ਪੰਜਾਬ ਸਟੇਟ ਰੈਡ ਕਰਾਸ ਵਲੋਂ ਹੋਲੇ ਮਹੱਲੇ ਮੌਕੇ 10 ਫਸਟ ਏਡ ਪੋਸਟਾ ਤੇ ਐਬੂਲੈਂਸ ਲਗਾਈਆਂ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਰਾਜਨ ਚੱਬਾ):
ਪੰਜਾਬ ਸਟੇਟ ਰੈਡ ਕਰਾਸ ਵਲੋਂ ਸਕੱਤਰ ਸੀ.ਐਸ. ਤਲਵਾੜ, ਪੰਜਾਬ ਸਟੇਟ ਰੈਡ ਕਰਾਸ, ਚੰਡੀਗੜ੍ਹ ਦੀ ਅਗਵਾਈ ਅਧੀਨ ਵੱਖ-ਵੱਖ ਜ਼ਿਲ੍ਹਾ ਰੈਡ ਕਰਾਸ ਸਾਖਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 17 ਤੋਂ 19 ਮਾਰਚ ਤੱਕ 10 ਫਸਟ ਏਡ ਪੋਸਟਾ ਅਤੇ ਐਬੂਲੈਂਸ ਲਗਾਈਆਂ ਗਈਆਂ ਹਨ। ਡਾਇਰੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਪੋਸਟਾਂ ਵਿੱਚ ਰੈਡ ਕਰਾਸ ਅੰਮ੍ਰਿਤਸਰ ਵਲੋਂ ਮੁੱਖ ਸਰੋਵਰ ਦੇ ਨਜ਼ਦੀਕ ਲਗਾਈ ਗਈ ਫਸਟ ਏਡ ਪੋਸਟ ’ਤੇ ਰਸਮੀ ਤੌਰ ’ਤੇ ਹਰਬੰਸ ਸਿੰਘ ਭਗਾਣੀਆ, ਉਪ ਸਕੱਤਰ, ਪੰਜਾਬ ਰੈਡ ਕਰਾਸ, ਚੰਡੀਗੜ੍ਹ ਵਲੋਂ ਉਦਘਾਟਨ ਕੀਤਾ ਗਿਆ।

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਜਾਰੀ ਹੁਕਮਾਂ ਅਨੁਸਾਰ ਸੰਗਤਾਂ ਦੀ ਸੇਵਾ ਲਈ ਸਿਹਤ ਵਿਭਾਗ ਵਲੋਂ ਲਗਾਈਆਂ ਗਈਆਂ ਡਿਸਪੈਂਸਰੀਆਂ/ਫਸਟ ਏਡ ਪੋਸਟਾਂ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਾ ਰੈਡ ਕਰਾਸ ਦੇ ਸਹਿਯੋਗ ਨਾਲ ਜ਼ਿਲ੍ਹਾ ਰੂਪਨਗਰ ਵਲੋਂ ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ, ਨਵੀਂ ਦਿੱਲੀ ਰੈਡ ਕਰਾਸ ਵਲੋਂ ਪੰਜ ਪਿਆਰਾ ਪਾਰਕ ਅਤੇ ਵਿਰਾਸਤ ਏ ਖਾਲਸਾ, ਪਟਿਆਲਾ ਵਲੋਂ ਕਿਲਾ ਫਤਿਹਗੜ੍ਹ, ਫਿਰੋਜਪੁਰ ਵਲੋਂ ਅਗੰਮਪੁਰ, ਚੌਂਕ, ਲੁਧਿਆਣਾ ਵਲੋਂ ਨੈਣਾ ਦੇਵੀ, ਫਰੀਦਕੋਟ ਵਲੋਂ ਦਸ਼ਮੇਸ਼ ਅਕੈਡਮੀ ਰੋਡ ’ਤੇ ਫਸਟ ਏਡ ਪੋਸਟਾਂ ਲਗਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਫਸਟ ਏਡ ਸੇਵਾਵਾਂ ਲਈ ਮਾਹਿਰ ਡਾਕਟਰ ਵਿਕਰਾਂਤ ਅਤੇ ਰੂਪਨਗਰ ਤੋਂ ਡਾਕਟਰ ਅਕਾਂਗਸ਼ੀ ਵਲੋਂ ਇਨ੍ਹਾਂ ਫਸਟ ਏਡ ਪੋਸਟਾਂ ’ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਗੁਰਸੋਹਨ ਸਿੰਘ ਸਕੱਤਰ ਰੈਡ ਕਰਾਸ ਰੋਪੜ, ਦਿਆਨੰਦ, ਜਸਮੇਰ ਸਿੰਘ ਸੈਣੀ, ਕੁਲਵਿੰਦਰ ਸਿੰਘ, ਰੋਹਿਤ ਸ਼ਰਮਾ, ਵਰੁਨ ਸ਼ਰਮਾ, ਜਗਜੀਤ ਸਿੰਘ ਖਾਲਸਾ, ਬਾਲ ਕ੍ਰਿਸ਼ਨ ਸ਼ਰਮਾ, ਨਿਤਿਨ ਕੁਮਾਰ, ਰੈਡ ਕਰਾਸ ਸਟਾਫ ਅਤੇ ਵਲੰਟੀਅਰ ਸੇਵਾਵਾਂ ਨਿਭਾਅ ਰਹੇ ਹਨ।