ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਸ਼ਹਿਰਾਂ ਦੇ ਆਧੁਨੀਕੀਕਰਨ ਦੇ ਨਾਲ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਕੀਤੇ ਉਪਰਾਲੇ

*ਮਗਨਰੇਗਾ ਸਕੀਮ ਅਧੀਨ ਪਿੰਡਾਂ ਦੇ ਜਾਬ ਕਾਰਡ ਧਾਰਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਰੋਜਗਾਰ **ਮਿੰਡਵਾਂ ਅੱਪਰ ਵਿਖੇ ਸੱਤ ਲੱਖ ਦੀ ਲਾਗਤ ਨਾਲ ਕੀਤਾ ਰਸਤਾ ਪੱਕਾ, ਲੋਕਾਂ ਨੂੰ ਮਿਲੀ ਰਾਹਤ।
ਸ੍ਰੀ ਅਨੰਦਪੁਰ ਸਾਹਿਬ / 27 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਹਿਰਾਂ ਦੇ ਆਧੁਨਿਕੀਕਰਨ ਦੇ ਨਾਲ ਨਾਲ ਪੇਡੂ ਖੇਤਰ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਲੋੜੀਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਇਕ ਵਿਸੇਸ਼ ਮੁਹਿੰਮ ਅਰੰਭ ਕੀਤੀ ਹੋਈ ਹੈ ਜਿਸਦੇ ਚਲਦੇ ਪਿੰਡਾਂ ਵਿੱਚ ਕਰੋਨਾ ਮਹਾਂਮਾਰੀ ਦੋਰਾਨ ਵੀ ਵਿਕਾਸ ਦੀ ਰਫਤਾਰ ਵਿੱਚ ਖੜੋਤ ਨਹੀਂ ਆਈ ਹੈ।
ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਮਗਨਰੇਗਾ ਸਕੀਮ ਅਧੀਨ ਜਿੱਥੇ ਪਿੰਡਾਂ ਦੇ ਜਾਬ ਕਾਰਡ ਧਾਰਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਵੀ ਤੇਜੀ ਨਾਲ ਹੋ ਰਹੇ ਹਨ। ਮਗਨਰੇਗਾ ਸਕੀਮ ਤਹਿਤ ਪਿੰਡ ਮਿੰਡਵਾਂ ਅੱਪਰ ਵਿਖੇ ਸੱਤ ਲੱਖ ਦੀ ਲਾਗਤ ਨਾਲ ਰਸਤੇ ਨੂੰ ਪੱਕਾ ਕੀਤਾ ਗਿਆ ਹੈ ਇਹ ਰਸਤਾ ਖਾਰੀਆ ਬਾਸ ਨੂੰ ਜਾਂਦਾ ਹੈ ਜੋ ਪਹਿਲਾਂ ਬਿਲਕੁਲ ਕੱਚਾ ਸੀ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਇਹ ਰਸਤਾ ਬਣਨ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਰਾਹਤ ਮਿਲੀ ਹੈ। ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਬੀਤੇ ਦਿਨ ਲੋਕ ਅਰਪਣ ਕਰਨ ਲਈ ਪੁੱਜੇ ਸਪੀਕਰ ਰਾਣਾ ਕੇ ਪੀ ਸਿੰਘ ਜਿਥੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਮਾਸਕ ਪਾਉਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਪ੍ਰੇਰਿਤ ਕੀਤਾ ਉਥੇ ਉਹਨਾਂ ਨੇ ਪਿੰਡਾਂ ਦੇ ਵਿਕਾਸ ਤੇ ਵਿਸੇਸ਼ ਤਰਜੀਹ ਦਿੱਤੀ।

ਉਹਨਾਂ ਵਲੋਂ ਪਿੰਡਾ ਵਿੱਚ ਪੱਕੀਆਂ ਗਲੀਆਂ ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲ ਸਾਫ ਪਾਣੀ, ਸੜਕੀ ਨੈਟਵਰਕ ਦੀ ਮਜਬੂਤੀ, ਧਰਮਸ਼ਾਲਾਵਾਂ ਦੀ ਉਸਾਰੀ ਤੇ ਸਮਾਜਿਕ ਸਮਾਗਮਾ ਲਈ ਵੱਡੇ ਕਮਿਊਨਿਟੀ ਸੈਂਟਰਾਂ ਦੇ ਨਿਰਮਾਣ ਲਈ ਕਰੋੜਾ ਰੁਪਏ ਖਰਚ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਨਾਲ ਇਸ ਹਲਕੇ ਦੇ ਪਿੰਡਾਂ ਨੂੰ ਵੀ ਸ਼ਹਿਰ ਵਾਲੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ। ਇਸਦੇ ਲਈ ਪਿੰਡਾਂ ਵਿੱਚ ਲਗਾਤਾਰ ਵਿਕਾਸ ਦੀ ਰਫਤਾਰ ਮੁੜ ਲੀਹ ਤੇ ਆ ਗਈ ਹੈ ਅਤੇ ਇਹ ਵਿਕਾਸ ਕਾਰਜ ਕਰਵਾਉਣ ਸਮੇਂ ਮਗਨਰੇਗਾ ਕਾਮਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।