Site icon NewSuperBharat

ਬੀਮਾਰੀਆਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਕਰਵਾਈ ਫੋਗਿੰਗ- ਵਿਕਾਸ ਉੱਪਲ

*ਕਰੋਨਾ ਸੰਕਰਮਣ ਰੋਕਣ ਲਈ ਦਵਾਈ ਦੇ ਛਿੜਕਾ ਦੇ ਨਾਲ ਬਰਸਾਤ ਦੋਰਾਨ ਮੱਖੀ, ਮੱਛਰ ਦੇ ਖਾਤਮੇ ਲਈ ਫੋਗਿੰਗ ਜਰੂਰੀ- ਕਾਰਜ ਸਾਧਕ ਅਫਸਰ।

ਸ੍ਰੀ ਅਨੰਦਪੁਰ ਸਾਹਿਬ / 04 ਅਗਸਤ / ਨਿਊ ਸੁਪਰ ਭਾਰਤ ਨਿਊਜ

ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਹਿਰ ਵਿੱਚ ਕਰੋਨਾ ਸੰਕਰਮਣ ਰੋਕਣ ਲਈ ਲਗਾਤਾਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜਨਤਕ ਥਾਵਾਂ ਉਤੇ ਲਗਾਤਾਰ ਸੈਨੇਟਾਈਜੇਸ਼ਨ ਦਾ ਕੰਮ ਕਰਕੇ ਮਹਾਂਮਾਰੀ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਰਸਾਤ ਦੋਰਾਨ ਡੇਗੂ ਅਤੇ ਮਲੇਰੀਏ ਵਰਗੀਆਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਫੋਗਿੰਗ ਵੀ ਕਰਵਾਈ ਜਾ ਰਹੀ ਹੈ।

ਇਹ ਜਾਣਕਾਰੀ ਕਾਰਜ ਸਾਧਕ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਵਿਕਾਸ ਉਪੱਲ ਨੇ ਅੱਜ ਇਥੇ ਦਿੱਤੀ। ਉਹਨਾਂ ਦੱਸਿਆ ਕਿ ਵਾਤਾਵਰਣ ਅਤੇ ਪੋਣ ਪਾਣੀ ਨੂੰ ਸਵੱਛ ਰੱਖਣ ਨਾਲ ਸੁਰੱਖਿਅਤ ਮਾਹੌਲ ਬਣਦਾ ਹੈ। ਉਹਨਾਂ ਕਿਹਾ ਕਿ ਸਾਫ ਸਫਾਈ ਬਹੁਤ ਜਰੂਰੀ ਹੈ ਅਤੇ ਲੋਕਾਂ ਦੀ ਭਾਈਵਾਲੀ ਤੋਂ ਬਿਨਾਂ ਮੁਕੰਮਲ ਸਵੱਛਤਾ ਰੱਖਣਾ ਬਹੁਤ ਹੀ ਮੁਸਕਿਲ ਕੰਮ ਹੈ ਪ੍ਰੰਤੂ ਜਦੋਂ ਲੋਕ ਆਪਣਾ ਆਲਾ ਦੁਆਲਾ ਸਾਫ ਸੁਧਰਾ ਰੱਖਣ ਲਈ ਪ੍ਰਸਾਸ਼ਨ ਅਤੇ ਕੋਸ਼ਲ ਦੇ ਕਰਮਚਾਰੀਆਂ ਨਾਲ ਸਹਿਯੋਗ ਕਰਦੇ ਹਨ ਤਾਂ ਇਹ ਬਹੁਤ ਹੀ ਅਸਾਨ ਪ੍ਰਣਾਲੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਬਜ਼ਾਰਾਂ, ਗਲੀਆਂ, ਚੋਰਾਹਿਆਂ ਅਤੇ ਘਰ ਘਰ ਤੋਂ ਕੂੱੜਾ ਇਕੱਠ ਕਰਨ ਵਾਲੀਆਂ ਗੱਡੀਆਂ ਲਗਾਈਆ ਹੋਈਆਂ ਹਨ। ਸਾਡੇ ਸਫਾਈ ਕਰਮਚਾਰੀ ਲਗਾਤਾਰ ਕਰੋਨਾ ਮਹਾਂਮਾਰੀ ਦੋਰਾਨ ਲੋਕਾਂ ਦੀ ਸੇਵਾ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਸਾਂਝੇਦਾਰੀ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਬਹੁਤ ਹੀ ਸਕਰਾਆਤਮਕ ਭੂਮਿਕਾ ਨਿਭਾਉਦੀ ਹੈ।

ਉਹਨਾਂ ਕਿਹਾ ਕਿ ਜਦੋਂ ਗੰਦਗੀ ਦਾ ਖਾਤਮਾ ਹੋ ਜਾਂਦਾ ਹੈ ਅਤੇ ਦਵਾਈ ਦਾ ਛਿੜਕਾਅ ਤੇ ਫੋਗਿੰਗ ਹੋ ਜਾਂਦੀ ਹੈ ਤਾਂ ਆਲਾ ਦੁਆਲਾ ਤੇ ਵਾਤਾਵਰਣ ਰੋਗਾਣੂ ਮੁਕਤ ਹੋ ਜਾਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ  ਚੰਗਾ ਹੈ।ਉਹਨਾਂ ਸ਼ਹਿਰ ਵਾਸੀਆਂ,ਸਮਾਜ ਸੇਵੀ ਸੰਗਠਨਾਂ ਨੂੰ ਇਸ ਵਿੱਚ ਵੱਧ ਚੱੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਕਰੋਨਾ ਨੂੰ ਹਰਾਉਣ ਲਈ ਨਗਰ ਕੋਸ਼ਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਆਪਣਾ ਸਹਿਯੋਗ ਤੇ ਕੀਮਤੀ ਸੂਝਾਅ ਦੇਣ।

Exit mobile version