ਐਸ ਏ ਐਸ ਨਗਰ / 9 ਅਪ੍ਰੈਲ / ਏਨ ਏਸ ਬੀ ਨਿਊਜ਼:
ਜ਼ਿਲੇ ਵਿਚ ਜਵਾਹਰਪੁਰ ਪਿੰਡ ਤੋਂ ਸਵੇਰੇ ਇਕ ਹੋਰ ਕੋਰੋਨਾ ਵਾਇਰਸ ਦਾ ਪਾਜੇਟਿਵ ਕੇਸ ਸਾਹਮਣੇ ਆਇਆ। ਇਸ ਨਾਲ ਜ਼ਿਲ੍ਹੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 37 ਹੋ ਗਈ ਹੈ।
ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨੇੜਲੇ ਪਿੰਡਾਂ ਵਿੱਚ ਘਰ-ਘਰ ਸਰਵੇਖਣ ਚੱਲ ਰਿਹਾ ਹੈ ਅਤੇ ਮੁਕੰਦਪੁਰ, ਦੇਵੀ ਨਗਰ ਅਤੇ ਹਰੀਪੁਰ ਕੁਰਹਾ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਹਨਾਂ ਇਹ ਵੀ ਕਿਹਾ ਕਿ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲੈਣਾ ਜਾਰੀ ਹੈ।
source: 136543/2020/O/o DPRO-SAS