February 23, 2025

ਸਪੀਕਰ ਰਾਣਾ ਕੇ ਪੀ ਸਿੰਘ ਭਲਕੇ 17 ਸਤੰਬਰ ਨੂੰ ਟੇਢੇਵਾਲ ਵਿੱਚ ਜਲ ਸਪਲਾਈ ਯੋਜਨਾ ਦਾ ਰੱਖਣਗੇ ਨੀਂਹ ਪੱਥਰ

0

ਸਪੀਕਰ ਰਾਣਾ ਕੇ ਪੀ ਸਿੰਘ

*ਜਲ ਜੀਵਨ ਮਿਸ਼ਨ ਸਰਕਾਰ ਵਲੋਂ ਹਰ ਘਰ ਤੱਕ ਪੀਣ ਲਈ ਪਾਣੀ ਪਹੁੰਚਾਉਣ ਦੀ ਯੋਜਨਾ-ਕਾਰਜਕਾਰੀ ਇੰਜੀ: ਮਾਇਕਲ

ਨੂਰਪੁਰ ਬੇਦੀ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਭਲਕੇ 17 ਸਤੰਬਰ ਨੂੰ ਸਵੇਰੇ 12.30 ਵਜੇ ਪਿੰਡ ਟੇਢੇਵਾਲ ਵਿੱਚ ਨਵੀਂ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਜਲ ਜੀਵਨ ਮਿਸ਼ਨ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਯੋਜਨਾ ਹੈ ਜਿਸ ਉਤੇ ਜਿਲਾ ਰੂਪਨਗਰ ਵਿੱਚ ਬਹੁਤ ਹੀ ਤੇਜੀ ਨਾਲ ਕੰਮ ਚੱਲ ਰਿਹਾ ਹੈ।

ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਮਾਇਕਲ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਯੋਜਨਾ ਦੇਸ਼ ਵਿੱਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਜਦੋਂ ਕਿ ਪੰਜਾਬ ਸਰਕਾਰ ਵਲੋਂ ਇਹ ਟੀਚਾ 2022 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ ਜਿਲਾ ਰੂਪਨਗਰ ਵਿੱਚ ਇਸ ਯੋਜਨਾ ਉਤੇ ਬਹੁਤ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਐਫ ਟੀ ਐਚ ਸੀ ਯੋਜਨਾ ਦਾ ਅਸਲ ਮਨੋਰਥ ਹਰ ਘਰ ਵਿੱਚ ਜਲ ਸਪਲਾਈ ਦੇਣ ਵਾਲਾ ਨੱਲ ਹੋਣਾ ਯਕੀਨੀ ਬਣਾਂਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੀ ਹਰ ਘਰ ਨੂੰ ਪੀਣ ਲਈ ਪਾਣੀ ਪਹੁੰਚਾਉਣ ਤੋਂ ਬਾਅਦ ਪਾਣੀ ਦਾ ਪੀਣ ਯੋਗ ਹੋਣਾ ਅਤੇ ਨਿਰਧਾਰਤ ਮਾਤਰਾ ਵਿੱਚ ਪਾਣੀ ਦੀ ਸਪਲਾਈ ਹੋਣਾ ਵੀ ਇਸ ਮਿਸ਼ਨ ਦੇ ਵੱਖ ਵੱਖ ਪੜਾਅ ਅਧੀਨ ਰੱਖੇ ਗਏ ਹਨ।

ਉਹਨਾਂ ਕਿਹਾ ਕਿ ਜਲ ਜੀਵਨ ਮਿਸ਼ਨ ਰੈਲੀ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਸਵੇਰੇ 11.00 ਵਜੇ ਪਿੰਡ ਸ਼ਮਲਾਹ ਵਿੱਚ ਵਿਸੇਸ਼ ਤੋਰ ਤੇ ਸ਼ਾਮਿਲ ਹੋਣਗੇ ਅਤੇ ਦੁਪਹਿਰ 12.30 ਵਜੇ ਪਿੰਡ ਟੇਢੇਵਾਲ ਵਿੱਚ ਨਵੀਂ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਜਿਥੇ ਰਾਣਾ ਕੇ ਪੀ ਸਿੰਘ ਦੀ ਸਮੁਲੀਅਤ ਮੋਕੇ ਪੰਜਾਬ ਸਰਕਾਰ ਦੇ ਮਿਸ਼ਲ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਬਾਰੇ ਵੀ ਪ੍ਰੇਰਿਤ ਕੀਤਾ ਜਾਵੇਗਾ।  

Leave a Reply

Your email address will not be published. Required fields are marked *