December 27, 2024

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਫੇਸਬੁੱਕ ਲਾਈਵ ਤੇ ਰੂਪਨਗਰ ਜਿਲ੍ਹਾ ਵਾਸੀਆ ਨਾਲ ਕੀਤੇ ਵਿਚਾਰ ਸਾਂਝੇ

0

*ਕੋਵਿਡ ਟੇਸਟਿੰਗ ਨਾਲ ਪਰਿਵਾਰ ਅਤੇ ਆਲੇ ਦੁਆਲੇ ਨੂੰ ਸੰਕਰਮਣ ਹੋਣ ਤੋ ਬਚਾਉਣਾ ਸੰਭਵ: ਸੋਨਾਲੀ ਗਿਰਿ **ਕੋਵਿਡ ਟੈਸਟਿੰਗ ਬਾਰੇ ਝੂਠਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ: ਡਿਪਟੀ ਕਮਿਸ਼ਨਰ ***ਲੋਕਾਂ ਦੀ ਸਾਂਝੇਦਾਰੀ ਨਾਲ ਹੀ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਜਾ ਸਕਦਾ ਹੈ

ਸ੍ਰੀ ਅਨੰਦਪੁਰ ਸਾਹਿਬ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਜਿਲ੍ਹਾ ਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋ ਵੱਧ ਆਪਣੇ ਕੋਵਿਡ ਟੈਸਟ ਕਰਵਾਓ। ਉਨ੍ਹਾਂ ਕਿਹਾ ਕਿ ਕਰੋਨਾ ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਵੱਧ ਤੋ ਵੱਧ ਅਹਿਤਿਆਤ ਵਰਤੀ ਜਾਵੇ। ਜੇਕਰ ਤੁਸੀ ਕਰੋਨਾ ਪਾਜੀਟਿਵ ਮਰੀਜ ਦੇ ਨੇੜੇ ਰਹੇ ਹੋ ਜਾਂ ਕੋਈ ਵੀ ਨਜਦੀਕੀ ਕਰੋਨਾ ਪਾਜੀਟਿਵ ਆਇਆ ਹੋਵੇ ਜਾਂ ਬਿਨਾ ਕਿਸੇ ਲੱਛਣ ਤੋ ਵੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਆਪਣਾ ਕੋਵਿਡ ਟੇੈਸਟ ਜਰੂਰ ਕਰਵਾਓ।     

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਬੀਤੀ ਸ਼ਾਮ 7 ਵਜੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਜਿਲ੍ਹਾ ਵਾਸੀਆਂ ਨਾਲ ਵਿਸ਼ੇਸ ਗੱਲਬਾਤ ਕਰ ਰਹੇ ਸਨ।ਉਨ੍ਹਾ ਨੇ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦੇ ਫੈਲਣ ਦਾ ਸਭ ਤੋ ਵੱਡਾ ਕਾਰਨ ਲੋਕਾਂ ਦਾ ਇੱਕ ਦੂਜੇ ਤੋ ਸੰਕਰਮਣ ਹੋਣਾ ਹੈ ਅਜਿਹਾ ਇਸ ਲਈ ਹੈ ਕਿਉਕਿ ਲੋਕ ਆਪਣਾ ਕੋਵਿਡ ਟੈਸਟ ਨਹੀ ਕਰਵਾ ਰਹੇ। ਜੇਕਰ ਲੋਕ ਆਪਣਾ ਕੋਵਿਡ ਟੈਸਟ ਕਰਵਾਉਣ ਅਤੇ ਪਾਜੀਟਿਵ ਹੋਣ ਤੇ ਆਪਣੇ ਆਪ ਨੂੰ ਆਈਸੋਲੇਟ ਕਰਕੇ ਪਹਿਲੀ ਸਟੇਜ਼ ਤੇ ਹੀ ਆਪਣਾ ਇਲਾਜ ਅਤੇ ਪ੍ਰਹੇਜ਼ ਕਰ ਲੈਣ ਤਾਂ ਕਰੋਨਾ ਦੀ ਲੜੀ ਨੂੰ ਬਹੁਤ ਜਲਦੀ ਤੋੜਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਟੈਸਟ ਵਿਚ ਦੇਰੀ ਅਤੇ ਕੋਵਿਡ ਟੈਸਟ ਕਰਵਾਉਣ ਤੋ ਡਰ ਇਸ ਲੜੀ ਵਿਚ ਲਗਾਤਾਰ ਵਾਧਾ ਕਰ ਰਹੇ ਹਨ, ਇਸ ਦਾ ਇੱਕ ਹੋਰ ਵੱਡਾ ਕਾਰਨ ਜ਼ੋ ਹੁਣ ਸਾਡੇ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਕੁਝ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰ ਅਜਕਲ ਕੋਵਿਡ ਟੈਸਟਿੰਗ ਬਾਰੇ ਝੂਠਾ ਪ੍ਰਚਾਰ ਕਰ ਰਹੇ ਹਨ, ਜ਼ੋ ਸੋਸਲ ਮੀਡੀਆ ਉਤੇ ਲਗਾਤਾਰ ਤੇਜੀ ਨਾਲ ਵਾਈਰਲ ਹੋ ਰਿਹਾ ਹੈ। ਇਸ ਝੂਠੇ ਪ੍ਰਚਾਰ ਦੀ ਲੜੀ ਨੂੰ ਤੋੜਨਾ ਅਤੇ ਝੂਠਾ ਪ੍ਰਚਾਰ ਕਰਨ ਦੇ ਦੋਸ਼ੀਆ ਨੂੰ ਕਾਨੂੰਨ ਅਨੁਸਾਰ ਸਜਾ ਦੇਣਾ ਅਤੇ ਇਸ ਤਰਾਂ ਦੀ ਪ੍ਰਚਾਰ ਦੀ ਲੜੀ ਨੂੰ ਤੋੜਨਾ ਹੀ ਅੱਜ ਹਰ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ੀਆ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਸਭ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ 104 ਜਾਂ ਰੂਪਨਗਰ ਦੇ ਟੈਲੀਫੋਨ ਨੰਬਰ 01881-221157 ਤੇ ਦਿੱਤੀ ਜਾਵੇ।         

ਉਨ੍ਹਾਂ ਕਿਹਾ ਕਿ ਜਰੂਰੀ ਨਹੀ ਹੈ ਕਿ ਕੋਵਿਡ ਦੇ ਲੱਣਛ ਖਾਂਸੀ, ਬੁਖਾਰ ਜਾਂ ਜੁਖਾਮ ਹੋਣ ਤੇ ਹੀ ਕੋਵਿਡ ਟੈਸਟ ਕਰਵਾਇਆ ਜਾਵੇ, ਜੇਕਰ ਕਿਸੇ ਵੀ ਹਾਲਤ ਵਿਚ ਕੋਈ ਸਰੀਰਕ ਕਮਜੋਰੀ ਸਰੀਰ ਵਿਚ ਦਰਦ ਜਾਂ ਕੋਈ ਹੋਰ ਸੰਕੇਤ ਨਜ਼ਰ ਆਉਣ ਤੁਰੰਤ ਕੋਵਿਡ ਟੇਸਟ ਕਰਵਾਇਆ ਜਾਵੇ। ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਾਨੂੰ ਸਵਾਲ ਕਰਦੇ ਹਨ ਕਿ ਕੋਵਿਡ ਟੇਸਟ ਕਿਉ ਕਰਵਾਈਏ, ਸਿਹਤ ਵਿਭਾਗ ਨੇ ਪਾਜੀਟਿਵ ਹੋਣ ਤੇ ਗਿਆਨ ਸਾਗਰ ਹਸਪਤਾਲ ਭੇਜ਼ ਦੇਣਾ ਹੈ। ਉਨ੍ਹਾਂ ਕਿਹਾ ਕਿ ਅਸੀ ਤੁਹਾਨੂੰ ਵਿਸਵਾਸ ਦਵਾਉਦੇ ਹਾਂ ਕਿ ਸਿਹਤ ਵਿਭਾਗ ਦੀ ਵੀ ਇਹ ਕੋਸ਼ਿਸ ਰਹਿੰਦੀ ਹੈ ਕਿ ਜੇਕਰ ਤੁਸੀ ਘਰ ਵਿਚ ਮੁਕੰਮਲ ਤੋਰ ਤੇ ਆਈਸ਼ੇਲੇਸ਼ਨ ਰੱਖ ਸਕਦੇ ਹੌ ਤਾਂ ਸਾਡੀ ਵੀ ਕੋਸਿਸ ਇਹ ਰਹਿੰਦੀ ਹੈ ਕਿ ਤੁਹਾਨੂੰ ਹੋਮ ਆਈਸੋਲੇਸ਼ਨ ਵਿਚ ਹੀ ਰੱਖਿਆ ਜਾਵੇ।     

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਕਰੋਨਾ ਦਾ ਡਰ ਫੈਲਾਅ ਕੇ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਅਜਿਹੀਆ ਅਫਵਾਹਾ ਤੇ ਵਿਸ਼ਵਾਸ ਨਾ ਕੀਤਾ ਜਾਵੇ, ਸਗੋਂ ਇੱਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਇਸ ਝੂਠੇ ਪ੍ਰਚਾਰ ਕਰਨ ਵਾਲੇ ਲੋਕਾਂ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਜਦੋਂ ਕਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਤਾਂ ਸਾਰੇ ਲੋਕ ਡਾਕਟਰਾ, ਨਰਸਾ, ਮੈਡੀਕਲ ਸਟਾਫ, ਫਰੰਟ ਲਾਈਨ ਕਰੋਨਾ ਵਾਰੀਅਰਜ ਨੂੰ ਸਲਾਮ ਕਰ ਰਹੇ ਸਨ ਅੱਜ ਉਨ੍ਹਾਂ ਵਿਰੁੱਧ ਹੀ ਇਹ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਡਾਕਟਰ, ਨਰਸਾ, ਮੈਡੀਕਲ ਸਟਾਫ ਪਿਛਲੇ 8 ਤੇ 9 ਮਹੀਨਿਆ ਤੋ ਲੋਕਾ ਦੀ ਸੇਵਾ ਵਿਚ ਲੱਗੇ ਹੋਏ ਹਨ।ਉਹ ਆਪਣੇ ਘਰਾਂ ਤੋ ਦੂਰ, ਬਿਨਾ ਕਿਸੇ ਅਰਾਮ ਤੋ, 24 ਘੰਟੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਕੋਲ ਇਸ ਤਰਾਂ ਦੀ ਫੇਕ/ਝੁ੍ਹੂਠੀ ਅਤੇ ਬੇ-ਬੁਨਿਆਦ ਖਬਰ ਆ ਰਹੀ ਹੈ ਤਾਂ ਪ੍ਰਸਾਸ਼ਨ ਨਾਲ ਸੰਪਰਕ ਕਰੋ ਅਸੀ ਚਾਹੁੰਦੇ ਹਾਂ ਕਿ ਇਸ ਤਰਾਂ ਦੀ ਗਲਤ ਬਿਆਨਬਾਜੀ ਵਾਲੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾ ਸਕੇ।     

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਕਾਲ ਵਿਚ ਇਹ ਜਰੂਰੀ ਹੇੈ ਕਿ ਲੋਕਾ ਨੂੰ ਸਹੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਝੂਠਾ ਪ੍ਰਚਾਰ ਕਰਨ ਵਾਲੇ ਸਮਾਜ ਦੇ ਦੋਸ਼ੀ ਹਨ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਅਤੇ ਉਨ੍ਹਾਂ ਦੀ ਸਿਹਤ ਨੂੰ ਹੋਰ ਸੰਜੀਦਾ ਅਤੇ ਖਤਰਨਾਕ ਸਥਿਤੀ ਵਿਚ ਪਹੁੰਚਾਉਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾ ਵਿਚ ਇਹ ਕੋਵਿਡ ਟੈਸਟ ਮੁਫਤ ਕੀਤਾ ਜਾਦਾ ਹੈ। ਇਹ ਜਰੂਰੀ ਹੈ ਕਿ ਮਿਸ਼ਨ ਫਤਿਹ ਦੇ ਤਹਿਤ ਸਰਕਾਰ ਅਤੇ ਸਿਹਤ ਵਿਭਾਗ ਦਾ ਦਿਨ ਰਾਤ ਉਪਰਾਲਾ ਲੋਕਾਂ ਨੂੰ ਕਰੋਨਾ ਤੋ ਬਚਾਉਦਾ ਹੈ, ਜੋ ਸਭ ਲੋਕਾਂ ਦੀ ਸਾਝੇਦਾਰੀ ਨਾਲ ਹੀ ਸੰਭਵ ਹੈ।

Leave a Reply

Your email address will not be published. Required fields are marked *