Site icon NewSuperBharat

ਕਰੋਨਾ ਨੂੰ ਹਰਾਉਣ ਲਈ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣਾ ਬੇਹੱਦ ਜਰੂਰੀ **ਪੌਸਟਿਕ ਆਹਾਰ ਨਾਲ ਸ਼ਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਿੱਚ ਮਜਬੂਤੀ- ਸੀ ਡੀ ਪੀ ਓ

ਭੱਲੜੀ, ਵਾਰਡ ਨੰ:08 ਸ੍ਰੀ ਅਨੰਦਪੁਰ ਸਾਹਿਬ,ਆਂਗਣਵਾੜੀ ਸੈਂਟਰ ਬਿੱਕਾਪੁਰ,ਗੰਭੀਰਪੁਰ, ਬ੍ਰਹਮਪੁਰਾ ਅੱਪਰ ਪਿੰਡਾਂ ਦੇ ਦ੍ਰਿਸ਼।

*01 ਤੋਂ 07 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਨਿਊਟ੍ਰੀਸ਼ਨ ਹਫਤਾ

ਸ੍ਰੀ ਅਨੰਦਪੁਰ ਸਾਹਿਬ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕਰੋਨਾ ਮਹਾਂਮਾਰੀ ਦੋਰਾਨ ਜਿਥੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆ ਬਾਰੇ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜਿਲਾ ਪ੍ਰਸਾਸ਼ਨ ਲਗਾਤਾਰ ਉਪਰਾਲੇ ਕਰ ਰਹੇ ਹਨ ਉਥੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਰ ਇਕ ਵਿਅਕਤੀ ਨੂੰ ਬੁਨਿਆਦੀ ਲੋੜਾਂ ਦੀ ਪੂਰਤੀ ਅਤੇ ਜਾਣਕਾਰੀ ਦੇਣ ਲਈ ਵੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋ ਜਾਰੀ ਹਦਾਇਤਾ ਅਨੁਸਾਰ ਨਿਊਟ੍ਰੀਸ਼ਨ ਹਫਤਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿਚ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਸਰਕਲ ਸੁਪਰਵਾਈਜਰਾ ਰਾਹੀ ਪੋਸ਼ਟਿਕ ਆਹਾਰ ਸਬੰਧੀ ਲੋਕਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ।

ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਜਗਮੋਹਨ ਕੋਰ ਨੇ ਦੱਸਿਆ ਕਿ ਸਹੀ ਖੁਰਾਕ ਨਾਲ ਹੀ ਸਰੀਰ ਤੰਦਰੁਸਤ ਰਹਿ ਸਕਦਾ ਹੈ। ਸਹੀ ਖੁਰਾਕ ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਸਰੀਰ ਦਾ ਭਾਰ ਵੀ ਸਹੀ ਰੱਖਣ ਵਿਚ ਮੱਦਦ ਕਰਦੀ ਹੈ। ਅੱਜ ਦੇ ਸਮੇ ਵਿਚ ਕੋਵਿਡ ਦੀ ਬਿਮਾਰੀ ਨਾਲ ਨਜਿੱਠਣ ਲਈ ਸਾਵਧਾਨੀਆਂ ਜਿਵੇ ਕਿ ਵਾਰ ਵਾਰ ਹੱਥ ਧੋਣ, ਮਾਸਕ ਪਹਿਨਣਾ ਅਤੇ ਸਮਾਜਿਕ ਵਿੱਥ ਬਣਾ ਕੇ ਰੱਖਣ ਦੇ ਨਾਲ ਨਾਲ ਹਰ ਇੱਕ ਨੂੰ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੀ ਜਰੂਰਤ ਹੈ ਤਾਂ ਕਿ ਇਸ ਬਿਮਾਰੀ ਦੀ ਲਾਗ ਤੋ ਬਚਿਆ ਜਾ ਸਕੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀ ਭੋਜਨ ਦੇ ਸਾਰੇ ਤੱਤਾਂ ਤੋ ਇਲਾਵਾ ਵਿਟਾਮਿਨ-ਸੀ ਵੀ ਲਈਏ।

ਉਹਨਾਂ ਕਿਹਾ ਕਿ ਮਾਹਰਾ ਦੀ ਰਾਏ ਹੈ ਕਿ ਅੱਜ ਕੱਲ ਡਾਟਕਰੀ ਰਿਪੋਰਟ ਅਨੁਸਾਰ ਵਿਟਾਮਿਨ ਡੀ ਵੀ ਘੱਟ ਪਾਇਆ ਜਾ ਰਿਹਾ ਹੈ। ਸਰਦੀਆਂ ਵਿੱਚ ਧੁੱਪ ਸੇਕਣਾ ਠੀਕ ਰਹਿੰਦਾ ਹੈ। ਥਾਈਓਰਾਈਡ ਦੀ ਬਿਮਾਰੀ ਲਈ ਆਇਓਡੀਨ ਵਾਲਾ ਨਮਕ ਹੀ ਖਾਣਾ ਚਾਹੀਦਾ ਹੈ। ਬੱਚਿਆ ਦੀ ਆਨਲਾਈਨ ਸਟੱਡੀਜ ਕਰਕੇ ਬੱਚਿਆ ਦੇ ਸਰੀਰਕ ਗਤੀਵਿਧੀਆਂ ਘੱਟ ਗਈਆ ਹਨ ਅਤੇ ਉਨਾਂ ਦਾ ਭਾਰ ਵੀ ਵੱਧ ਰਿਹਾ ਹੈ। ਮਾਂਪਿਆਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਬਾਹਰਲੇ ਖਾਣਿਆਂ ਤੋ ਬਚਾ ਕੇ ਰੱਖਿਆ ਜਾਵੇ। ਇਨਾਂ ਖਾਣਿਆਂ ਨਾਲ ਬੱਚਿਆ ਨੂੰ ਭੋਜਨ ਦੇ ਜਰੂਰੀ ਤੱਤ ਨਹੀ ਮਿਲਦੇ। ਪਰ ਕੈਲੋਰੀਆਂ ਵਧਣ ਨਾਲ ਭਾਰ ਵੱਧ ਜਾਦਾ ਹੈ। ਉਹਨਾਂ ਕਿਹਾ ਕਿ ਇਹ ਜਰੂਰੀ ਨਹੀ ਕਿ ਮਹਿੰਗੇ ਫਲ ਖਾਏ ਜਾਣ, ਮੋਸਮ ਮੁਤਾਬਿਕ ਫਲ ਲੈਣੇ ਚਾਹੀਦੇ ਹਨ। ਕਿਚਨ ਗਾਰਡਨਿੰਗ ਬਾਰੇ ਦੱਸਿਆ ਗਿਆ ਕਿ ਘਰ ਵਿਚ ਫਲ, ਸਬਜੀਆਂ ਉਗਾਉਣ ਨਾਲ ਕੀਟਨਾਸ਼ਕ ਦਵਾਈਆਂ ਵਾਲੇ ਫਲ ਅਤੇ ਸਬਜੀਆ ਤੋ ਬਚਾਅ ਹੋ ਜਾਦਾ ਹੈ ਅਤੇ ਆਰਥਿਕ ਪੱਖ ਤੋ ਵੀ ਮੱਦਦ ਮਿਲਦੀ ਹੈ। ਉਹਨਾਂ ਕਿਹਾ ਕਿ ਸੈਂਟਰਾ ਵਿਚ ਉਪਲਬਧ ਚਾਰ ਤਰਾਂ ਦੀਆ ਮਸ਼ੀਨਾ ਨਾਲ ਬੱਚਿਆ ਦਾ ਭਾਰ, ਕਦ ਅਤੇ ਲੰਬਾਈ ਮਾਪੀ ਜਾਦੀ ਹੈ। ਅਤੇ ਗਰੋਥ ਚਾਰਟ ਨਾਲ ਵੀ ਬੱਚਿਆਂ ਦੀ ਮਾਪਿਆ ਨੂੰ ਬੱਚੇ ਦੀ ਸਹੀ ਗਰੋਥ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ। ਅੋਰਤਾ ਨੂੰ ਘਰ ਬਣਾਉਣ ਵਾਲੇ ਸਸਤੇ ਤੇ ਲਾਭਕਾਰੀ ਭੋਜਨ ਜਿਵੇ ਕਿ ਛੋਲਿਆ ਤੋ ਚਾਕਲੇਟ ਬਣਾਉਣੀ, ਕੱਦੂ ਦੀ ਬਰਫੀ ਅਤੇ ਘੀਆਂ ਦੀ ਖੀਰ, ਪੋਸ਼ਟਿਕ ਲੱਡੂ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਸਾਡੇ ਆਂਗਣਵਾੜੀ ਵਰਕਰ ਅਤੇ ਸੁਪਰਵਾਈਜ਼ਰ ਆਂਗਣਵਾੜੀ ਸੈਂਟਰਾਂ ਵਿੱਚ ਜਾਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਵਰਤਦੇ ਹੋਏ ਆਮ ਜੀਵਨ ਦੋਰਾਨ ਪੋਸ਼ਟਿਕ ਭੋਜਨ ਤਿਆਰ ਕਰਨ ਦੀ ਪ੍ਰੇਰਨਾ ਦੇ ਰਹੇ ਹਨ।

Exit mobile version