December 27, 2024

ਬੁੱਧੀਜੀਵੀ ਵਰਗ ਲੋਕਾਂ ਨੂੰ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਲਈ ਪ੍ਰੇਰਿਤ ਕਰੇ।

0

*ਲੋਕਾਂ ਦੇ ਨੁਮਾਇੰਦੇ ਪਿੰਡਾਂ ਵਿੱਚ ਕੋਵਿਡ ਦੀਆਂ ਸਾਵਧਾਨੀਆ ਬਾਰੇ ਜਾਗਰੂਕ ਕਰਨ ਲੱਗੇ।

ਸ੍ਰੀ ਅਨੰਦਪੁਰ ਸਾਹਿਬ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਮਾਜ ਦਾ ਬੁੱਧੀਜੀਵੀ ਵਰਗ ਆਮ ਲੋਕਾਂ ਲਈ ਸਦਾ ਹੀ ਪ੍ਰਰੇਣਾ ਸਰੋਤ ਰਿਹਾ ਹੈ। ਅਧਿਆਪਕਾਂ ਵਲੋਂ ਆਮ ਲੋਕਾਂ/ਵਿਦਿਆਰਥੀਆਂ ਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਦਾ ਅਸਰ ਬਹੁਤ ਜਲਦੀ ਹੋਇਆ ਹੈ। ਇਸੇ ਤਰਾਂ ਲੋਕਾਂ ਦੇ ਨੁਮਾਇੰਦੇ ਜਦੋਂ ਸਮਾਜ ਵਿੱਚ ਪੈਦਾ ਹੋਏ ਭਰਮ ਭੁਲੇਖਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਤਾਂ ਉਸਦਾ ਜਲਦੀ ਪ੍ਰਭਾਵ ਪੈਦਾ ਹੈ। ਇਸਲਈ ਇਹਨਾਂ ਵਰਗਾਂ ਨਾਲ ਸਬੰਧਤ ਵਿਅਕਤੀਆਂ ਨੂੰ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ।

ਅੱਜ 05 ਸਤੰਬਰ ਨੂੰ ਅਧਿਆਪਕ ਦਿਵਸ ਮੋਕੇ ਜਦੋਂ ਸਮਾਜ ਦਾ ਹਰ ਵਰਗ ਭਵਿੱਖ ਦੀ ਰੂਪ ਰੇਖਾ ਤਹਿ ਕਰਨ ਵਾਲੇ ਇਹਨਾਂ ਅਧਿਆਪਕਾਂ ਦੇ ਸਨਮਾਨ ਵਿੱਚ ਕਈ ਤਰਾਂ ਦੇ ਉਪਰਾਲੇ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਇਸ ਬੁੱਧੀਜੀਵੀ ਵਰਗ ਦੀ ਵੀ ਸਮਾਜ ਪ੍ਰਤੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਮੋਜੂਦਾ ਸਮੇਂ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਅਤੇ ਆਮ ਲੋਕਾਂ ਵਿੱਚ ਇਸ ਮਹਾਂਮਾਰੀ ਬਾਰੇ ਸਮਾਜ ਵਿਰੋਧੀ ਅੰਸਰਾ ਵਲੋਂ ਕੀਤੇ ਝੂਠੇ ਪ੍ਰਚਾਰ ਨੂੰ ਨਕੇਲ ਪਾਉਣ ਲਈ ਢੁਕਵੇਂ ਉਪਰਾਲੇ ਕਰਨ ਕਿਉਂਕਿ ਇਹਨਾਂ ਅਧਿਆਪਕਾਂ ਵਲੋਂ ਜਦੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਉਸਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ।

ਇਸੇ ਤਰਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਪੰਚ/ਪੰਚ ਅੱਜ ਕੱਲ ਪਿੰਡਾ ਵਿੱਚ ਲੋਕਾਂ ਨੂੰ ਕੋਵਿਡ ਟੈਸਟਿੰਗ ਕਰਵਾ ਕੇ ਆਪਣੇ ਪਰਿਵਾਰ, ਆਲਾ ਦੁਆਲਾ, ਮਿੱਤਰ, ਰਿਸ਼ਤੇਦਾਰਾਂ ਨੂੰ ਸੁਰੱਖਿਅਤ ਕਰਨ ਦੀ ਅਪੀਲ ਕਰ ਰਹੇ ਹਨ।ਉਹਨਾਂ ਦੀ ਇਸ ਅਪੀਲ ਦਾ ਹੁਣ ਪਿੰਡਾਂ ਵਿੱਚ ਵੀ ਕਾਫੀ ਅਸਰ ਹੋਇਆ ਹੈ ਅਤੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਸਹੀ ਤਸਵੀਰ ਸਾਹਮਣੇ ਆਈ ਹੈ।

ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੰਦ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਹਮੇਸ਼ਾ ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਹਨਾਂ ਦੀ ਅਪੀਲ ਹਰ ਵਰਗ ਤੇ ਅਸਰ ਪਾ ਰਹੀ ਹੈ। ਜਿਲੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਆਪਣੇ ਹਫਤਾਵਾਰੀ ਫੇਸ ਬੁੱਕ ਲਾਈਵ ਪ੍ਰੋਗਰਾਮ ਤਹਿਤ ਸੋਸ਼ਲ ਮੀਡੀਆਂ ਉਤੇ ਕਰੋਨਾ ਦੀ ਟੈਸਟਿੰਗ ਅਤੇ ਇਸਦੇ ਇਲਾਜ ਸਬੰਧੀ ਹੋ ਰਹੇ ਝੂਠੇ ਪ੍ਰਚਾਰ ਕਰਨ ਵਾਲਿਆ ਉਤੇ ਸਖਤ ਕਾਰਵਾਈ ਕਰਨ ਦੇ ਦਿੱਤੇ ਸੰਕੇਤ ਤੋਂ ਬਾਅਦ ਆਮ ਲੋਕਾਂ ਨੂੰੰ ਇਹ ਸਪਸ਼ਟ ਹੋ ਗਿਆ ਹੈ ਕਿ ਕੁਝ ਗੈਰ ਸਮਾਜੀ ਅੰਸਰ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਇਸਲਈ ਜਦੋਂ ਵੀ ਸਮਾਜ ਦਾ ਬੁੱਧੀਜੀਵੀ ਪੜਿਆ ਲਿਖਿਆ ਵਰਗ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹਨ ਤਾਂ ਉਸਦੇ ਨਾਲ ਸਹੀ ਤਸਵੀਰ ਸਪਸ਼ਟ ਹੋ ਕੇ ਸਾਹਮਣੇ ਆਉਦੀ ਹੈ ਇਸਲਈ ਹਰ ਕਿਸੇ ਨੂੰ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ। 

Leave a Reply

Your email address will not be published. Required fields are marked *