Site icon NewSuperBharat

ਬਲਾਕ ਦੇ 237 ਆਂਗਣਵਾੜੀ ਸੈਂਟਰਾਂ ਵਿੱਚ ਘਰੇਲੂ ਬਗੀਚੀ ਸਬੰਧੀ ਦਿੱਤੀ ਜਾ ਰਹੀ ਹੈ ਜਾਣਕਾਰੀ।

*ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ, ਡੈਪੋ ਪ੍ਰੋਗਰਾਮ ਅਤੇ ਨਸ਼ਿਆ ਵਿਰੁੱਧ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਰਿਤ।

ਸ੍ਰੀ ਅਨੰਦਪੁਰ ਸਾਹਿਬ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲਾ ਪ੍ਰੋਗਰਾਮ ਅਫਸਰ ਰੂਪਨਗਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਜਗਮੋਹਨ ਕੋਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ  ਅਨੰਦਪੁਰ ਸਾਹਿਬ ਦੀ ਦੇਖ ਰੇਖ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਆਂਗਣਵਾੜੀ ਸੈਂਟਰ ਵਾਰਡ ਨੰ 8  ਵਿੱਚ ਪੋਸ਼ਣ ਮਾਹ ਤਹਿਤ ਬੱਚਿਆ ਦਾ ਭਾਰ ਤੋਲਿਆ ਗਿਆ। ਜਿਸ ਦੌਰਾਨ ਐਸ ਏ ਐਮ (ਗੰਭੀਰ ਕੁਪੋਸ਼ਣ) ਬੱਚਿਆ ਦੀ ਪਹਿਚਾਣ ਕੀਤੀ ਗਈ। ਮਾਪਿਆ ਨੂੰ ਅਪਣੇ ਬੱਚਿਆ ਦਾ ਹਰ ਮਹੀਨੇ ਆਂਗਣਵਾੜੀ ਸੈਂਟਰ ਵਿੱਚ ਆ ਕੇ ਭਾਰ ਤੁਲਵਾਉਣ ਲਈ ਕਿਹਾ ਗਿਆ।

ਆਂਗਣਵਾੜੀ ਵਰਕਰਾਂ ਨੂੰ ਨਵੇ ਜਨਮੇ ਬੱਚਿਆ ਦਾ ਪਹਿਲੇ ਮਹੀਨੇ ਹਫਤੇ-ਹਫਤੇ ਬਾਅਦ ਚਾਰ ਵਾਰੀ ਸਪੈਂਸਲ ਹੋਮ ਵਿਜਿਟ ਕਰਨ ਲਈ ਕਿਹਾ ਗਿਆ ਤਾਂ ਕਿ ਐਸ ਏ ਐਮ (ਗੰਭੀਰ ਕੁਪੋਸ਼ਣ) ਬੱਚਿਆ ਦੀ ਪਹਿਚਾਣ ਸਮੇਂ ਸਿਰ ਹੋ ਸਕੇ ਤੇ ਉਨਾਂ ਦਾ ਧਿਆਨ ਰੱਖਿਆ ਜਾ ਸਕੇ।

ਜਗਮੋਹਨ ਕੋਰ ਸੀ ਡੀ ਪੀ ਓ ਨੇ ਦੱਸਿਆ ਕਿ ਸਾਰੇ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ ਵਲੋਂ ਮਾਵਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਟੀਕਾ ਕਰਣ ਸਮੇਂ ਸਿਰ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਆਂਗਣਵਾੜੀ ਵਰਕਰਾਂ ਨੂੰ ਮਿਸ਼ਨ ਫਤਿਹ ਤਹਿਤ ਕੋਰੋਨਾ ਮਹਾਂਮਾਰੀ ਸਬੰਧੀ ਜਰੂਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੌਣਾ, ਸਮਾਜਿਕ ਦੂਰੀ ਬਣਾਏ ਰੱਖਣ ਦੇ ਨਾਲ ਨਾਲ “ਡਿਜੀਟਲ ਮਾਰਗਦਰਸ਼ਕ ਪ੍ਰੋਗਰਾਮ-ਪੰਜਾਬ“ ਤਹਿਤ ਹਰ ਰੋਜ਼ ਆਨ ਲਾਈਨ ਭੇਜੀਆ ਜਾ ਰਹੀਆਂ ਐਕਟੀਵਿਟਿਜ਼ ਨੂੰ ਮਾਪਿਆਂ ਤੱਕ ਪਹੁੰਚਾ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਹਾ ਗਿਆ ਇਸ ਦੋਰਾਨ ਡੈਪੋ ਪ੍ਰੋਗਰਾਮ ਤਹਿਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਸਬੰਧੀ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ  ਪ੍ਰੇਰਿਤ ਕੀਤਾ ਗਿਆ।

ਉਹਨਾਂ ਹੋਰ ਦੱਸਿਆ ਕਿ ਘਰਾਂ ਦੀਆਂ ਛੱਤਾਂ, ਖਾਲੀ ਪਈਆਂ ਥਾਵਾਂ, ਸਕੂਲਾਂ, ਆਂਗਣਵਾੜੀ ਸੈਂਟਰਾਂ ਵਿੱਚ ਘਰੇਲੂ ਬਗੀਚੀ ਨੂੰ ਉਤਸ਼ਾਹਤ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਬਲਾਕ ਦੇ 237 ਆਂਗਣਵਾੜੀ ਸੈਂਟਰਾਂ ਵਿੱਚ ਤਾਜੇ ਫੱਲ ਅਤੇ ਸਬਜੀਆਂ ਘਰੇਲੂ ਬਗੀਚੀ ਵਿੱਚ ਉਗਾਉਣ, ਕੀਟਨਾਸ਼ਕ ਦੀ ਘੱਟ ਵਰਤੋਂ ਕਰਨ ਦੀ ਪ੍ਰਰੇਨਾ ਦਿੱਤੀ ਜਾ ਰਹੀ ਹੈ।

Exit mobile version