ਸੰਸਥਾ ਦਾ ਉਦਘਾਟਨ 22 ਅਕਤੂਬਰ 2020 ਨੂੰ ਕੀਤਾ ਜਾਵੇਗਾ
ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਕੈਂਪਸ ਦਾ ਆਨਲਾਈਨ ਉਦਘਾਟਨ ਕਰਨਗੇ
ਮਾਨਯੋਗ ਰਾਜ ਮੰਤਰੀ, ਸਿੱਖਿਆ ਮੰਤਰਾਲੇ ਸ਼੍ਰੀ ਸੰਜੇ ਧੋਤਰਾ ਵੀ ਹੋਣਗੇ ਸਮਾਗਮ ਦਾ ਹਿੱਸਾ
ਰੋਪੜ / 21 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਇੰਡੀਅਨ ਇੰਸਟੀਚਿਊਟੀ ਆਫ਼ ਤਕਨੋਲੋਜੀ ਰੋਪੜ (ਆਈ. ਆਈ. ਟੀ ਰੋਪੜ) ਦਾ ਰਸਮੀਂ ਉਦਘਾਟਨ ਆਨਲਾਈਨ ਮੋਡ ਰਾਹੀਂ 22 ਅਕਤੂਬਰ ਨੂੰ ਮਾਨਯੋਗ ਕੇਂਦਰੀ ਸਿੱਖਿਆ ਮੰਤਰੀ, ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਰਾਜ ਮੰਤਰੀ, ਸਿੱਖਿਆ ਮੰਤਰਾਲੇ ਸ੍ਰੀ ਸੰਜੇ ਧੋਤਰੇ ਵਲੋਂ ਕੀਤਾ ਜਾਵੇਗਾ। ਇਹ ਸਮਾਗਮ ਮਿਤੀ 22 ਅਕਤੂਬਰ 2020 ਨੂੰ 3 ਵਜੇ ਅਰੰਭ ਹੋਵੇਗਾ।
2008 ਵਿਚ ਸਥਾਪਿਤ ਹੋਏ ਇਸ ਸੰਸਥਾਨ ਨੂੰ ਹੋਂਦ ਵਿਚ ਆਏ 12 ਸਾਲ ਪੂਰੇ ਹੋ ਗਏ ਹਨ, ਜਿਸ ਦਾ ਮੌਜੂਦਾ ਹਰਿਆਵਲ ਨਾਲ ਘਿਰਿਆ ਕੈਂਪਸ ਸਤਲੁਜ ਨਦੀ ਦੇ ਕਿਨਾਰੇ ਤੇ 500 ਏਕੜ ਭੂਮੀ ਤੇ ਉਸਾਰਿਆ ਗਿਆ ਹੈ ਜਿਸ ਵਿਚ 10 ਵਿਭਾਗ ਅਤੇ 2 ਕੇਂਦਰ ਮੌਜੂਦ ਹਨ। ਜਦੋਂ ਕਿ ਮੌਜੂਦਾ ਸਮੇਂ ਵਿਚ 2324 ਵਿਦਿਆਰਥੀ ਸੰਸਥਾਨ ਵਿਚ ਪੜ੍ਹ ਰਹੇ ਹਨ ਅਤੇ 170 ਫੈਕਲਟੀ ਮੈਂਬਰ ਕਾਰਜਸ਼ੀਲ ਹਨ।
ਉਦਘਾਟਨ ਸਮਾਰੋਹ ਨੂੰ ਆਈ. ਆਈ. ਟੀ ਰੋਪੜ ਦੇ ਟਵਿੱਟਰ, ਫੇਸਬੁੱਕ ਅਤੇ ਲਿੰਕਡਇਨ ਪਲੇਟਫਾਰਮਾਂ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।
ਇਸ ਉਦਘਾਟਨੀ ਸਮਾਗਮ ਦੇ ਆਯੋਜਨ ਮੌਕੇ ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋ: ਸਾਰਿਤ ਕੇ ਦਾਸ ਦਾ ਸਵਾਗਤੀ ਭਾਸ਼ਣ, ਮੁੱਖ ਮਹਿਮਾਨ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਅਤੇ ਸ਼੍ਰੀ ਸੰਜੇ ਧੋਤਰਾ, ਰਾਜ ਮੰਤਰੀ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਦਾ ਸੰਬੋਧਨ ਸ਼ਾਮਲ ਹੈ।
ਇਹ ਇਕ ਵਿਸ਼ੇਸ਼ ਦਿਨ ਹੋਵੇਗਾ ਜਦੋਂ ਪੂਰੇ ਸੰਸਥਾਨ ਨੂੰ ਨਾ ਸਿਰਫ ਸੰਸਥਾ ਦੀ ਸ਼ੁਰੂਆਤ ਉੱਤੇ, ਬਲਕਿ ਸੰਸਥਾ ਦੀ ਸਥਾਪਨਾ ਤੋਂ ਬਾਅਦ ਦੇ ਮਹੱਤਵਪੂਰਣ ਵਿਕਾਸ ‘ਤੇ ਵੀ ਚਿੰਤਨ ਕਰਨ ਦਾ ਮੌਕਾ ਮਿਲੇਗਾ।
ਆਈ. ਆਈ. ਟੀ ਰੋਪੜ ਵਲੋਂ ਦੇਸ਼ ਅਤੇ ਵਿਦੇਸ਼ਾਂ ਦੇ ਸ਼ਿਖਰਲੀ ਰੈਕਿੰਗ ਵਾਲੇ ਸਿੱਖਿਅਕ ਸੰਸਥਾਨਾਂ ਦੀ ਸੂਚੀ ਵਿਚ ਲਗਾਤਾਰ ਆਪਣਾ ਸਥਾਨ ਕਾਇਮ ਕੀਤਾ ਹੋਇਆ ਹੈ। ਆਈ. ਆਈ. ਟੀ ਰੋਪੜ ਨੇ ਟਾਇਮਸ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2021 ਵਿਚ 351-400 ਰੈਂਕ ਸੂਚੀ ਵਿਚ ਆਪਣੀ ਜਗ੍ਹਾ ਦੇ ਨਾਲ ਆਈ. ਆਈ. ਐਸ.ਸੀ ਬੰਗਲੋਰ ਤੋਂ ਬਾਅਦ ਭਾਰਤ ਵਿਚ ਸ਼ਿਖਰਲਾ ਸਥਾਨ ਸਾਂਝਾ ਕੀਤਾ ਹੈ। ਦਰਅਸਲ, ਖੋਜ ਹਵਾਲਾ ਪੱਤਰ ਵਿਚ ਆਈ. ਆਈ. ਟੀ ਰੋਪੜ ਨੂੰ ਵਿਸ਼ਵ ਭਰ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ। ਆਈ. ਆਈ. ਆਰ. ਐਫ ਵਿਚ ਆਈ. ਆਈ. ਟੀ ਰੋਪੜ ਆਲ ਇੰਡੀਆ ਇੰਜੀਨੀਅਰਿੰਗ ਇੰਸਟੀਚਿਊਸ਼ਨਲ ਰੈਂਕਿੰਗ 2019-20 ਵਿਚ 25ਵੇਂ ਸਥਾਨ ਤੇ ਰਿਹਾ। ਪ੍ਰਤੀ ਪੇਪਰ ਪ੍ਰਸ਼ਾਸਤੀ ਪੱਤਰ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਦੇ ਹੋਏ ਭਾਰਤ ਵਿਚ 25ਵੇਂ ਸਥਾਨ ਦੇ ਨਾਲ ਕਿਊ ਐਸ ਇੰਡੀਆ ਰੈਂਕਿੰਗ 2020 ਵਿਚ ਆਈ. ਆਈ. ਟੀ ਰੋਪੜ ਖੋਜ ਗੁਣਵੱਤਾ ਵਿਚ ਸਭ ਆਈ. ਆਈ. ਟੀਜ਼ ਤੋਂ ਮੋਹਰੀ ਹੈ।
ਸਾਲ 2019 ਵਿਚ ਆਈ. ਆਈ. ਟੀ ਰੋਪੜ ਵਲੋਂ ਕੇਂਦਰੀ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਅਕਾਦਮਿਕ ਵਿਭਾਗਾਂ ਜਿਵੇ. ਇਲੇਕਟ੍ਰੀਕਲ ਇੰਜੀਨੀਅਰਿੰਗ, ਮੈਕੇਨੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਸਥਾਈ ਕੈਂਪਸ ਵਿਚ ਸ਼ਿਫਟ ਕਰਨ ਦਾ ਐਲਾਨ ਕੀਤਾ ਗਿਆ।
ਆਈ. ਆਈ. ਟੀ. ਰੋਪੜ ਸੰਸਥਾ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ 1.37 ਲੱਖ ਵਰਗ ਮੀਟਰ ਖੇਤਰ ਵਿਚ ਨਿਰਮਾਣੀ ਗਈ ਹੈ ਅਤੇ ਇਸ ਵਿਚ 2053 ਵਿਦਿਆਰਥੀ, 170 ਫੈਕਲਟੀ ਮੈਂਬਰ ਅਤੇ 83 ਸਟਾਫ਼ ਮੈਂਬਰਾਂ ਦੇ ਲਈ ਰਿਹਾਇਸ਼, ਸ਼ਾਨਦਾਰ ਪ੍ਰਵੇਸ਼ ਦੁਆਰ, ਅਤਿਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਖੇਡ ਸੁਵਿਧਾਵਾਂ ਅਤੇ ਹੋਰ ਸਹਿ ਪਾਠਕ੍ਰਮ ਗਤੀਵਿਧੀਆਂ ਦੇ ਲਈ ਖੁੱਲੇ ਸਥਾਨ ਦੇ ਨਾਲ- ਨਾਲ ਵਿਦਿਆਰਥੀਆਂ ਦੇ ਹੋਸਟਲਾਂ ਦੇ ਮਾਡਰਨ ਡਿਜ਼ਾਈਨਾਂ ਦੇ ਨਾਲ ਇਹ ਸ਼ਾਨਦਾਰ ਸੰਸਥਾਨ ਹੈ। ਦੱਸਣਯੋਗ ਹੈ ਕਿ ਇਹ ਸੰਸਥਾਨ ਸਾਲ 2021 ਤੱਕ 2.32 ਲੱਖ ਵਰਗ ਮੀਟਰ ਨਿਰਮਾਣ ਪੂਰਾ ਕਰਨ ਦੀ ਦਿਸ਼ਾ ਵਿਚ ਕਾਰਜਸ਼ੀਲ ਹੈ ਤਾਂ ਜੋ 2,500 ਵਿਦਿਆਰਥੀਆਂ, 220 ਫੈਕਲਟੀ ਮੈਂਬਰਾਂ ਅਤੇ 250 ਸਟਾਫ਼ ਮੈਂਬਰਾਂ ਦੇ ਲਈ ਰਿਹਾਇਸ਼ ਉਪਲਬਧ ਹੋ ਸਕੇ। 7 ਅਕਾਦਮਿਕ ਵਿਭਾਗਾਂ ਦੇ ਲਈ 4.76 ਵਰਗ ਮੀਟਰ ਖੇਤਰਫਲ ਵਿਚ ਇੱਕ ਸੁਪਰ ਅਕਾਦਮਿਕ ਬਲਾਕ ਬਣਾਇਆ ਜਾ ਰਿਹਾ ਹੈ। ਸਾਡਾ ਕੈਂਪਸ ਜ਼ੀਰੋ ਪਾਣੀ ਡਿਸਚਾਰਜ ਦੇ ਨਾਲ ਗਰੀਨ ਕੈਂਪਸ ਹੈ ਅਤੇ ਇਸ ਨੂੰ ਹਰਾ ਭਰਾ ਅਤੇ ਟਿਕਾਊ ਬਣਾਉਣ ਦੇ ਲਈ ਪੰਜ ਸਟਾਰ ਗਰੀਹਾ ਰੇਟਿੰਗ ਵਿਸ਼ੇਸ਼ ਮੁਹਿੰਮ ਜਾਰੀ ਹੈ।
ਆਈ. ਆਈ. ਟੀ ਰੋਪੜ ਦਾ ਵਿਲੱਖਣ ਪਾਠਕ੍ਰਮ ਹੈ। ਇਸ ਦੇ ਅਨੁਸਾਰ, ਵਿਦਿਆਰਥੀ ਇੱਕ ਮੁੱਢਲੀ ਬੀਟੈਕ ਡਿਗਰੀ ਦੇ ਨਾਲ- ਨਾਲ ਇੱਕ ਮਾਈਨਰ, ਕੰਸਨਟ੍ਰੇਸ਼ਨ ਅਤੇ ਵਾਧੂ 6-ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਦੀ ਚੋਣ ਕਰ ਸਕਦੇ ਹਨ।
ਆਈ. ਆਈ. ਟੀ ਰੋਪੜ ਟੈਕਨੋਲੋਜੀ ਬਿਜ਼ਨਸ ਇਨਕੁਬੇਟਰ ਫਾਉਂਡੇਸ਼ਨ (ਟੀਬੀਆਈਐਫ) ਦੀ ਸਥਾਪਨਾ 2016 ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੀ ਟੀਬੀਆਈ ਸਕੀਮ ਅਧੀਨ ਟੈਕਨੋਲੋਜੀ ਬਿਜ਼ਨਸ ਇਨਕੁਬੇਟਰ (ਟੀਬੀਆਈ) ਦੇ ਲਈ ਕੀਤਾ ਗਿਆ ਸੀ। ਇਨਕਿਊਬੇਟਰ ਪਹਿਲਾਂ ਹੀ ਪੰਜ ਸਟਾਰਟ-ਅਪ ਕੰਪਨੀਆਂ ਦੀ ਮੇਜ਼ਬਾਨੀ ਕਰ ਚੁੱਕੀ ਹੈ, ਜਦੋਂਕਿ ਤਿੰਨ ਨਵੀਨਤਾਕਾਰੀ ਸਮੂਹ ਇਨਕਿਊਬੇਟਰ ਦੇ ਪ੍ਰੀ-ਇਨਕਿਊਬੇਸ਼ਨ ਪੜਾਅ ਵਿੱਚ ਆਪਣੇ ਵਿਚਾਰਾਂ ਨੂੰ ਉਤਪਾਦ ਦੇ ਪੱਧਰ ਤੇ ਅਪਗ੍ਰੇਡ ਕਰ ਰਹੇ ਹਨ।
ਆਈ. ਆਈ. ਟੀ ਰੋਪੜ ਵਿਖੇ ਸਿੱਖਿਆ ਨੂੰ ਢੁੱਕਵਾਂ ਵਾਤਾਵਰਣ ਪ੍ਰਦਾਨ ਕਰਦੇ ਹੋਏ ਸਮੁੱਚੀ ਸ਼ਖਸੀਅਤ ਦੇ ਵਿਕਾਸ ਉੱਤੇ ਕੇਂਦ੍ਰਤ ਕਰਨ ਦੀ ਯੋਜਨਾ ਤਹਿਤ ਸਮੁੱਚਾ ਵਾਤਾਵਰਣ ਸਿਰਜਿਆ ਗਿਆ ਹੈ। ਅਕਤੂਬਰ 2019 ਤੋਂ ਮਾਰਚ 2020 ਤੱਕ ਆਈ. ਆਈ. ਟੀ ਰੋਪੜ ਵਿਖੇ ਪਲੇਸਮੈਂਟ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ। ਕੈਂਪਸ ਭਰਤੀ ਪ੍ਰਕਿਰਿਆ ਵਿਚ ਉਦਯੋਗ ਖੇਤਰ ਵਲੋਂ ਉਤਸ਼ਾਹਜਨਕ ਪ੍ਰਤੀਕ੍ਰਿਆ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਸਾਡੇ 75 ਫ਼ੀਸਦੀ ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੀ।
ਆਈ. ਆਈ. ਟੀ ਰੋਪੜ ਅਕਾਦਮਿਕ, ਖੋਜ ਅਤੇ ਨਵੀਨਤਾ ਦੇ ਖੇਤਰਾਂ ਵਿਚ ਆਪਣਾ ਹੋਰ ਲਚਕੀਲਾਪਣ ਅਤੇ ਜੋਸ਼ ਦਰਸਾਉਣ ਲਈ ਵਚਨਬੱਧ ਹੈ, ਜੋ ਆਉਣ ਵਾਲੇ ਸਾਲਾਂ ਵਿਚ ਨਤੀਜੇ ਪ੍ਰਾਪਤ ਕਰੇਗਾ, ਇਸ ਸੰਸਥਾਨ ਨੂੰ ਰਾਸ਼ਟਰ ਦੀ ਸੇਵਾ ਵਿਚ ਇੱਕ ਪ੍ਰਮੁੱਖ ਆਲਮੀ ਸੰਸਥਾ ਵਜੋਂ ਸਥਾਪਿਤ ਕਰੇਗਾ।