ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਹੀ ਕਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ- ਰਾਣਾ ਕੇ ਪੀ ਸਿੰਘ

*ਸਪੀਕਰ ਰਾਣਾ ਕੇ ਪੀ ਸਿੰਘ ਨੇ ਵੈਕਸਿੰਗ ਤਿਆਰ ਹੋਣ ਤੱਕ ਲੋਕਾਂ ਨੂੰ ਸਵਾਧਾਨੀਆਂ ਵਰਤਨ ਦੀ ਕੀਤੀ ਅਪੀਲ।
ਸ੍ਰੀ ਅਨੰਦਪੁਰ ਸਾਹਿਬ / 30 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਕਿਹਾ ਹੈ ਕਿ ਕਰੋਨਾ ਮਹਾਂਮਾਰੀ ਨੇ ਸਾਰੀ ਦੁਨੀਆਂ ਵਿੱਚ ਬਹੁਤ ਹੀ ਭਿਆਨਕ ਰੂਪ ਲੈ ਲਿਆ ਹੈ ਰੋਜਾਨਾਂ ਹਜ਼ਾਰਾ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਜਦੋਂ ਤੱਕ ਇਸ ਨਾਮੁਰਾਦ ਬੀਮਾਰੀ ਦੇ ਇਲਾਜ ਦੀ ਕੋਈ ਵੈਕਸਿੰਗ ਤਿਆਰ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਸਾਵਧਾਨੀ ਹੀ ਇਸ ਤੋਂ ਬਚਾਅ ਅਤੇ ਇਲਾਜ ਦਾ ਇਕ ਮਾਤਰ ਜਰਿਆਂ ਹੈ ਇਸਲਈ ਸਮਾਜਿਕ ਵਿੱਥ ਰੱਖਣਾ, ਸੈਨੇਟਾਈਜ਼ ਕਰਨਾ ਤੇ ਵਾਰ ਵਾਰ ਹੱਥ ਧੋਣੇ ਅਤੇ ਮਾਸਕ ਪਾਉਣਾ ਆਦਿ ਵਰਗੀਆਂ ਸਾਵਧਾਨੀਆਂ ਨੂੰ ਅਪਣਾਉਣਾ ਚਾਹੀਦਾ ਹੈ।

ਸਪੀਕਰ ਰਾਣਾ ਕੇ ਪੀ ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਆਪਣੇ ਵਿਸੇਸ਼ ਦੋਰੇ ਤੇ ਸਨ। ਉਹਨਾਂ ਨੇ ਅੱਜ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਿਹਨਾਂ ਦੇ ਪਰਿਵਾਰਕ ਮੈਂਬਰ ਪਿਛਲੀ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਵੱਖ ਵੱਖ ਪਿੰਡਾਂ ਵਿੱਚ ਇਹਨਾਂ ਪਰਿਵਾਰਾਂ ਨੂੰ ਮਿਲ ਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਦੁੱਖ ਵੰਡਾਇਆ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਕਰੋਨਾ ਮਹਾਂਮਾਰੀ ਕਾਰਨ ਸਥਿਤੀ ਵਿੱਚ ਵੱਡਾ ਪਰਿਵਰਤਨ ਆਇਆ ਹੈ ਪ੍ਰੰਤੂ ਅਸੀਂ ਸਭ ਨੇ ਰੱਲ ਕੇ ਬਦਲੇ ਹਾਲਾਤ ਵਿੱਚ ਆਪਣੇ ਆਪ ਨੂੰ, ਪਰਿਵਾਰਾਂ ਨੂੰ ਅਤੇ ਸਮਾਜ ਨੂੰ ਸੁਰੱਖਿਅਤ ਰੱਖਣਾ ਹੈ ਅੱਜ ਸਪੀਕਰ ਰਾਣਾ ਕੇ ਪੀ ਸਿੰਘ ਨੇ ਪਿੰਡ ਆਲੋਵਾਲ, ਨੱਕੀਆਂ, ਪਹਾੜਪੁਰ, ਝਿੰਝੜੀ, ਸੁਰੇਵਾਲ, ਗੰਭੀਰਪੁਰ ਅੱਪਰ ਵਿੱਚ ਜਾ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੰਦਰਜੀਤ ਸਿੰਘ ਅਰੋੜਾ ਅਤੇ ਮੋਹਨ ਸਿੰਘ ਰਾਣਾ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨਾਲ ਵੀ ਦੁੱਖ ਸਾਂਝਾ ਕੀਤਾ।

ਇਸ ਮੋਕੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਜਿਲਾ ਪ੍ਰਸ਼ੀਦ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ ਬੈਂਸ, ਚੇਅਰਮੇਨ ਮਾਰਕਿਟ ਕਮੇਟੀ ਹਰਬੰਸ ਲਾਲ ਮਹਿਦਲੀ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜੋਸ਼ੀ, ਨਗਰ ਕੋਸ਼ਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਨਰਿੰਦਰ ਸੈਣੀ, ਮੋਹਨ ਸਿੰਘ ਭਸੀਨ, ਆਤਮਾ ਸਿੰਘ ਰਾਣਾ, ਵਿਜੇ ਗਰਚਾ, ਸਾਬਕਾ ਸਰਪੰਚ ਬੁੱਧਰਾਮ, ਬਲਵੀਰ ਸਿੰਘ ਬੱਡਲ, ਚੋਧਰੀ ਪਹੁਲਾਲ, ਰਵਿੰਦਰ ਸਿੰਘ ਰਤਨ, ਮਨਿੰਦਰ ਰਾਣਾ, ਪੱਪੂ ਤਲਵਾੜ, ਸੁਰੇਸ਼ ਜੋਸ਼ੀ, ਸਾਬਕਾ ਸਰਪੰਚ ਰਾਣਾ ਰਾਮ ਸਿੰਘ ਅਤੇ ਪੱਤਵੱਤੇ ਹਾਜ਼ਰ ਸਨ।