ਪਰਿਵਾਰ, ਮਿੱਤਰਾਂ ਅਤੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖਣ ਲਈ ਕੋਵਿਡ ਟੈਸਟ ਕਰਵਾਉਣ ਦੀ ਅਪੀਲ
*ਸਿਹਤ ਵਿਭਾਗ ਵਲੋਂ ਬਿਹਤਰ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਦਾ ਉਪਰਾਲਾ **ਘਰ ਵਿਚ ਹੀ ਰਹਿ ਕੇ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ ***ਲੋਕ ਝੂਠੀਆ ਅਫਵਾਹਾ ਤੇ ਭਰੋਸਾ ਕਰਨ ਦੀ ਬਜਾਏ ਉਨ੍ਹਾਂ ਅਫਵਾਹਾ ਦਾ ਵਿਰੋਧ ਦਰਜ ਕਰਵਾਉਣ
ਸ੍ਰੀ ਅਨੰਦਪੁਰ ਸਾਹਿਬ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਚ ਕਰੋਨਾ ਮਹਾਂਮਾਰੀ ਦੇ ਮੋਜੂਦਾ ਸਮੇਂ ਚੱਲ ਰਹੇ ਦੌੰਰ ਵਿਚ ਜਿੱਥੇ ਫਰੰਟ ਲਾਈਨ ਵਾਰੀਅਰਜ਼, ਪ੍ਰਸਾਸ਼ਨ, ਪੁਲਿਸ, ਮੈਡੀਕਲ ਸਟਾਫ ਨੂੰ ਆਮ ਲੋਕਾਂ ਦੀ ਸਿਹਤ ਦੀ ਫਿਕਰ ਹੈ ਉਥੇ ਮੋਜੂਦਾ ਦੌਰ ਵਿਚ ਝੂਠੀਆਂ ਅਫਵਾਹਾ ਦੀ ਇੱਕ ਹੋਰ ਚੁਣੋਤੀ ਨੇ ਵੱਡੀ ਮੁਸ਼ਕਿਲ ਪੈਦਾ ਕੀਤੀ ਹੈ, ਜਿਸ ਦਾ ਅਸੀ ਸਾਰੀਆਂ ਨੇ ਡਟ ਕੇ ਮੁਕਾਬਲਾ ਕਰਨਾ ਹੈ।
ਸਥਾਨਕ ਕੋਵਿਡ ਕੇਅਰ ਸੈਂਟਰ ਸ੍ਰੀ ਗੁਰੂ ਤੇਗ ਬਹਾਦੁਰ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿਚ ਕੋਵਿਡ ਪਾਜੀਟਿਵ ਮਰੀਜ਼ਾ ਬਾਰੇ ਜਾਣਕਾਰੀ ਲੈਣ ਉਪਰੰਤ ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ ਨੇ ਕਿਹਾ ਕਿ ਅਸੀ ਬਿਹਤਰੀਨ ਸਿਹਤ ਸਹੂਲਤਾ ਦੇਣ ਦਾ ਉਪਰਾਲਾ ਕਰ ਰਹੇ ਹਾਂ।ਜਿਹੜੇ ਮਰੀਜ਼ ਕਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਰਹੇ ਹਨ, ਉਹ ਵੀ ਆਪਣੇ ਤਜਰਬੇ ਸਾਝੇ ਕਰਦੇ ਹੋਏ ਸਾਡੇ ਸਟਾਫ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਦੱਸ ਰਹੇ ਹਨ, ਪ੍ਰੰਤੂ ਮੋਜੂਦਾ ਸਮੇਂ ਇੱਕ ਹੋਰ ਵੱਡੀ ਚਣੋਤੀ ਕੋਵਿਡ ਟੈਸਟਿੰਗ ਬਾਰੇ ਸੋਸ਼ਲ ਮੀਡੀਆ ਉਤੇ ਫੈਲੀਆ ਝੂਠੀਆਂ ਅਫਵਾਹਾਂ ਨਾਲ ਪੈਦਾ ਹੋਈ ਹੈ। ਜਿਸ ਵਿਚ ਹੁਣ ਸਾਨੂੰ ਪਿੰਡਾਂ ਦੇ ਸਰਪੰਚਾ/ਪੰਚਾਂ ਨੇ ਸਹਿਯੋਗ ਦੇ ਕੇ ਅਜਿਹੀਆਂ ਝੂਠੀਆਂ ਅਫਵਾਹਾ ਨੂੰ ਹਰਾਉਣ ਵਿਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦਿਨ ਰਾਤ ਸਾਡੇ ਕਰਮਚਾਰੀ ਕਰੋਨਾ ਨੂੰ ਹਰਾਉਣ ਵਿਚ ਲੱਗੇ ਹੋਏ ਹਨ। ਆਮ ਲੋਕਾਂ ਨੂੰ ਵੱਧ ਤੋ ਵੱਧ ਟੈਸਟਿੰਗ ਕਰਵਾ ਕੇ ਆਪਣੇ ਪਰਿਵਾਰਾ, ਦੋਸਤਾ, ਮਿੱਤਰਾਂ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾ.ਰਾਮ ਪ੍ਰਕਾਸ਼ ਸਰੋਆ ਨੇ ਦੱਸਿਆ ਕਿ ਸਿਹਤ ਕਰਮਚਾਰੀ ਦਿਨ ਰਾਤ ਦੇਹਣੀ, ਜੱਜਰ ਅਤੇ ਨੰਗਲ ਡੈਮ ਨਾਕਿਆਂ ਉਤੇ ਡਿਊਟੀ ਕਰਦੇ ਹੋਏ ਆਉਣ ਜਾਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਉਤੇ ਯਾਤਰੀਆਂ ਦੀ ਸਿਹਤ ਜਾਂਚ ਹੋ ਰਹੀ ਹੈ ਅਤੇ ਪਿੰਡਾਂ ਵਿਚ ਆਪਣੇ ਘਰਾਂ ਵਿਚ ਆਈਸੋਲੇਟ ਅਤੇ ਇਕਾਂਤਵਾਸ ਹੋਏ ਲੋਕਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਉਨ੍ਹਾਂ ਕੋਲ ਜਾ ਕੇ ਸਿਹਤ ਦੀ ਜਾਂਚ ਕਰ ਰਹੇ ਹਨ।
ਡਾ.ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਨੇ ਕਿਹਾ ਕਿ ਅਸੀ ਲੋਕਾਂ ਨੂੰ ਵੱਧ ਤੋ ਵੱਧ ਕੋਵਿਡ ਟੈਸਟਿੰਗ ਲਈ ਪ੍ਰੇਰਿਤ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਦੋਰਾਨ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਵਾਰ ਵਾਰ ਹੱਥ ਧੋਣਾ ਲਈ ਜਾਗਰੂਕ ਕਰਦੇ ਹੋਏ, ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ ਤੋ ਬਾਅਦ ਹੁਣ ਪਿੰਡਾਂ ਦੇ ਪੰਚ/ਸਰਪੰਚ ਵੀ ਕੋਵਿਡ ਟੈਸਟਿੰਗ ਦਾ ਸਮਰਥਨ ਕਰ ਰਹੇ ਹਨ। ਲੋਕਾਂ ਦੇ ਨੁਮਾਇੰਦੀਆਂ ਦੀ ਅਪੀਲ ਨਾਲ ਹੁਣ ਵੱਧ ਤੋ ਵੱਧ ਲੋਕ ਟੈਸਟਿੰਗ ਲਈ ਅੱਗੇ ਆਉਣਗੇ ਅਤੇ ਇਸ ਨਾਲ ਲੋਕ ਕਰੋਨਾ ਮਹਾਂਮਾਰੀ ਨੂੰ ਹਰਾਉਣ ਵਿਚ ਸਾਡਾ ਸਾਥ ਦੇਣਗੇ।