧਿਤ ਇੰਦਰਦੀਪ ਸਿੰਘ, ਵਰੁਣ ਕੁਮਾਰ ਤੇ ਪ੍ਰੇਮ ਸਿੰਘ ਵਲੋਂ ਵੀ ਸ਼ਲਾਘਾਯੋਗ ਕਾਰਜ ਕੀਤੇ ਗਏ ਹਨ ਇਨਾਂ ਸਾਰੇ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਲਜੀਤ ਭੱਲੜੀ ਵਲੋਂ ਵੀ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਮਨਿੰਦਰ ਰਾਣਾ, ਸੁਰਿੰਦਰ ਸਿੰਘ ਭਟਨਾਗਰ, ਅਮਰਜੀਤ ਸਿੰਘ, ਮਨਜੀਤ ਸਿੰਘ ਮਾਵੀ, ਰਣਵੀਰ ਸਿੰਘ, ਦਲਵਿੰਦਰ ਸਿੰਘ ਸੈਣੀ, ਮੀਹ ਮੱਲ ਸਿੰਘ, ਪਰਮਜੀਤ ਕੁਮਾਰ, ਕੁਲਦੀਪ ਪਰਮਾਰ, ਕੁਲਦੀਪ ਕਾਲਾ, ਰਾਜੇਸ਼ ਕੁਮਾਰੀ ਆਦਿ ਹਜ਼ਾਰ ਸਨ।

Leave a Reply

Your email address will not be published. Required fields are marked *