Site icon NewSuperBharat

ਘਾਹੀਮਾਜਰਾ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ: ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

*ਮਾਮਲੇ ਦੀ ਪੜਤਾਲ ਕਰਨ ਲਈ ਐਸ.ਡੀ.ਐਮ ਅਤੇ ਡੀ.ਐਸ.ਪੀ ਘਾਹੀਮਾਜਰਾ ਪੁੱਜੇ **ਲੋਕਾਂ ਨੂੰ ਨਿਰਪੱਖ ਜਾਂਚ ਦਾ ਦਿੱਤਾ ਭਰੋਸਾ, ਸੰਜਮ ਰੱਖਣ ਦੀ ਕੀਤੀ ਅਪੀਲ

ਨੂਰਪੁਰ ਬੇਦੀ (ਰੂਪਨਗਰ) / 13 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ ਨੇ ਬਲਾਕ ਨੂਰਪੁਰ  ਬੇਦੀ ਦੇ ਪਿੰਡ ਘਾਹੀਮਾਜਰਾ ਵਿਚ ਨਜਾਇਜ ਕਬਜਾ ਹਟਾਉਣ ਦੇ ਪ੍ਰਸਾਸ਼ਨ ਦੇ ਅਧਿਕਾਰੀਆਂ ਵਲੋਂ ਕੀਤੀ ਕਾਰਵਾਈ ਦੀ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਕਨੂੰ ਗਰਗ ਅਤੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਵਲੋਂ ਘਾਹੀਮਾਜਰਾ ਵਿਖੇ ਉਸ ਸਥਾਨ ਦਾ ਦੌਰਾ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਮਿਲ ਕੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਲਾਕ ਨੂਰਪੁਰ ਬੇਦੀ ਦੇ ਪਿੰਡ ਘਾਹੀਮਾਜਰਾ ਵਿਚ 11 ਅਗਸਤ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਪਿੰਡ ਦੀ ਸਾਮਲਾਟ ਜਮੀਨ ਉਤੇ ਕੀਤਾ ਨਜਾਇਜ਼ ਕਬਜਾ ਹਟਾਉਣ ਦੀ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ ਨੂੰ ਕਰਨ ਤੋ ਪਹਿਲਾ ਸਬੰਧਤ ਨਜਾਇਜ ਕਬਜਕਾਰਾਂ ਨੂੰ ਆਪਣਾ ਕਬਜਾ ਹਟਾਉਣ ਲਈ ਬੀ.ਡੀ.ਪੀ.ਓ ਵਲੋ ਕਾਨੂੰਨ ਅਨੁਸਾਰ ਨੋਟਿਸ ਵੀ ਦਿੱਤੇ ਗਏ ਸਨ ਅਤੇ ਨਜਾਇਜ ਕਬਜਾ ਹਟਾਉਣ ਲਈ ਟੀਮ ਦੇ ਨਾਲ ਡਿਊਟੀ ਮੈਜਿਸਟ੍ਰੇਟ ਹਰਿੰਦਰਜੀਤ ਸਿੰਘ ਵੀ ਨਿਯੁਕਤ ਕੀਤੇ ਸਨ। ਇਸ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਕਬਜਾ ਹਟਾਉਣ ਦੀ ਕੀਤੀ ਗਈ ਕਾਰਵਾਈ ਦੀ ਵੀਡੀਓਗ੍ਰਾਫੀ ਮੋਕੇ ਕਾਬਜਕਾਰਾਂ ਵਲੋਂ ਕੋਈ ਵਿਰੋਧ ਜਾਂ ਰੋਸ ਨਹੀ ਵਿਖਾਈ ਦੇ ਰਿਹਾ ਹੈ।ਫਿਰ ਵੀ ਪੂਰੀ ਗੰਭੀਰਤਾ ਨਾਂਲ ਪੜਤਾਲ ਕੀਤੀ ਜਾ ਰਹੀ ਹੈ।     

ਅੱਜ ਐਸ.ਡੀ.ਐਮ ਕਨੂੰ ਗਰਗ ਅਤੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਮੌਕੇ ਉਤੇ ਘਾਹੀਮਾਜਰਾ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਭਾਵਿਤ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜਦੋਂ ਪ੍ਰਸਾਸ਼ਨ ਨੇ ਨਜਾਇਜ਼ ਕਬਜਾ ਹਟਾਇਆਂ ਤਾਂ ਉਨ੍ਹਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਇਸ ਦੀ ਨਿਰਪੱਖ ਜਾਂਚ ਕਰ ਰਹੇ ਹਨ। ਜੇਕਰ ਕਿਸੇ ਵਲੋ ਜਾਣ ਬੁੱਝ ਕੇ ਅਜਿਹੀ ਕਾਰਵਾਈ ਕੀਤੀ ਗਈ ਹੋਵੇਗੀ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਬਣਾ ਕੇ ਰੱਖਣ।

Exit mobile version