ਕੋਵਿਡ ਦੀਆਂ ਸਾਵਧਾਨੀਆਂ ਅਪਨਾ ਕੇ ਕਰੋਨਾ ਨੂੰ ਹਰਾਉਣ ਦੀ ਪ੍ਰੇਰਨਾ ਦੇ ਰਹੇ ਹਨ ਆਂਗਨਵਾੜੀ ਵਰਕਰ

ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਨੂਰਪੁਰ ਬੇਦੀ ਵਲੋਂ ਪਿੰਡਾਂ ਦੀਆਂ ਘਰੇਲੂ ਬਗੀਚੀਆਂ ਵਿਚ ਫਲਾਂ ਅਤੇ ਸਬਜੀਆਂ ਦੀ ਸਫਲਤਾਪੂਰਵਕ ਕਾਸ਼ਤ ਲਈ ਕੀਤਾ ਮੁਆਇਨਾ
*ਪੋਸ਼ਣ ਮਾਹ ਤਹਿਤ ਲੋਕਾਂ ਨੂੰ ਸਿਹਤ ਅਤੇ ਸੁਰੱਖਿਅਤ ਰਹਿਣ ਦੀ ਦਿੱਤੀ ਸਲਾਹ **ਘਰੇਲੂ ਬਗੀਚੀ ਵਿਚ ਉਗਾਈਆ ਸਬਜੀਆਂ ਅਤੇ ਫਲ ਵਧੇਰੇ ਫਾਇਦੇਮੰਦ
ਨੂਰਪੁਰ ਬੇਦੀ / 13 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਨੂਰਪੁਰ ਬੇਦੀ ਵਲੋਂ ਵੱਖ ਵੱਖ ਪਿੰਡਾਂ ਵਿਚ ਆਪਣੇ ਸੁਪਰਵਾਈਜਰ ਅਤੇ ਆਂਗਨਵਾੜੀ ਵਰਕਰਾਂ ਰਾਹੀ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਨਸ਼ਿਆ ਤੋ ਦੂਰ ਰਹਿਣ ਅਤੇ ਸਰਕਾਰ ਦੇ ਡੇਪੋ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜ਼ੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਨੂੰ ਕਾਇਮ ਕੀਤਾ ਜਾ ਸਕੇ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਨੂਰਪੁਰ ਬੇਦੀ ਦੇ ਸੀ.ਡੀ.ਪੀ.ਓ ਅਮਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਸਤੰਬਰ ਮਹੀਨੇ ਵਿਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਕਿਸ਼ੋਰੀਆਂ, ਗਰਭਵਤੀ ਅੋਰਤਾ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਨੂੰ ਵਿਸ਼ੇਸ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਾਡੇ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰ ਕਰੋਨਾ ਮਹਾਂਮਾਰੀ ਤੋ ਬਚਣ ਲਈ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਵਾਰ ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆ ਅਤੇ ਵਧੇਰੇ ਉਮਰ ਦੇ ਬਜੁਰਗਾ ਨੂੰ ਜਦੋ ਤੱਕ ਬੇਹੱਦ ਜਰੂਰੀ ਨਾ ਹੋਵੇ ਘਰਾਂ ਤੋ ਬਾਹਰ ਨਾਂ ਨਿਕਲਣ ਅਤੇ ਆਮ ਲੋਕਾਂ ਨੂੰ ਬੇਲੋੜੀ ਮੂਵਮੈਂਟ ਕਰਨ ਤੋ ਰੋਕਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਅਮਰਜੀਤ ਕੋਰ ਨੇ ਦੱਸਿਆ ਕਿ ਸਾਡੇ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਪੋਸ਼ਟਿਕ ਆਹਾਰ ਲੈਣ ਅਤੇ ਆਪਣੇ ਘਰਾਂ ਵਿਚ ਹੀ ਬਗੀਚੀ ਬਣਾ ਕੇ ਉਸ ਵਿਚ ਫਲ ਅਤੇ ਸਬਜੀਆਂ ਉਗਾ ਕੇ ਇਸਤੇਮਾਲ ਕਰਨ ਦੀ ਪ੍ਰੇਰਨਾ ਦਿੰਦੇ ਹਨ। ਘਰੇਲੂ ਬਗੀਚੀ ਵਿਚ ਬਿਨਾ ਕੀਟਨਾਸ਼ਕ ਦੀ ਵਰਤੋ ਕੀਤੇ ਉਗਾਈਆਂ ਫਲ ਅਤੇ ਸਬਜੀਆਂ ਜਿੱਥੇ ਤੰਦਰੁਸਤ ਸਿਹਤਮੰਦ ਬਣਾਉਦੀਆਂ ਹਨ ਉਥੇ ਆਰਥਿਕ ਤੋਰ ਤੇ ਵੀ ਲੋਕਾਂ ਲਈ ਭਰਪੂਰ ਫਾਇਦੇਮੰਦ ਹਨ। ਉਨ੍ਹਾਂ ਕਿਹਾ ਕਿ ਸਾਡੇ ਆਂਗਨਵਾੜੀ ਅਤੇ ਸੁਪਰਵਾਈਜਰਾ ਵਲੋ ਬੈਸ, ਥਾਨਾ, ਨਲੋਟੀ, ਸਿੰਘਪੁਰ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਬਗੀਚੀ ਵਿਚ ਸਬਜੀਆ, ਫਲ ਉਗਾਉਣ ਦੀ ਜਾਣਕਾਰੀ ਦਿੱਤੀ ਗਈ ਅਤੇ ਜਿਹੜੇ ਘਰਾਂ ਵਿਚ ਇਹ ਬਗੀਚੀ ਸਫਲਤਾਪੂਰਵਕ ਚੱਲ ਰਹੀ ਹੈ , ਉਨ੍ਹਾਂ ਦਾ ਮੁਆਇਨਾ ਕੀਤਾ ਗਿਆ।
