ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਚ ਮਗਨਰੇਗਾ ਕਾਮਿਆਂ ਨੂੰ 1.25 ਲੱਖ ਦਿਹਾੜੀਆਂ ਦੇ 321.92 ਲੱਖ ਰੁਪਏ ਦੀ ਕੀਤੀ ਅਦਾਇਗੀ

*4 ਹਜ਼ਾਰ ਜਾਬ ਕਾਰਡ ਹੋਲਡਰਾਂ ਕਰੋਨਾ ਮਹਾਂਮਾਰੀ ਦੋਰਾਨ ਰੁਜਗਾਰ ਦੇਣ ਦਾ ਕੀਤਾ ਉਪਰਾਲਾ **ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿੱਤੀ ਸਾਲ ਅਗਸਤ 2020 ਤੱਕ 361.78 ਲੱਖ ਰੁਪਏ ਖਰਚ ਕੀਤੇ ਗਏ
ਸ੍ਰੀ ਅਨੰਦਪੁਰ ਸਾਹਿਬ / 28 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਨਰੇਗਾ ਲਾਭਪਾਤਰੀਆਂ ਤੇ ਭਾਰੂ ਨਹੀਂ ਪੈਣ ਦਿੱਤਾ ਗਿਆ ਹੈ।ਪੇਂਡੂ ਵਿਕਾਸ ਵਿਭਾਗ ਵਲੋਂ ਲਗਾਤਾਰ ਮਗਨਰੇਗਾ ਅਧੀਨ 4 ਹਜ਼ਾਰ ਜਾਬ ਕਾਰਡ ਹੋਲਡਰਾਂ ਨੂੰ ਕਰੋਨਾ ਮਹਾਂਮਾਰੀ ਦੋਰਾਨ ਰੁਜਗਾਰ ਦੇਣ ਦਾ ਉਪਰਾਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਦੀ ਅਗਵਾਈ ਹੇਠ ਮਗਨਰੇਗਾ ਸਕੀਮ ਅਧੀਨ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿੱਤੀ ਸਾਲ ਦੌਰਾਨ ਮਹੀਨਾ ਅਗਸਤ 2020 ਤੱਕ 361.78 ਲੱਖ ਰੁਪਏ ਖਰਚ ਕੀਤੇ ਗਏ ਹਨ। ਜਿਸ ਵਿੱਚੋਂ 321.92 ਲੱਖ ਰੁਪਏ ਮਗਨਰੇਗਾ ਅਧੀਨ ਰਜਿਸਟਰਡ 4000 ਜਾਬ ਕਾਰਡ ਹੋਲਡਰਾਂ ਜਿਨ੍ਹਾਂ ਨੇ ਵਿੱਤੀ ਸਾਲ ਦੌਰਾਨ ਕੰਮ ਕੀਤਾ ਨੂੰ ਜਾਰੀ ਕੀਤੇ ਗਏ ਅਤੇ 1 ਲੱਖ 25 ਹਜ਼ਾਰ ਦਿਹਾੜੀਆਂ ਦੀ ਅਦਾਇਗੀ ਕੀਤੀ ਗਈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸ਼ਹਿਰਾ ਦੇ ਨਾਲ ਨਾਲ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਨ੍ਹਾਂ ਵਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਮਗਨਰੇਗਾ ਕਾਮਿਆਂ, ਨਰੇਗਾ ਜਾਬ ਕਾਰਡ ਧਾਰਕਾਂ ਨੂੰ ਵੱਧ ਤੋ ਵੱਧ ਰੁਜਗਾਰ ਦੇ ਮੋਕੇ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋ ਇਲਾਵਾ ਰਾਣਾ ਕੇ.ਪੀ ਸਿੰਘ ਮਗਨਰੇਗਾ ਕਾਮਿਆ ਨੂੰ ਸਰਕਾਰ ਦੀਆ ਵੱਖ ਵੱਖ ਯੋਜਨਾਵਾਂ ਤਹਿਤ ਆਪਣਾ ਕੰਮ ਕਰਨ ਸਮੇਂ ਵੀ ਮਗਨਰੇਗਾ ਅਧੀਨ ਦਿਹਾੜੀਆਂ ਕਰਨ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਲੋਂ ਪਿੰਡਾਂ ਦੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੋਰਾਨ ਨਰੇਗਾ ਕਾਮਿਆਂ ਦੀ ਨਿਯਮਾ ਅਨੁਸਾਰ ਸਮੂਲੀਅਤ ਨੂੰ ਯਕੀਨੀ ਬਣਾਉਣ ਉਤੇ ਜੋਰ ਦਿੱਤਾ ਜਾ ਰਿਹਾ ਹੈ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ.ਚੰਦ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਜਿਹੜੇ ਵੀ ਵਿਕਾਸ ਕਾਰਜ ਚੱਲ ਰਹੇ ਹਨ। ਜਿਨ੍ਹਾਂ ਵਿਚ ਨਰੇਗਾ ਜਾਬ ਕਾਰਡ ਧਾਰਕਾਂ ਦੀ ਸਮੂਲੀਅਤ ਹੋ ਸਕਦੀ ਹੈ, ਉਨ੍ਹਾ ਨੂੰ ਪੂਰਾ ਲਾਭ ਦੇਣ ਲਈ ਉਥੇ ਰੁਜਗਾਰ ਦੇਣ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਕਰੋਨਾ ਮਹਾਂਮਾਰੀ ਦੋਰਾਨ ਵੀ ਜਾਬ ਕਾਰਡ ਧਾਰਕਾਂ ਨੂੰ ਰੁਜਗਾਰ ਮੁਹੱਇਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਰੇਗਾ ਅਧੀਨ ਅੱਗੇ ਤੋਂ ਵੀ ਰੁਜਗਾਰ ਦੇ ਇਹ ਮੋਕੇ ਹਮੇਸ਼ਾ ਉਪਲੱਬਧ ਕਰਵਾਏ ਜਾਣਗੇ।