ਸੜਕਾਂ ਦਾ ਮਜਬੂਤ ਨੈਟਵਰਕ ਸਥਾਪਿਤ ਹੋਣ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਰਾਣਾ ਕੇ.ਪੀ ਸਿੰਘ

ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਸੜਕਾਂ ਦੇ ਰੱਖੇ ਨੀਹ ਪੱਥਰ,ਮੁਕੰਮਲ ਹੋਏ ਵਿਕਾਸ ਕਾਰਜ ਕੀਤੇ ਲੋਕ ਅਰਪਣ
ਕੀਰਤਪੁਰ ਸਾਹਿਬ 17 ਦਸੰਬਰ (ਰਾਜਨ ਚੱਬਾ)
ਪੇਡੂ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਆਵਾਜਾਈ ਲਈ ਢੁਕਵੀਆਂ ਸਹੂਲਤਾ ਦੇਣ ਦੇ ਉਪਰਾਲੇ ਕੀਤੇ ਗਏ ਹਨ। ਮੁੱਖ ਮਾਰਗਾ ਤੋ ਲੈ ਕੇ ਸੰਪਰਕ ਸੜਕਾਂ ਤੱਕ ਹਲਕੇ ਵਿਚ ਕਰੋੜਾ ਰੁਪਏ ਖਰਚ ਕੀਤੇ ਗਏ ਹਨ। ਪਿੰਡਾਂ ਦੀਆਂ ਫਿਰਨੀਆਂ ਦਾ ਵੀ ਨਿਰਮਾਣ ਕਰਵਾਇਆ ਗਿਆ ਹੈ। ਜਿਹੜੀਆਂ ਸੜਕਾਂ ਦੇ ਹੁਣ ਨੀਹ ਪੱਥਰ ਰੱਖੇ ਜਾ ਰਹੇ ਹਨ, ਉਹ ਅਗਲੇ ਤਿੰਨ ਮਹੀਨੇ ਵਿਚ ਤਿਆਰ ਹੋ ਜਾਣ ਗਿਆ, ਉਨ੍ਹਾਂ ਦੇ ਕੰਮਾਂ ਦੀ ਸੁਰੂਆਤ ਕਰਵਾਈ ਜਾ ਰਹੀ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਬੱਢਲ ਵਿਚ ਸੜਕ ਦੀ ਉਸਾਰੀ ਦਾ ਨੀਹ ਪੱਥਰ ਰੱਖਣ ਮੌਕੇ ਕੀਤਾ, ਆਪਣੇ ਵਿਧਾਨ ਸਭਾ ਹਲਕੇ ਦੇ ਪਿਛਲੇ ਕਈ ਦਿਨਾਂ ਤੋ ਲਗਾਤਾਰ ਦੌਰੇ ਤੇ ਜਨਤਕ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਕੇ.ਪੀ ਸਿੰਘ ਹਲਕੇ ਵਿਚ ਮੁਕੰਮਲ ਹੋਏ ਵਿਕਾਸ ਕਾਰਜਾਂ ਅਤੇ ਹੋਰ ਲੋੜੀਦੇ ਵਿਕਾਸ ਕਾਰਜਾਂ ਸਬੰਧੀ ਲੋਕਾਂ ਨਾਲ ਵਿਸੇਸ਼ ਗੱਲਬਾਤ ਕਰ ਰਹੇ ਹਨ। ਉਨ੍ਹਾਂ ਵਲੋਂ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜਾ ਵੀ ਲਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਜਰੂਰਤ ਅਨੁਸਾਰ ਹੋਰ ਕੰਮਾਂ ਦੀ ਸੁਰੂਆਤ ਵੀ ਕਰਵਾਈ ਜਾ ਰਹੀ ਹੈ। ਉਹ ਅੱਜ ਇਥੋ ਨੇੜਲੇ ਪਿੰਡਾਂ ਮੱਸੇਵਾਲ, ਸਿੰਬਰਵਾਲ, ਸਮਲਾਹ, ਸੰਗਤਪੁਰ, ਭੀਖਾਪੁਰ ਵਿਚ ਸੜਕਾਂ, ਗਲੀਆਂ, ਨਾਲੀਆਂ, ਦੇ ਕੰਮਾਂ ਦੀ ਸੁਰੂਆਤ ਕਰਨ ਦੇ ਨਾਲ ਨਾਲ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜਾ ਲੈ ਰਹੇ ਸਨ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਹਲਕੇ ਵਿਚ ਵਿਕਾਸ ਦੀ ਲਹਿਰ ਚਲਾਈ ਹੈ। ਪਿੰਡਾਂ ਨੂੰ ਸ਼ਹਿਰਾ ਵਾਲੀਆਂ ਸਹੂਲਤਾ ਦੇਣ ਲਈ ਹਰ ਉਪਰਾਲਾ ਕੀਤਾ ਹੈ, ਵਿਕਾਸ ਕਾਰਜਾਂ ਉਤੇ ਸੈਕੜੇ ਕਰੋੜ ਰੁਪਏ ਖਰਚ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਕਾਸ ਦੇ ਕੰਮ ਸੁਰੂ ਕਰਵਾਏ ਹਨ ਜਾ ਚੱਲ ਰਹੇ ਹਨ ਉਹ ਵੀ ਅਗਲੇ ਤਿੰਨ ਮਹੀਨੇ ਵਿਚ ਮੁਕੰਮਲ ਕਰਵਾ ਕੇ ਲੋਕ ਅਰਪਣ ਕਰ ਦਿੱਤੇ ਜਾਣਗੇ।
ਰਾਣਾ ਕੇ.ਪੀ ਸਿੰਘ ਨੇ ਵਿਕਾਸ ਕਾਰਜਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਦੋ ਦਰਜਨ ਤੋ ਵੱਧ ਕਮਿਊਨਿਟੀ ਸੈਂਟਰ, ਨਹਿਰਾ ਉਤੇ ਲਗਭਗ 1 ਦਰਜਨ ਪੁੱਲ ਪਾਏ ਗਏ ਹਨ ਅਤੇ ਹੁਣ ਅੰਬੇਦਕਰ ਭਵਨ ਉਸਾਰੇ ਜਾ ਰਹੇ ਹਨ। ਹਰ ਪਿੰਡ ਨੂੰ ਮਜਬੂਤ ਸੜਕੀ ਨੈਟਵਰਕ ਨਾਲ ਜੋੜਿਆ ਹੈ, ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਸਮੇਂ ਸਮੇ ਤੋ ਸੁਵਿਧਾ ਕੈਂਪ ਲਗਾ ਕੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਜਰੂਰਤਮੰਦਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾ ਨਾਲ ਜਿਹੜੇ ਵੀ ਵਾਅਦੇ ਅਸੀ ਕੀਤੇ ਉਹ ਪੂਰੇ ਕਰ ਦਿੱਤੇ ਹਨ। ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਪੜਾਅ ਵਾਰ ਮੁਕੰਮਲ ਕਰਕੇ ਲੋਕ ਅਰਪਣ ਕੀਤੀ ਜਾ ਰਹੀ ਹੈ। ਦਹਾਕਿਆ ਤੋ ਲੋਕਾਂ ਦੇ ਅਟਕੇ ਹੋਏ ਮਸਲੇ ਹੱਲ ਕਰਵਾਏ ਹਨ ਅਤੇ ਬੁਨਿਆਦੀ ਸਹੂਲਤਾਂ ਹਰ ਪਿੰਡ ਤੱਕ ਉਪਲੱਬਧ ਕਰਵਾਈਆਂ ਹਨ। ਅੱਜ ਉਨ੍ਹਾਂ ਦਾ ਇਨ੍ਹਾਂ ਪਿੰਡਾਂ ਵਿਚ ਪੁੱਜਣ ਤੇ ਪੰਚਾਇਤਾ, ਸੰਗਠਨਾਂ, ਸੰਸਥਾਵਾਂ, ਕਲੱਬਾਂ ਵਲੋ ਵਿਸੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਗਰ ਪੰਚਾਇਤ ਕੀਰਤਪੁਰ ਸਾਹਿਬ ਪ੍ਰਧਾਨ ਪਾਲੀ ਸ਼ਾਹ ਕੋੜਾ, ਟਰੱਕ ਯੂਨੀਅਨ ਦੇ ਬਲਵੀਰ ਸਿੰਘ ਭੀਰੀ, ਚੋਧਰੀ ਪਹੂ ਲਾਲ, ਬਲਵੀਰ ਸਿੰਘ ਬੱਢਲ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਪੰਚ, ਸਰਪੰਚ, ਪਤਵੰਤੇ ਤੇ ਲੋਕ ਹਾਜ਼ਰ ਸਨ।
ਤਸਵੀਰ- ਬੱਢਲ ਵਿਚ ਸੜਕ ਦੀ ਉਸਾਰੀ ਦਾ ਨੀਹ ਪੱਥਰ ਰੱਖਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ