ਨੂਰਪੁਰਬੇਦੀ, 27 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼)-
ਪੰਜਾਬ ਨੇ ਦੇਸ਼ ਦੀ ਉਦੋਂ ਬਾਂਹ ਫੜੀ ਸੀ ਜਦੋਂ ਹਿੰਦੋਸਤਾਨ ਦਾਨੇ-ਦਾਨੇ ਲਈ ਅਮਰੀਕਾ ਦਾ ਮੁਹਤਾਜ਼ ਸੀ। ਉਕਤ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨੂਰਪੁਰਬੇਦੀ ਵਿਖੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਪਹਿਲਾਂ ਖੇਤਰ ਦੀ ਤਖਤਗੜ• ਵਿਖੇ ਸਥਿਤ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ•ਾਂ ਕਿਹਾ ਕਿ ਅੱਜ ਐੱਫ.ਸੀ.ਆਈ. ਦੀ ਖਰੀਦ ਬੰਦ ਹੋਣ ਕਾਰਣ ਕਣਕ 1600 ਰੁਪਏ ‘ਚ ਵਿੱਕ ਰਹੀ ਹੈ।
ਉਨ•ਾਂ ਕਿਹਾ ਕਿ ਪੰਜਾਬ ਨੇ ਕੋਰੋਨਾ ਸੰਕਟ ਦੌਰਾਨ 1 ਕਰੋੜ 28 ਲੱਖ ਟਨ ਕਣਕ ਖਰੀਦੀ ਹੈ ਜਦਕਿ ਮੋਦੀ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਕਿਸਾਨ ਦੀ ਲੋੜ ਨਹੀਂ ਹੈ। ਉਨ•ਾਂ ਕਿਹਾ ਕਿ ਕੇਂਦਰ ਕੋਲ ਸੱਤਾ ‘ਚ ਹੋਣ ‘ਤੇ ਈ.ਡੀ. ਤੋਂ ਇਲਾਵਾ ਸੀ.ਬੀ.ਆਈ. ਸਹਿਤ ਕਈ ਹੋਰ ਜ਼ਾਂਚ ਏਜੰਸੀਆਂ ਜਿਸਦਾ ਮਤਲਵ ਇਹ ਨਹੀਂ ਕਿ ਇਨ•ਾਂ ਏਜੰਸੀਆਂ ਨੂੰ ਗਲਤ ਕੰਮ ਲਈ ਇਸਤੇਮਾਲ ਕਰੋ। ਸ਼੍ਰੀ ਜਾਖੜ ਜੋ ਮੰਡੀ ‘ਚ ਕਿਸਾਨਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਰੁਕੇ ਸਨ ਨੇ ਕਿਹਾ ਕਿ ਅੱਜ ਜਦੋਂ ਕਿਸਾਨ ਨੂੰ ਅਪਣੀ ਜਿਣਸ ਸਾਂਭਣ ਲਈ ਘਰਾਂ ਤੇ ਖੇਤਾਂ ‘ਚ ਹੋਣ ਚਾਹੀਦਾ ਹੈ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲਤ ਫੈਸਲੇ ਕਾਰਣ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ ‘ਤੇ ਰਾਤ ਗੁਜ਼ਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਉਨ•ਾਂ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਅਖਬਾਰਾਂ ‘ਚ ਛਪੇ ਲੇਖ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਜੋ ਰਾਣੀਆਂ ਦੀ ਕੋਖ ਤੋਂ ਜੰਮਿਆ ਹੈ ਉਹ ਤਾਂ ਹੰਕਾਰੀ ਹੋ ਸਕਦਾ ਹੈ। ਮਗਰ ਜਿਸਨੂੰ ਲੋਕਤੰਤਰ ਦੌਰਾਨ ਲੋਕਾਂ ਨੇ ਸ਼ਾਸ਼ਕ ਚੁਣਿਆ ਹੋਵੇ ਉਹ ਹੰਕਾਰੀ ਨਹੀਂ ਹੋ ਸਕਦਾ ਹੈ। ਮਗਰ ਮੋਦੀ ਸਾਹਿਬ ਨੇ ਅਪਣੀ ਕਲਮ ਦੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਕਿਸਾਨ ‘ਤੇ ਮਜ਼ਦੂਰ ਵਿਰੋਧੀ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ ਤੇ ਮਜ਼ਦੂਰਾਂ ਸਹਿਤ ਆਮ ਲੋਕਾਂ ਤੇ ਸਮੁੱਚੇ ਕਾਰੋਬਾਰੀਆਂ ਲਈ ਰੱਦ ਨਾ ਹੋਣ ਦੀ ਸੂਰਤ ‘ਚ ਆਉਣ ਵਾਲੇ ਦਿਨਾਂ ‘ਚ ਘਾਤਕ ਸਾਬਿਤ ਹੋਣਗੇ। ਸ਼੍ਰੀ ਜਾਖੜ ਨੇ ਕਿਹਾ ਕਿ ਮੋਦੀ ਸਾਹਿਬ ਕਹਿੰਦੇ ਹਨ ਕਿ 6 ਫੀਸਦੀ ਜਿੰਮੀਦਾਰਾਂ ਜਿਨ•ਾਂ ਨੂੰ ਐੱਮ.ਐੱਸ.ਪੀ. ਮਿਲ ਰਹੀ ਹੈ। ਉਹ 6 ਫੀਸਦੀ ਅਸੀਂ ਹਾਂ ਜਿਨ•ਾਂ ਨੂੰ ਰਗੜਾ ਲਾਇਆ ਜਾ ਰਿਹਾ ਹੈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਬਾਕੀਆਂ ਨੂੰ ਵੀ ਐੱਮ.ਐੱਸ.ਪੀ. ਦਾ ਲਾਭ ਹਾਸਿਲ ਹੋਵੇ। ਉਨ•ਾਂ ਕਿਹਾ ਕਿ ਯੂ.ਪੀ. ਤੇ ਬਿਹਾਰ ਸੂਬੇ ਦੀ ਕਮਾਲ ਦੀ ਜ਼ਮੀਨ ਹੈ ਮਗਰ ਉੱਥੇ ਦੇ 2-2 ਤੇ 4-4 ਏਕੜ ਵਾਲੇ ਕਿਸਾਨਾਂ ਨੂੰ ਵੀ ਪੰਜਾਬ ‘ਚ ਆ ਕੇ ਮਜ਼ਦੂਰੀ ਕਰਨੀ ਪੈ ਰਹੀ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਉੱਥੇ ਸਾਲ 2006 ਤੋਂ ਸਰਕਾਰੀ ਖਰੀਦ ਬੰਦ ਕੀਤੀ ਹੋਈ ਹੈ ਜਿਸ ਕਰ ਕੇ ਜ਼ਮੀਨਾਂ ਦੇ ਮਾਲਿਕਾਂ ਦੀ ਇਹ ਦਸ਼ਾ ਹੋਈ ਪਈ ਹੈ। ਉਨ•ਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ•ਾਂ ਵੱੋਲੋਂ ਜਿਨ•ਾਂ ਕਿਸਾਨਾਂ ਨੂੰ ਪਹਿਲਾਂ ਏ.ਟੀ.ਐੱਮ. ਦੱਸਿਆ ਜਾ ਰਿਹਾ ਸੀ ਨੂੰ ਹੁਣ ਵਿਚੋਲੀਆ ਕਿਹਾ ਜਾ ਰਿਹਾ ਹੈ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਨ ਨੂੰ ਲੈ ਕੇ ਈ.ਡੀ. ਨੇ ਕੇਂਦਰ ਦੇ ਇਸ਼ਾਰੇ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਦਿੱਲੀ ਵਿਖੇ ਤਲਬ ਕਰ ਕੇ ਬਦਲੇ ਦੀ ਕਾਰਵਾਈ ਕੀਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵਿਧਾਨ ਸਭਾ ‘ਚ ਪਾਏ ਗਏ ਮਤਿਆਂ ਕਾਰਨ ਕੇਂਦਰ ਵੱਲੋਂ ਈ.ਡੀ. ਦਾ ਇਸਤੇਮਾਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਉਹ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਵਿਸ਼ੇਸ਼ ਸੱਦੇ ‘ਤੇ ਅੱਜ ਇਸ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਆਏ ਸਨ। ਇਸ ਮੌਕੇ ਉਨ•ਾਂ ਕਿਸਾਨਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਉਨ•ਾਂ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਅਨਾਜ ਮੰਡੀ ਤਖਤਗੜ• ਵਿਖੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਸੁਨੀਲ ਜਾਖੜ ਤੇ ਬਰਿੰਦਰ ਢਿੱਲੋਂ।