Site icon NewSuperBharat

ਨਗਰ ਕੋਸ਼ਲ ਵਲੋਂ ਸ਼ਹਿਰ ਵਿੱਚ ਵਿਸੇਸ਼ ਸਫਾਈ ਮੁਹਿੰਮ ਜਾਰੀ- ਕਾਰਜ ਸਾਧਕ ਅਫਸਰ

ਨਗਰ ਕੋਸ਼ਲ ਵਲੋਂ ਸ਼ਹਿਰ ਵਿੱਚ ਚਲਾਈ ਸਫਾਈ ਮੁਹਿੰਮ ਦੇ ਦ੍ਰਿਸ਼

*ਸੋਰਸ ਸੈਗਰੀਕੇਸ਼ਨ ਚੈਕ ਕਰਕੇ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕੂੜੇਦਾਨਾ ਵਿੱਚ ਪਾਉਣ ਦੀ ਕੀਤੀ ਅਪੀਲ-ਵਿਕਾਸ ਉਪੱਲ **ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ।

ਸ੍ਰੀ ਅਨੰਦਪੁਰ ਸਾਹਿਬ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਹਿਰ ਵਿੱਚ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰੇ ਕੂੜੇਦਾਨਾ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਘਰਾਂ ਵਿੱਚ ਸੋਰਸ ਸੈਗਰੀਗੇਸ਼ਨ ਕਰਨ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਖੇਤਰਾਂ ਨੂੰ ਸੈਨੇਟਾਈਜ ਕਰਕੇ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ। ਫੋਗਿੰਗ ਨਾਲ ਡੇਗੂ ਅਤੇ ਮਲੇਰਿਏ ਦੀ ਰੋਕਥਾਮ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਫਾਈ ਕਰਮਚਾਰੀ ਸਮੁੱਚੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਲਗਾਤਾਰ ਵਿਸੇਸ਼ ਸਫਾਈ ਮੁਹਿੰਮ ਚਲਾ ਰਹੇ ਹਨ।

ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਵਿਕਾਸ ਉੱਪਲ ਨੇ ਅੱਜ ਇਥੇ ਦਿੱਤੀ। ਉਹਨਾਂ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਗਰ ਕੋਸ਼ਲ ਵਲੋਂ ਵਿਸੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ ਉਹ ਥਾਵਾਂ ਜਾਂ ਅਦਾਰੇ ਜਿਥੇ ਆਮ ਲੋਕਾਂ ਦੀ ਵੱਧ ਆਵਾਜਾਈ ਹੈ। ਉਹਨਾਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਰੂ ਕੀਤੇ ਮਿਸ਼ਨ ਫਤਿਹ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਵਲੌਂ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ  ਅਤੇ ਐਸ ਡੀ ਐਮ ਮੈਡਮ ਕਨੂ ਗਰਗ ਵਲੋਂ ਕਰੋਨਾ ਮਹਾਂਮਾਰੀ ਬਾਰੇ ਜਾਰੀ ਹਦਾਇਤਾਂ ਵੀ ਲਗਾਤਾਰ ਆਮ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।

ਉਹਨਾਂ ਹੋਰ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਸੜਕਾਂ ਦੇ ਆਲੇ ਦੁਆਲੇ ਉਗੀ ਜੰਗਲੀ ਬੂਟੀ ਅਤੇ ਘਾਹ ਫੂਸ ਦੀ ਲਗਾਤਾਰ ਸਫਾਈ ਕਰਵਾਈ ਜਾ ਰਹੀ ਹੈ। ਸ਼ਹਿਰ ਦੇ ਵਿੱਚ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕਰੋਨਾ ਮਹਾਂਮਾਰੀ ਤੋਂ ਬਚਾਅ ਬਾਰੇ ਵੀ ਜਾਗਰੂਕਤਾ ਅਭਿਆਨ ਚਲਾਏ ਹੋਏ ਹਨ।

Exit mobile version