*ਸਰਕਾਰ ਵਲੋਂ ਹਰ ਘਰ ਤੱਕ ਪੀਣ ਲਈ ਪਾਣੀ ਪਹੁੰਚਾਉਣ ਦੀ ਯੋਜਨਾ ਹੈ ਜਲ ਜੀਵਨ ਮਿਸ਼ਨ
ਸ੍ਰੀ ਅਨੰਦਪੁਰ ਸਾਹਿਬ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਭਲਕੇ 17 ਸਤੰਬਰ ਨੂੰ ਸਵੇਰੇ 11.00 ਵਜੇ ਪਿੰਡ ਸ਼ਮਲਾਹ ਵਿੱਚ ਜਲ ਜੀਵਨ ਮਿਸ਼ਨ ਰੈਲੀ ਵਿੱਚ ਸ਼ਮਿਲ ਹੋਣਗੇ। ਇਹ ਜਲ ਜੀਵਨ ਮਿਸ਼ਨ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਯੋਜਨਾ ਹੈ। ਜਿਸ ਉਤੇ ਜਿਲਾ ਰੂਪਨਗਰ ਵਿੱਚ ਬਹੁਤ ਹੀ ਤੇਜੀ ਨਾਲ ਚੱਲ ਰਿਹਾ ਹੈ।
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਮਾਇਕਲ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਯੋਜਨਾ ਦੇਸ਼ ਵਿੱਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਜਦੋਂ ਕਿ ਪੰਜਾਬ ਸਰਕਾਰ ਵਲੋਂ ਇਹ ਟੀਚਾ 2022 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ ਜਿਲਾ ਰੂਪਨਗਰ ਵਿੱਚ ਇਸ ਯੋਜਨਾ ਉਤੇ ਬਹੁਤ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਐਫ ਟੀ ਐਚ ਸੀ ਯੋਜਨਾ ਦਾ ਅਸਲ ਮਨੋਰਥ ਹਰ ਘਰ ਵਿੱਚ ਜਲ ਸਪਲਾਈ ਦੇਣ ਵਾਲਾ ਨੱਲ ਹੋਣਾ ਯਕੀਨੀ ਬਣਾਂਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੀ ਹਰ ਘਰ ਨੂੰ ਪੀਣ ਲਈ ਪਾਣੀ ਪਹੁੰਚਾਉਣ ਤੋਂ ਬਾਅਦ ਪਾਣੀ ਦਾ ਪੀਣ ਯੋਗ ਹੋਣਾ ਅਤੇ ਨਿਰਧਾਰਤ ਮਾਤਰਾ ਵਿੱਚ ਪਾਣੀ ਦੀ ਸਪਲਾਈ ਹੋਣਾ ਵੀ ਇਸ ਮਿਸ਼ਨ ਦੇ ਵੱਖ ਵੱਖ ਪੜਾਅ ਅਧੀਨ ਰੱਖੇ ਗਏ ਹਨ। ਉਹਨਾਂ ਕਿਹਾ ਕਿ ਜਲ ਜੀਵਨ ਮਿਸ਼ਨ ਰੈਲੀ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਵਿਸੇਸ਼ ਤੋਰ ਤੇ ਸ਼ਾਮਿਲ ਹੋਣਗੇ ਜਿਥੇ ਰਾਣਾ ਕੇ ਪੀ ਸਿੰਘ ਦੀ ਸਮੁਲੀਅਤ ਮੋਕੇ ਪੰਜਾਬ ਸਰਕਾਰ ਦੇ ਮਿਸ਼ਲ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਬਾਰੇ ਵੀ ਪ੍ਰੇਰਿਤ ਕੀਤਾ ਜਾ ਜਾਵੇਗਾ।