ਅਜ਼ਾਦੀ ਦਿਹਾੜੇ ਮੋਕੇ ਵੱਖ ਵੱਖ ਸ਼ਖਸ਼ੀਅਤਾਂ ਦਾ ਵਿਸੇਸ਼ ਸਨਮਾਨ **ਕੋਵਿਡ ਦੋਰਾਨ ਨਿਭਾਈਆਂ ਸੇਵਾਵਾਂ ਇਕ ਸ਼ਲਾਘਾਯੋਗ ਉਪਰਾਲਾ- ਕਨੂ ਗਰਗ ਐਸ ਡੀ ਐਮ
ਸ੍ਰੀ ਅਨੰਦਪੁਰ ਸਾਹਿਬ / 15 ਅਗਸਤ / ਨਿਊ ਸੁਪਰ ਭਾਰਤ ਨਿਊਜ
74ਵੇਂ ਅਜ਼ਾਦੀ ਦਿਹਾੜੇ ਦੇ ਸਮਾਰੋਹ ਮੋਕੇ ਅੱਜ ਐਸ ਜੀ ਐਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿਥੇ ਪ੍ਰਸਾਸ਼ਨ ਵਲੋਂ ਸਮਾਜ ਵਿੱਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਉਥੇ ਕੋਵਿਡ ਦੋਰਾਨ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਦੇ ਨਾਲ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦਾ ਬਤੌਰ ਫਰੰਟ ਲਾਈਨ ਵਾਇਰਸ ਸਨਮਾਨ ਵੀ ਕੀਤਾ ਗਿਆ।
ਅੱਜ ਸਮਾਰੋਹ ਮੋਕੇ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਮਹੇਸ਼ ਗਿਰਿ ਸਿਵਲ ਜੱਜ ਸੀਨੀਅਰ ਡਵੀਜਨ ਕਪੂਰਥਲਾ ਵਾਸੀ ਸ੍ਰੀ ਅਨੰਦਪੁਰ ਸਾਹਿਬ, ਸ਼ਘਰਸ਼ੀ ਯੋਧਾ ਨਿਰਵੈਰ ਸਿੰਘ ਅਰਸ਼ੀ ਦਾ ਜਿਥੇ ਵਿਸੇਸ਼ ਸਨਮਾਨ ਕੀਤਾ ਗਿਆ ਉਥੇ ਰਾਮ ਕ੍ਰਿਸ਼ਨ ਤਹਿਸੀਲਦਾਰ, ਰਘਬੀਰ ਸਿੰਘ ਨਾਇਬ-ਤਹਿਸਲੀਦਾਰ, ਬੀ ਡੀ ਪੀ ਓ ਚੰਦ ਸਿੰਘ, ਬੀ ਡੀ ਪੀ ਓ ਹਰਵਿੰਦਰ ਕੌਰ,ਸੀ ਡੀ ਪੀ ਓ ਜਗਮੋਹਨ ਕੋਰ, ਐਸ ਐਮ ਓ ਸਿਵ ਕੁਮਾਰ, ਐਸ ਐਮ ਓ ਚਰਨਜੀਤ ਕੁਮਾਰ, ਐਸ ਐਮ ਓ ਰਾਮ ਪ੍ਰਕਾਸ਼ ਸਰੋਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਲਦੀਪ ਭੱਲੜੀ, ਈ ਓ ਵਿਕਾਸ ਉੱਪਲ, ਵਣ ਰੇਜ਼ ਅਫਸਰ ਅਨੀਲ ਕੁਮਾਰ ਦਾ ਕੋਵਿਡ ਦੋਰਾਨ ਵਿਸੇਸ਼ ਡਿਊਟੀ ਕਰਨ ਲਈ ਸਨਮਾਨ ਕੀਤਾ ਗਿਆ ਅੱਜ ਐਸ ਡੀ ਐਮ ਦਫਤਰ ਦੇ ਸਮੁੱਚੇ ਸਟਾਫ,ਤਹਿਸੀਲ ਦਫਤਰ ਦੇ ਸਟਾਫ, ਨਾਇਬ ਤਹਿਸੀਲਦਾਰ ਨੂਰਪੁਰ ਦਫਤਰ ਦੇ ਸਟਾਫ, ਨਗਰ ਕੋਸ਼ਲ ਦੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸਮੂੰਹ ਸਟਾਫ ਅਤੇ ਸਫਾਈ ਕਰਮਚਾਰੀਆਂ ਦਾ ਵੀ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਅਤੇ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸਮੂੰਹ ਸਟਾਫ ਦਾ ਵੀ ਕੋਵਿਡ ਦੋਰਾਨ ਨਿਭਾਈਆਂ ਸੇਵਾਵਾਂ ਲਈ ਸਨਮਾਨ ਕੀਤਾ ਗਿਆ।
ਐਸ ਡੀ ਐਮ ਨੇ ਇਹਨਾਂ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਪੂਰੀ ਤਰਾਂ ਜਾਗਰੂਕ ਕਰਨ ਲਈ ਅੱਗੇ ਤੋਂ ਵੀ ਪੂਰੀ ਸ਼ਿਦਤ ਨਾਲ ਕੰਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਅਤੇ ਕਰੋਨਾ ਨੂੰ ਹਰਾਉਣ ਲਈ ਆਮ ਲੋਕਾਂ ਦੀ ਸਾਂਝੇਦਾਰੀ ਬੇਹੱਦ ਜਰੂਰੀ ਹੈ ਅਤੇ ਇਹ ਸਭ ਕੁੱਝ ਸਾਡੇ ਸਾਰਿਆਂ ਦੇ ਰਿਲ ਮਿਲ ਕੇ ਕੀਤੇ ਯਤਨਾਂ ਨਾਲ ਹੀ ਸੰਭਵ ਹੈ। ਉਹਨਾਂ ਅਜ਼ਾਦੀ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
ਮੀਡੀਆਂ/ਪ੍ਰੈਸ ਦਾ ਕਰੋਨਾ ਨੂੰ ਹਰਾਉਣ ਵਿੱਚ ਮਹੱਤਵਪੂਰਨ ਯੋਗਦਾਨ- ਕਨੂ ਗਰਗ
ਅੱਜ ਐਸ ਡੀ ਐਮ ਕਨੂ ਗਰਗ ਨੇ ਇਲੈਕਟ੍ਰੋਨੀਕ ਅਤੇ ਪ੍ਰਿੰਟ ਮੀਡੀਆਂ ਦਾ ਵਿਸੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਰਚ ਤੋਂ ਹੁਣ ਤੱਕ ਕੋਵਿਡ ਦੋਰਾਨ ਜਿਸ ਤਰਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਮੀਡੀਆਂ/ਪ੍ਰੈਸ ਮੈਂਬਰਾਂ ਨੇ ਪ੍ਰਸਾਸ਼ਨ ਨੂੰ ਸਹਿਯੋਗ ਦੇ ਕੇ ਕਰੋਨਾ ਨੂੰ ਹਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਉਸਦੇ ਲਈ ਅਸੀਂ ਮੀਡੀਆਂ ਦੇ ਬਹੁਤ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਜਿਸ ਤਰਾਂ ਪ੍ਰਸਾਸ਼ਨ ਨੂੰ ਹਰ ਜਾਣਕਾਰੀ ਸਮੇਂ ਸਿਰ ਮਿਲੀ ਹੈ ਅਤੇ ਸਮਾਂ ਰਹਿੰਦੇ ਕੀਤੇ ਉਪਰਾਲਿਆ ਨਾਲ ਅਸੀਂ ਕਰੋਨਾ ਨੂੰ ਹਰਾਉਣ ਵਿੱਚ ਸਫਲ ਰਹੇ ਹਾਂ ਉਸ ਵਿੱਚ ਪ੍ਰੈਸ ਦੀ ਵੱਡੀ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਅੱਗੇ ਤੋਂ ਵੀ ਮੀਡੀਆਂ ਤੋਂ ਸਹਿਯੋਗ ਜਰੂਰਤ ਹੈ ਅਤੇ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹਾਂ।