ਬਲਾਕ ਨੂਰਪੁਰਬੇਦੀ ਵਿੱਚ ਲਗਾਤਾਰ ਜਾਰੀ ਹੈ ਕਰੋਨਾ ਟੀਕਾਕਰਨ
ਨੂਰਪੁਰ ਬੇਦੀ /21 ਜੁਲਾਈ /(ਨਿਊ ਸੁਪਰ ਭਾਰਤ)
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਨੂਰਪੁਰ ਬੇਦੀ ਅਧੀਨ ਵੱਖ ਵੱਖ ਪਿੰਡਾਂ ਵਿੱਚ ਟੀਕਾਕਰਨ ਤੇਜੀ ਨਾਲ ਚੱਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਨੇ ਦੱਸਿਆ ਕਿ ਸੀ.ਐਚ.ਸੀ ਨੂਰਪੁਰ ਬੇਦੀ ਅਧੀਨ 1200 ਤੋਂ ਵੱਧ ਵਿਅਕਤੀਆਂ ਦਾ ਕਰੋਨਾ ਟੀਕਾਕਰਨ ਕੀਤਾ ਗਿਆ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ।
ਉਨਾਂ ਦੱਸਿਆ ਕਿ ਬਲਾਕ ਨੂਰਪੁਰ ਬੇਦੀ ਅਧੀਨ ਅੱਜ ਨੂਰਪੁਰ ਬੇਦੀ, ਕਾਹਨਪੁਰ ਖੂਹੀ, ਪਿੰਡ ਮਕਾਰੀ, ਪਿੰਡ ਧਮਾਣਾ, ਝਿੰਜੜੀ,ਪਿੰਡ ਚੰਦਪੁਰ ਸੇਰੀ ਸਬ ਸੈਂਟਰ, ਤਖਤਗੜ੍ਹ ਧਮਾਣਾ, ਡੂਮੇਵਾਲ, ਝੱਜ ਥਾਣਾ,ਟਿੱਬਾ ਟੱਪਰੀਆਂ, ਲਾਲਪੁਰ ਆਦਿ ਸਬ ਸੈਂਟਰਾਂ ਵਿਖੇ ਟੀਕਾਕਰਨ ਦੇ ਕੈਂਪ ਆਯੋਜਤ ਕੀਤੇ ਗਏ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਰਹਿ ਕੇ ਵਾਰੀ ਆਉਣ ਤੇ ਟੀਕਾ ਲਗਵਾਉਣ ਅਤੇ ਕੋਰੋਨਾ ਨੂੰ ਹਰਾਉਣ ਵਿਚ ਆਪਣਾ ਯੋਗਦਾਨ ਪਾਉਣ। ਕੌਰੋਨਾ ਖਿਲਾਫ ਸਿਹਤ ਵਿਭਾਗ ਦੇ ਟੀਕਾਕਰਨ ਕਰਵਾਉਣ ਆ ਰਹੇ ਲੋਕਾ ਨੂੰ ਖਾਸ ਅਪੀਲ ਕਰ ਮਾਸਕ ਪਾਉਣ, ਦੋ ਗਜ ਦੀ ਦੂਰੀ ਅਤੇ ਵਾਰ ਵਾਰ ਹੱਥਾ ਨੂੰ ਸਾਬਣ ਨਾਲ ਧੋਣ ਦੀ ਪ੍ਰਕ੍ਰਿਆ ਨੂੰ ਅਪਣਾਉਣ ਲਈ ਸੰਦੇਸ਼ ਦਿੱਤਾ।