*ਸ਼ਹਿਰ ਨੂੰ ਸਵੱਛ ਰੱਖਣ ਲਈ ਨਗਰ ਕੋਸ਼ਲ ਵਲੋਂ ਚਲਾਈ ਵਿਸੇਸ਼ ਮੁਹਿੰਮ- ਕਾਰਜ ਸਾਧਕ ਅਫਸਰ ਵਿਕਾਸ ਉਪੱਲ।
ਸ੍ਰੀ ਅਨੰਦਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਤਿਉਹਾਰਾਂ ਦੇ ਸੁਰੂ ਹੋਣ ਦੇ ਨਾਲ ਸ਼ਹਿਰ ਦੇ ਬਜ਼ਾਰਾਂ ਵਿੱਚ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦਾ ਪੂਰੀ ਤਰਾਂ ਪਾਲਣ ਕਰਨ ਦੇ ਮੰਤਵ ਨਾਲ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਨੇ ਮਠਿਆਈ ਵਿਕਰੇਤਾਵਾਂ ਨਾਲ ਵਿਸੇਸ਼ ਤਾਲਮੇਲ ਕਰਕੇ ਉਹਨਾਂ ਨੂੰ ਆਪਣੀ ਮਠਿਆਈ ਦੇ ਨਾਲ ਮੁਫਤ ਮਾਸਕ ਵੰਡਣ ਲਈ ਵੀ ਪ੍ਰੇਰਿਤ ਕੀਤਾ ਹੈ ਤਾਂ ਜੋ ਲੋਕ ਇਸ ਬਾਰੇ ਪੂਰੀ ਤਰਾਂ ਜਾਗਰੂਕ ਹੋ ਸਕਣ।
ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਕਮ-ਪ੍ਰਬੰਧਕ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਪੀ ਸੀ ਐਸ ਨੇ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਮਠਿਆਈ ਦੀਆਂ ਦੁਕਾਨਾਂ ਦੇ ਆਲੇ ਦੁਆਲੇ ਸਾਫ ਸਫਾਈ ਦਾ ਜਾਇਜਾ ਲੈਣ ਉਪਰੰਤ ਦਿੱਤੀ। ਉਹਨਾਂ ਦੱਸਿਆ ਕਿ ਪ੍ਰਸਾਸ਼ਨ ਅਤੇ ਨਗਰ ਕੋਸ਼ਲ ਵਲੋਂ ਇਹਨਾਂ ਦੁਕਨਦਾਰਾਂ ਨੂੰ ਆਪਣੀ ਮਠਿਆਈ ਦੇ ਨਾਲ ਲੋਕਾਂ ਨੂੰ ਮੁਫਤ ਮਾਸਕ ਵੰਡਣ ਲਈ ਅਪੀਲ ਕੀਤੀ ਗਈ ਜਿਸਨੂੰ ਇਹਨਾਂ ਦੁਕਾਨਦਾਰਾਂ ਨੇ ਪ੍ਰਵਾਨ ਕੀਤਾ ਅਤੇ ਉਹ ਅੱਜ ਆਪਣੀ ਮਠਿਆਈ ਦੀ ਵਿਕਰੀ ਕਰਨ ਸਮੇਂ ਖਰੀਦਦਾਰਾਂ ਨੂੰ ਇਸਦੇ ਨਾਲ ਮੁਫਤ ਮਾਸਕ ਵੰਡ ਰਹੇ ਹਨ ਤਾਂ ਜੋ ਲੋਕ ਮਾਸਕ ਅਹਿਮਿਅਤ ਨੂੰ ਸਮਝ ਸਕਣ।
ਐਸ ਡੀ ਐਮ ਨੇ ਹੋਰ ਦੱਸਿਆ ਕਿ ਹਰ ਸ਼ਨੀਵਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹਰ ਬੁੱਧਵਾਰ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਸੋਸ਼ਲ ਮੀਡੀਆਂ ਦੇ ਡਿਜੀਟਲ ਪਲੇਟ ਫਾਰਮ ਤੇ ਲਾਈਵ ਹੋ ਕੇ ਲੋਕਾ ਨੂੰ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਹਿਨਣਾ, ਵਾਰ ਵਾਰ ਸਾਬਣ ਨਾਲ ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਅਪਣਾਉਣ ਦੀ ਅਪੀਲ ਕਰਦੇ ਹਨ ਅਤੇ ਹਜ਼ਾਰਾਂ ਲੋਕ ਉਹਨਾਂ ਦੀ ਇਸ ਅਪੀਲ ਦਾ ਸਮਰੱਥਨ ਕਰਦੇ ਹਨ। ਮੋਜੂਦਾ ਸਮੇਂ ਲੋਕਾਂ ਵਿੱਚ ਇਹ ਜਾਗਰੂਕਤਾ ਆਈ ਹੈ ਕਿ ਮਾਸਕ ਪਾਉਣਾ ਬੇਹੱਦ ਜਰੂਰੀ ਹੈ ਇਸਲਈ ਇਸ ਵਾਰ ਰੱਖੜੀ ਦੇ ਤਿਉਹਾਰ ਮੋਕੇ ਇਹ ਨਿਵੇਕਲਾਂ ਉਪਰਾਲਾ ਕੀਤਾ ਹੈ ਜਿਸਨੂੰ ਹਰ ਵਰਗ ਵਲੋਂ ਸਰਾਇਆ ਜਾ ਰਿਹਾ ਹੈ।
ਕਾਰਜ ਸਾਧਕ ਅਫਸਰ ਵਿਕਾਸ ਉਪਲ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੋਰਾਨ ਇਸ ਇਤਿਹਾਸਕ ਨਗਰ ਨੂੰ ਸਵੱਛ ਰੱਖਣ ਲਈ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਨਗਰ ਦੇ ਵੱਖ ਵੱਖ ਖੇਤਰਾਂ ਨੂੰ ਸੈਨੇਟਾਈਜ ਕੀਤਾ ਹੈ ਸਵੱਛਤਾ ਅਭਿਆਨ ਨਿਰਵਿਘਨ ਜਾਰੀ ਹੈ ਉਹਨਾਂ ਕਿਹਾ ਕਿ ਮੋਜੂਦਾ ਹਾਲਾਤ ਵਿੱਚ ਇਸ ਖੇਤਰ ਦੀ ਸਫਾਈ ਉਤੇ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਲੋਕ ਸਾਂਝੇਦਾਰੀ ਤੋਂ ਬਿਨਾਂ ਸਵੱਛਤਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਇਸਲਈ ਸ਼ਹਿਰ ਦੀ ਸਫਾਈ ਲਈ ਲੋਕਾਂ ਦੀ ਭਾਗੇਦਾਰੀ ਬੇਹੱਦ ਜਰੂਰੀ ਹੈ।ਉਹਨਾਂ ਕਿਹਾ ਕਿ ਮਠਿਆਈ ਦੇ ਨਾਲ ਮਾਸਕ ਵੰਡਣ ਦੀ ਸੁਰੂ ਹੋਈ ਕੋਸ਼ਿਸ ਨੂੰ ਜਲਦੀ ਹੀ ਹੋਰ ਅੱਗੇ ਲੈ ਜਾਇਆ ਜਾਵੇਗਾ। ਉਹਨਾਂ ਕਿਹਾ ਕਿ ਮਾਸਕ ਵੰਡਣ ਤੋਂ ਜਰੂਰੀ ਇਸਨੂੰ ਪਾਉਣ ਦੀ ਆਦਤ ਪਾਉਣਾ ਹੈ।