Site icon NewSuperBharat

ਰਾਜੇਸ਼ ਗੁਪਤਾ ਨੇ ਸੰਭਾਲਿਆ ਚੇਅਰਮੈਨ ਮਾਰਕਿਟ ਕਮੇਟੀ ਦਾ ਚਾਰਜ

ਹੁਸ਼ਿਆਰਪੁਰ / 2 ਜੂਨ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਸ਼੍ਰੀ ਰਾਜੇਸ਼ ਗੁਪਤਾ ਨੂੰ ਮਾਰਕਿਟ ਕਮੇਟੀ ਹੁਸ਼ਿਆਰਪੁਰ ਦਾ ਚੇਅਰਮੈਨ ਅਤੇ ਸ਼੍ਰੀ ਬਲਦੇਵ ਸਿੰਘ ਨਸਰਾਲਾ ਨੂੰ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅੱਜ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਹਲਕਾ ਚੱਬੇਵਾਲ ਡਾ. ਰਾਜ ਕੁਮਾਰ, ਵਿਧਾਇਕ ਹਲਕਾ ਸ਼ਾਮਚੁਰਾਸੀ ਸ਼੍ਰੀ ਪਵਨ ਆਦੀਆ, ਵਿਧਾਇਕ ਹਲਕਾ ਦਸੂਹਾ ਸ਼੍ਰੀ ਅਰੁਣ ਡੋਗਰਾ ਦੀ ਹਾਜਰੀ ਵਿੱਚ ਸ਼੍ਰੀ ਰਾਜੇਸ਼ ਗੁਪਤਾ ਵਲੋਂ ਬਤੌਰ ਚੇਅਰਮੈਨ ਅਤੇ ਸ਼੍ਰੀ ਬਲਦੇਵ ਸਿੰਘ ਵਲੋਂ ਵਾਇਸ ਚੇਅਰਮੈਨ ਵਜੋਂ ਚਾਰਜ ਸੰਭਾਲਿਆ ਗਿਆ।

ਸ਼੍ਰੀ ਰਾਜੇਸ਼ ਗੁਪਤਾ ਨੇ ਕਿਹਾ ਕਿ ਉਹ ਮਾਰਕਿਟ ਫੀਸ ਵਧਾਉਣ ਅਤੇ ਮੰਡੀਆਂ ਦੇ ਵਿਕਾਸ ਦੇ ਕੰਮ ਕਰਾਉਣ ਨੂੰ ਤਰਜੀਹ ਦੇਣਗੇ ਅਤੇ ਹਰੇਕ ਵਰਗ ਆੜਤੀਆਂ ਅਤੇ ਕਿਸਾਨਾਂ ਨਾਲ ਮਿਲ ਕੇ ਇਕ ਟੀਮ ਦੀ ਤਰਾ ਕੰਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ ਸ਼੍ਰੀ ਕੁਲਵੰਤ ਸਿੰਘ, ਪ੍ਰਧਾਨ ਦਾਣਾ ਮੰਡੀ ਐਸੋਸੀਏਸ਼ਨ ਸ਼੍ਰੀ ਸੁਧੀਰ ਸੂਦ, ਸ਼੍ਰੀ ਰਿਕਲ ਬਾਂਸਲ, ਸ਼੍ਰੀ ਪ੍ਰਿੰਸ, ਸ਼੍ਰੀ ਤਰਸੇਮ ਲਾਲ ਮੋਦਗਿੱਲ, ਸ਼੍ਰੀ ਰਜਿੰਦਰ ਸਿਘ ਲੇਖਾਕਾਰ ਮਾਰਕਿਟ ਕਮੇਟੀ ਹਾਜ਼ਰ ਸਨ।

Exit mobile version