February 24, 2025

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਵਿਡ-19 ਦੌਰਾਨ ਵੀ ਦਿੱਤੀਆਂ ਜਾ ਰਹੀਆਂ ਹਨ ਸੇਵਾਵਾਂ **ਮਿਤੀ 29.03.2020 ਤੋਂ 14.5.2020 ਤੱਕ 361 ਬੰਦੀਆਂ ਨੂੰ ਅੰਤਰਿਮ ਜਮਾਨਤ ਤੇ ਕੀਤਾ ਰਿਹਾਅ

0

ਫਰੀਦਕੋਟ / 15 ਮਈ / ਏਨ ਏਸ ਬੀ ਨਿਉਜ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਆਰ.ਕੇ. ਜੈਨ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾਂ ਨਿਰਦੇਸ਼ਾਂ ਤੇ ਸ੍ਰੀਮਤੀ ਰੁਪਿੰਦਰਜੀਤ ਕੌਰ ਚਾਹਲ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਅਤੇ ਸ੍ਰੀ ਹਰਬੰਸ ਸਿੰਘ ਲੇਖੀ, ਮਾਨਯੋਗ ਇੰਚਾਰਜ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਦੀ ਰਹਿਨੁਮਾਈ ਹੇਠ ਸ੍ਰੀਮਤੀ ਰਾਜਵੰਤ ਕੌਰ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਵਿਡ-19 ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਬੈਨਰ ਜ਼ਿਲਾ ਅਦਾਲਤ ਕੰਪਲੈਕਸ, ਫਰੀਦਕੋਟ ਵਿੱਚ ਲਗਵਾਏ ਗਏ ਤਾਂ ਜ਼ੋ ਲੋਕ ਇਸ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਇਸ ਦੀ ਵਰਤੋਂ ਕਰਕੇ ਕਰੋਨਾਵਾਇਰਸ ਤੋਂ ਆਪਣਾ ਬਚਾਅ ਕਰ ਸਕਣ। 

ਇਸ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਨਾਮਜਦ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਵੀ ਇਸ ਕਰੋਨਾਵਾਇਰਸ/ਕੋਵਿਡ-19 ਦੌਰਾਨ ਆਪਣਾ ਸਹਿਯੋਗ ਆਮ ਜਨਤਾ ਦੀ ਭਲਾਈ ਲਈ ਦਿੱਤਾ ਜਾ ਰਿਹਾ ਅਤੇ ਉਹਨਾਂ ਵੱਲੋਂ ਲੌੜਵੰਦ ਪਰਿਵਾਰਾਂ ਦੀਆਂ ਦਰਖਾਸਤਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੁਆਰਾ ਸਬੰਧਤ ਅਧਿਕਾਰੀ ਨੂੰ ਭਿਜਵਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੈਰਾ ਲੀਗਲ ਵਲੰਟੀਅਰ ਵੱਲੋਂ ਕਰੋਨਾ ਵਾਇਰਸ ਦੇ ਫੈਲਦੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਕੰਮ ਕਰ ਰਹੇ ਲੇਬਰ ਵਰਕਰਾਂ ਅਤੇ ਗਰੀਬ ਲੋਕਾਂ ਨੂੰ ਮੁਫਤ ਮਾਸਕ ਵੰਡੇ ਜਾ ਰਹੇ ਹਨ ਅਤੇ ਹੋਰ ਸਹੂਲਤਾਂ ਜਿਵੇਂ ਕਿ ਮੈਡੀਕਲ ਜਾਂ ਕਾਨੂੰਨੀ ਸਹਾਇਤਾ ਬਾਰੇ ਵੀ ਜਾਗਰੂਕ ਕੀਤਾ ਗਿਆ। 

ਇਸ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਅੱਜ ਸਿਓ ਮੋਟੂ ਰਿੱਟ ਪਟੀਸ਼ਨ (ਸਿਵਲ) ਨੰ:1/2020- ਇਨ ਰੀ ਙ+ੜਜ਼ਣ-19 ਸਬੰਧੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਇੰਚਾਰਜ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਹਰਬੰਸ ਸਿੰਘ ਲੇਖੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਤਰਸੇਮ ਚੰਦ, ਅਸਿਸਟੇਂਟ ਕਮਿਸ਼ਨਰ (ਜ), ਸ੍ਰੀ ਸੇਵਾ ਸਿੰਘ ਮੱਲੀ, ਸੁਪਰਡੈਂਟ ਆਫ ਪੁਲਿਸ, ਸ੍ਰੀਮਤੀ ਰਾਜਵੰਤ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਸ੍ਰੀ ਮਨਜੀਤ ਸਿੰਘ ਢੇਸੀ, ਸੁਪਰਡੈਂਟ, ਸੈਂਟਰਲ ਜ਼ੇਲ, ਆਦਿ ਅਫਸਰਾਂ ਵੱਲੋਂ ਭਾਗ ਲਿਆ ਗਿਆ। ਮੀਟਿੰਗ ਵਿੱਚ ਅੰਡਰਟ੍ਰਾਇਲ ਨੂੰ ਜਮਾਨਤ ਤੇ ਛੱਡਣ ਜਾਂ ਪੈਰੋਲ ਤੇ ਛੱਡਣਾ ਆਦਿ ਇਸ ਤੋਂ ਇਲਾਵਾ ਕਰੋਨਾ ਵਾਇਰਸ ਨੂੰ ਸੈਂਟਰਲ ਜ਼ੇਲ ਵਿੱਚ ਫੈਲਣ ਤੋਂ ਰੋਕਥਾਮ ਲਈ ਉਚਿੱਤ ਕਦਮ ਚਕਣ ਲਈ ਵਿਸਥਾਰਤ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਐਚ.ਆਈ.ਵੀ. ਅਤੇ ਹੋਰ ਭਿਆਨਕ ਬਿਮਾਰੀਆਂ ਵਾਲੇ ਕੈਦੀਆਂ ਨੂੰ ਲੌੜੀਂਦੀ ਮੈਡੀਕਲ ਸਹੂਲਤ ਦੇਣ ਲਈ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਮਿਤੀ 29.03.2020 ਤੋਂ 14.5.2020 ਤੱਕ 361 ਬੰਦੀਆਂ ਨੂੰ ਅੰਤਰਿਮ ਜਮਾਨਤ ਤੇ ਰਿਹਾਅ ਕੀਤਾ ਗਿਆ ਅਤੇ ਮਿਤੀ 27.3.2020 ਤੋਂ 15.05.2020 ਤੱਕ 330 ਕੈਦੀਆਂ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ।

Leave a Reply

Your email address will not be published. Required fields are marked *