Site icon NewSuperBharat

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਰਿਵਾਰ ਦੀ ਮਦਦ ਦਾ ਦਿੱਤਾ ਭਰੋਸਾ

*ਵਿਦਿਆਰਥੀ ਹਰਮਨਦੀਪ ਸਿੰਘ ਵਲੋਂ ਅੱਗੇ ਵਿਦਿੱਆ ਪ੍ਰਾਪਤੀ ਲਈ ਵੀ ਢੁਕਵੇ ਉਪਰਾਲੇ ਕਰਨ ਦਾ ਭਰੋਸਾ

ਸ੍ਰੀ ਅਨੰਦਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਫਤਾਵਾਰੀ ਡਿਜੀਟਲ ਸੰਵਾਦ ਦੋਰਾਨ ਕੈਪਟਨ ਨੂੰ ਪੁੱਛੋ ਵਿੱਚ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਲਗਦੇ ਪਿੰਡ ਲਮਲੈਹੜੀ ਵਿਖੇ ਇਕ ਗਰੀਬ ਪਰਿਵਾਰ ਵਲੋਂ ਪਾਈ ਹੋਈ ਛੰਨ ਤੇਜ਼ ਬਾਰਿਸ਼ ਕਾਰਨ ਡਿੱਗ ਪੈਣ ਤੇ ਮੁੱਖ ਮੰਤਰੀ ਨੇ ਪਰਿਵਾਰ ਨੂੰ 4 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਇੱਕ ਵਿਦਿਆਰਥੀ ਹਰਮਨਦੀਪ ਸਿੰਘ ਨੂੰ 12ਵੀ  ਤੋ ਅੱਗੇ ਵਿਦਿੱਆ ਪ੍ਰਾਪਤ ਕਰਨ ਲਈ ਸਰਕਾਰੀ ਯੋਜਨਾ ਤਹਿਤ ਢੁਕਵੀ ਮੱਦਦ ਦਾ ਉਪਰਾਲਾ ਕਰਨ ਦਾ ਵੀ ਭਰੋਸਾ ਦਿੱਤਾ ਹੈ।

ਅੱਜ ਸ਼ਾਮ 7.30 ਵਜੇ ਜਦੋਂ ਮੁੱਖ ਮੰਤਰੀ ਨੇ ਸੋਸਲ ਮੀਡੀਆਂ ਉਤੇ ਡਿਜੀਟਲ ਸੰਵਾਦ ਸੁਰੂ ਕੀਤਾ ਤਾਂ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲਮਲੇਹੜੀ ਦੇ ਇਕ ਪਰਿਵਾਰ ਦਾ ਜਿਕਰ ਕੀਤਾ ਅਤੇ ਇਸ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਟੈਲੀਫੋਨ ਤੇ ਉਨ੍ਹਾਂ ਨੁੰ ਇਹ ਸੂਚਨਾ ਮਿਲੀ ਹੈ ਕਿ ਲੰਮਲੈਹੜੀ ਦੇ ਇੱਕ ਪਰਿਵਾਰ ਦੀ ਛੰਨ ਡਿੱਗ ਪਈ ਹੈ ਜਿਸ ਦੀ ਮੁਰੰਮਤ ਲਈ ਉਹ 4 ਹਜਾਰ ਰੁਪਏ ਭੇਜ ਰਹੇ ਹਨ।

ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਵਿਦਿਆਰਥੀ ਹਰਮਨਦੀਪ ਦੇ ਇੱਕ ਸਵਾਲ “ਤੇ ਉਸ ਨੇ 12ਵੀ  ਜਮਾਤ ਵਿਚ 93.33 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਅੱਗੇ ਉਹ ਗ੍ਰੈਜੁਏਸ਼ਨ ਤੇ ਬੀ.ਐਡ ਕਰਨੀ ਚਾਹੁੰਦਾ ਹੈ”। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਰਥਿਕ ਤੌਰ ਤੇ ਕਮਜੋਰ ਪਰਿਵਾਰਾ ਦੇ ਵਿਦਿਆਰਥੀਆ ਲਈ 10 ਪ੍ਰਤੀਸ਼ਤ ਰਾਖਵੇਕਰਨ ਦੀ ਯੋਜਨਾ ਹੈ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਸਕਾਲਰਸ਼ਿਪ ਦੀ ਵੀ ਯੋਜਨਾ ਹੈ ਜਿਸ ਦਾ ਲਾਭ ਉਹ ਉਠਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਦਿਆਰਥੀ ਜਿਸ ਵੀ ਯੋਜਨਾ ਵਿਚ ਆਉਦਾ ਹੈ ਉਸ ਯੋਜਨਾ ਤਹਿਤ ਅਰਜੀ ਦੇ ਕੇ ਉਸ ਸਕੀਮ ਦਾ ਲਾਭ ਲੈ ਸਕਦਾ ਹੈ।

Exit mobile version