December 27, 2024

ਕੋਵਿਡ ਕੇਅਰ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੋਨਾ ਪੋਜਟਿਵ ਮਰੀਜਾਂ ਨੂੰ ਮਿਲ ਰਹੀਆਂ ਬੇਹਤਰੀਨ ਸਹੂਲਤਾਂ

0

*ਸਾਫ ਸੁਧਰੇ ਵਾਤਾਵਰਣ ਵਿੱਚ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਰਹੇ ਹਨ ਲੋਕ **ਕੋਵਿਡ ਕੇਅਰ ਸੈਂਟਰ ਵਿੱਚ ਤੈਨਾਤ ਸਟਾਫ ਦੀਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕਰਦੇ ਹਨ ਕੇਂਦਰ ਵਿੱਚ ਮੋਜੂਦ ਕਰੋਨਾ ਪੋਜਟਿਵ ਵਿਅਕਤੀ ***ਡਿਊਟੀ ਦੇ ਨਾਲ ਸੇਵਾ ਦੀ ਭਾਵਨਾਂ ਨਾਲ ਦਿਨ ਰਾਤ ਕੰਮ ਕਰ ਰਿਹਾ ਹੈ ਸਮੁੱਚਾ ਸਟਾਫ

ਸ੍ਰੀ ਅਨੰਦਪੁਰ ਸਾਹਿਬ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਜਿਲਾ ਰੂਪਨਗਰ ਦੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਾਰ ਯਾਤਰੀ ਨਿਵਾਸ ਵਿੱਚ ਚੱਲ ਰਹੇ ਕੋਵਿਡ ਕੇਅਰ ਸੈਂਟਰ ਵਿੱਚ ਇਹਨੀ ਦਿਨੀ ਕਰੋਨਾ ਪੋਜਟਿਵ ਹੋ ਰਹੇ ਮਰੀਜਾਂ ਨੂੰ ਆਈਸੋਲੇਟ ਕਰਨ ਕਾਰਨ ਅਤੇ ਉਥੇ ਮਿਲ ਰਹੀਆ ਬੇਹੱਤਰੀਨ ਸੇਵਾਵਾਂ ਲਈ ਮਰੀਜਾ ਅਤੇ ਉਹਨਾਂ ਦੇ ਨੇੜਲੇ ਸਬੰਧੀਆਂ ਦੀ ਸ਼ਲਾਘਾ ਵਟੋਰ ਰਿਹਾ ਹੈ।

ਇਥੇ ਤੈਨਾਤ ਸਟਾਫ ਦੀਆਂ ਸੇਵਾਵਾ ਤੋਂ ਪੂਰੀ ਤਰਾਂ ਸੰਤੁਸ਼ਟ ਹੋਏ ਤੰਦਰੁਸਤ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤ ਰਹੇ ਲੋਕ ਇਥੇ ਮਿਲ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰ ਰਹੇ ਹਨ। ਕੋਵਿਡ ਕੇਅਰ ਕੇਂਦਰ ਤੋਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਲੋਕ ਇਥੇ ਮਿਲੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹਨ। ਉਹਨਾਂ ਵਲੋਂ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਲੋਕ ਕਿਸੇ ਵੀ ਤਰਾਂ ਦੇ ਲੱਛਣ ਪਾਏ ਜਾਣ ਤੇ ਜਾਂ ਕਿਸੇ ਵੀ ਕਰੋਨਾ ਪੋਜਟਿਵ ਦੇ ਸੰਪਰਕ ਵਿੱਚ ਆਉਣ ਤੇ ਆਪਣਾ ਟੈਸਟ ਜਰੂਰ ਕਰਵਾਉਣ।

ਮੋਜੂਦਾ ਸਮੇਂ ਸੀ ਸੀ ਆਈ ਸੀ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿੱਚ 18 ਕਰੋਨਾ ਪੋਜਟਿਵ ਵਿਅਕਤੀ ਦੀ ਦੇਖਭਾਲ ਹੋ ਰਹੀ ਹੈ। ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਦੀ ਨਿਗਰਾਨੀ ਹੇਠ ਚੱਲ ਰਹੇ ਇਸ ਕੇਂਦਰ ਵਿੱਚ ਆਈਸੋਲੇਟ ਮਰੀਜ਼ਾਂ ਵਲੋਂ ਬੇਹਤਰੀਨ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਕੋਵਿਡ ਕੇਅਰ ਸੈਂਟਰ ਵਿੱਚ ਲਗਾਤਾਰ ਸਾਫ ਸਫਾਈ, ਆਈਸੋਲੇਟ ਕਰੋਨਾ ਪੋਜਟਿਵ ਵਿਅਕਤੀਆਂ ਦਾ ਮੈਡੀਕਲ ਚੈਕਅਪ, ਪੋਸ਼ਟੀਕ ਭੋਜਨ, ਦਵਾਈਆਂ ਦਾ ਵਿਸੇਸ਼ ਖਿਆਲ ਰੱਖਿਆ ਜਾ ਰਿਹਾ ਹੈ। ਇਥੇ ਤੈਨਾਤ ਡਾ ਸੁਖਦੇਵ ਸਿੰਘ ਸੰਧੂ, ਡਾ ਜਸਪ੍ਰੀਤ ਸਿੰਘ, ਡਾ ਅਦਿੱਤੀ ਸ਼ਰਮਾ, ਡਾ ਅੰਕਿਤਾ ਸਰਮਾਂ, ਡਾ ਸ਼ਾਕਸ਼ੀ  ਲਗਾਤਾਰ ਕੇਂਦਰ ਵਿੱਚ ਰਹਿ ਰਹੇ ਮਰੀਜ਼ਾਂ ਦੀ ਸਿਹਤ ਜਾਂਚ ਕਰ ਰਹੇ ਹਨ। ਇਸ ਕੇਂਦਰ ਵਿੱਚ ਅੱਜ ਸਟਾਫ ਨਰਸ ਹਰਮਿੰਦਰ ਕੌਰ, ਮਨਿੰਦਰ ਕੋਰ ਸਟਾਫ ਨਰਸ, ਹਰਪ੍ਰੀਤ ਕੋਰ , ਸੰਦੀਪ ਕੌਰ, ਸਰਬਜੀਤ ਕੌਰ ਅਤੇ ਅਟੈਂਡੈਂਟ ਜਸਵੀਰ ਸਿੰਘ, ਦਲਜੀਤ ਕੌਰ, ਭੁਪਿੰਦਰ ਕੋਰ, ਹਰਮਨ, ਮਨਪ੍ਰੀਤ ਕੋਰ, ਪ੍ਰਦੀਪ, ਸੁਨੀਲ ਆਪਣੀ ਡਿਊਟੀ ਵਿੱਚ ਲੱਗੇ ਹੋਏ ਸਨ। ਇਥੇ ਤੈਨਾਤ ਫਾਰਮੇਸੀ ਸਟਾਫ ਨਵੀਨ, ਲੈਬ ਅਟੈਂਡੈਂਟ ਅਮਨਦੀਪ ਸਿੰਘ, ਪਰਮਿੰਦਰ ਕੋਰ, ਸੈਨੇਟਾਈਜ਼ ਕਰਨ ਵਾਲੇ ਸ਼ਿਵਾਲਿਕ,ਸਿਕਿਊਰਟੀ ਗਾਰਡ ਸੁਖਵਿੰਦਰ ਸਿੰਘ ਵਲੋਂ ਇਸ ਕੋਵਿਡ ਕੇਅਰ ਕੇਂਦਰ ਵਿੱਚ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਲਗਨ ਨਾਲ ਕੀਤੀ ਜਾ ਰਹੀ ਹੈ।

ਡਾਕਟਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਇਥੇ ਤੈਨਾਤ ਸਟਾਫ ਆਪਣੀ ਡਿਊਟੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚਾ ਸਟਾਫ ਦਿਨ ਵਿੱਚ ਅਤੇ ਰਾਤ ਸਮੇਂ ਆਪਣੀ ਡਿਊਟੀ ਸੇਵਾ ਦੀ ਭਾਵਨਾਂ ਨਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਵੀ ਕੋਵਿਡ ਟੈਸਟਿੰਗ ਦੀ ਸਹੂਲਤ ਹੈ। ਉਹਨਾਂ ਕਿਹਾ ਕਿ ਲੋਕ ਆਪਣਾ ਕੋਵਿਡ ਟੈਸਟ ਜਰੂਰ ਕਰਵਾਉਣ ਕਿਸੇ ਵੀ ਭਰਮ ਭੁਲੇਖੇ ਦਾ ਸ਼ਿਕਾਰ ਨਾ ਹੋਣ, ਕੋਵਿਡ ਟੈਸਟਿੰਗ ਨਾਲ ਪੋਜਟਿਵ ਹੋਣ ਤੇ ਹੁਣ ਸਰਕਾਰ ਵਲੋਂ ਘਰ ਵਿੱਚ ਹੀ ਰਹਿ ਕੇ ਆਈਸੋਲੇਸ਼ਨ ਤੇ ਇਕਾਂਤਵਾਸ ਦੀ ਸਹੂਲਤ ਦੀ ਦਿੱਤੀ ਹੈ। ਉਹਨਾਂ ਕਿਹਾ ਕਿ ਡਾਕਟਰ, ਮੈਡੀਕਲ ਸਟਾਫ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹੈ।  

Leave a Reply

Your email address will not be published. Required fields are marked *