November 23, 2024

ਭਗਵਾਨ ਵਾਲਮੀਕਿ ਸਭਾ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮਹਾਂਰਿਸ਼ੀ ਵਾਲਮੀਕਿ ਜੀ ਦੀ ਸੋਭਾ ਯਾਤਰਾ ਦਾ ਅਯੋਜਨ ।

0

ਮਹਾਂਕਾਵਿ ਰਾਮਾਇਣ ਦੇ ਪੂਜਨੀਕ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀ ਰਾਣਾ ਵਿਸ਼ਵਪਾਲ ਸਿੰਘ ਨੇ ਦਿੱਤੀ ਵਧਾਈ ।


ਸ਼੍ਰੀ ਅਨੰਦਪੁਰ ਸਾਹਿਬ / 29 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼

ਅੱਜ ਵਾਲਮੀਕਿ ਸਭਾ ਵਲੋਂ ਚੋਏ ਬਜ਼ਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਈ ਭਗਵਾਨ ਵਾਲਮੀਕਿ ਜੀ ਦੀ ਸੋਭਾ ਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਲੋਕਾਂ ਨੇ ਭਰਮਾ ਸਵਾਗਤ ਕੀਤਾ ਅਤੇ ਇਹ ਸੋਭਾ ਯਾਤਰਾ ਭਗਤ ਰਵੀਦਾਸ ਚੋਂਕ ਤੋਂ ਹੋ ਕੇ ਮੁੱੜ ਭਗਵਾਨ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ ਜਿਸ ਉਤੇ ਵੱਖ ਵੱਖ ਬਜ਼ਾਰਾ ਵਿੱਚ ਫੁੱਲਾ ਦੀ ਵਰਖਾ ਕੀਤੀ ਗਈ ।


ਅੱਜ ਇਸ ਸੋਭਾ ਯਾਤਰਾਂ ਵਿੱਚ ਵਿਸੇਸ਼ ਤੋਰ ਤੇ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਸਪੁੱਤਰ ਰਾਣਾ ਵਿਸ਼ਵਪਾਲ ਸਿੰਘ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦੇ ਉਪਦੇਸ਼ਾ ਤੋਂ ਸਮੁੱਚੇ ਸੰਸਾਰ ਨੇ ਸਿੱਖਿਆ ਪਰ੍ਾਪਤ ਕੀਤੀ ਹੈ ।  ਉਹਨਾਂ ਨੇ ਕਿਹਾ ਕਿ ਮਹਾਂਕਾਵਿ ਰਾਮਾਇਣ ਦੇ ਪੂਜਨੀਕ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀਆਂ ਕੁੱਲ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਉਹਨਾਂ ਕਿਹਾ ਕਿ  ਅਸੀਂ ਅਜਿਹੇ ਪਵਿੱਤਰ ਦਿਹਾੜੇ ਮਨਾ ਕੇ ਆਪਣੀਆਂ ਪੀੜੀਆਂ ਨੂੰ ਸਾਡੇ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਾਂ ਇਸਦੇ ਲਈ ਪਵਿੱਤਰ ਗਰ੍ੰਥਾ ਦਾ ਅਧਿਅਨ ਕਰਨਾ ਬਹੁਤ ਜਰੂਰੀ ਹੈ ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੋਰਾਨ ਜਦੋਂ ਕੁੱਲ ਸੰਸਾਰ ਕਰੋਨਾ ਦੀ ਮਹਾਂਮਾਰੀ ਨਾਲ ਜੂੰਝ ਰਿਹਾ ਸੀ ਤਾਂ ਅਸੀਂ ਸਾਡੇ ਸਾਥੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੇ ਲੋਕਾਂ ਦੀ ਸੇਵਾ ਲਈ ਉਪਰਾਲੇ ਕੀਤੇ ਸਾਡੇ ਧਰਮ ਸਭਿਆਚਾਰ ਵਿਰਸੇ ਵਿੱਚ ਸੇਵਾ ਦੀ ਭਾਵਨਾਂ ਨੂੰ ਵਿਸੇਸ਼ ਮਹੱਤਵ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਅਜਿਹੇ ਦਿਹਾੜੇ ਮਨਾਉਦੇ ਸਮੇਂ ਸਾਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ।


ਇਸ ਮੋਕੇ ਚੇਅਰਮੈਨ ਰਾਜ ਘਈ,ਰਾਜਦੀਪ ਕਾਕੂ ਪਰ੍ਧਾਨ ਵਾਲਮੀਕਿ ਸਭਾ, ਆਲਮ ਜਸਦੀਪ, ਅਮਰਨਾਥੀ ਨਾਥੀ, ਅਮਰੀਕ ਵਿੱਕੀ, ਰਵੀ ਹੰਸ ਸਾਬਕਾ ਪਰ੍ਧਾਨ, ਅਮਨ ਹੰਸ, ਬਲਵੀਰ ਬਿਰੂ, ਰਾਮ ਛਿੰਦਾ, ਬਲਦੇਵ ਧਾਵ,ਸੁਨੀਲ ਅਡਵਾਲ, ਤੋਂ ਇਲਾਵਾ ਰਮੇਸ਼ ਚੰਦ ਦੱਸਗੁਰਾਈ ਚੇਅਰਮੈਨ ਜਿਲਹ੍ਾ ਯੌਜਨਾ ਕਮੇਟੀ, ਕਮਲਦੇਵ ਜੋਸ਼ੀ ਡਾਇਰੈਕਟਰ ਪੀ ਆਰ ਟੀ ਸੀ,  ਹਰਜੀਤ ਸਿੰਘ ਜੀਤਾ ਸਾਬਕਾ ਪਰ੍ਧਾਨ ਨਗਰ ਕੋਸ਼ਲ,ਨਰਿੰਦਰ ਸੈਣੀ, ਰਾਣਾ ਰਾਮ ਸਿੰਘ, ਪਰ੍ੇਮ ਸਿੰਘ ਬਾਸੋਵਾਲ,  ਚੋਧਰੀ ਪਹੂਲਾਲ, ਪਰ੍ੀਤਪਾਲ ਸਿੰਘ ਗੰਡਾ, ਇੰਦਰਜੀਤ ਸਿੰਘ ਅਰੋੜਾ,ਮਹੰਤ ਲਛਮਣਦਾਸ, ਪਰ੍ੇਮਪਾਲ ਪਿੰਕਾ, ਪਰ੍ੇਮ ਸਿੰਘ ਸਿੰਧੂ, ਰਵਿੰਦਰ ਰਤਨ,ਸੰਜੀਵ ਘਈ, ਮਹੰਤ ਬਚਨਦਾਸ, ਰਾਜ ਕੁਮਾਰ, ਦੇਸਰਾਜ ਘਈ, ਤਰਲੋਚਨ ਸਿੰਘ, ਸਤਪਾਲ ਸੱਤ,ੂ ਆਦਿ ਪੱਤਵੱਤਿਆ ਨੇ ਸੋਭਾ ਯਾਤਰਾ ਵਿੱਚ ਭਾਗ ਲਿਆ ।

Leave a Reply

Your email address will not be published. Required fields are marked *