ਮਿਸ਼ਨ ਫਤਿਹ ਤਹਿਤ ਪਿੰਡ ਹੀਰਪੁਰ ਵਿਚ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣੇ ਹੋਏ ਪੋਸ਼ਨ ਅਭਿਆਨ ਤਹਿਤ ਪੋਸ਼ਨ ਮਾਹ ਮਨਾਇਆ ਗਿਆ
ਨੂਰਪੁਰ ਬੇਦੀ 07 ਸਤੰਬਰ (ਨਿਊ ਸੁਪਰ ਭਾਰਤ ਨਿਊਜ਼)
ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾਂ ਪ੍ਰੋਗਰਾਮ ਅਫਸਰ, ਰੂਪਨਗਰ ਸ਼੍ਰੀ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਸ਼੍ਰੀਮਤੀ ਅਮਰਜੀਤ ਕੋਰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਨੂਰਪੁਰ ਬੇਦੀ ਵਲੋਂ ਪੋਸ਼ਨ ਅਭਿਆਨ ਤਹਿਤ ਪੋਸ਼ਨ ਮਾਹ ਮਨਾਇਆ ਗਿਆ।ਇਸ ਮੋਕੇ ਆਂਗਨਵਾੜੀ ਵਰਕਰਾ ਅਤੇ ਪਿੰਡ ਦੀਆਂ ਔਰਤਾ ਵਲੋ ਸੂਜੀ ਦੇ ਲੱਡੂ, ਬੇਸਣ ਦਾ ਪੂੜਾ, ਘੀਏ ਦੀ ਬਰਫੀ, ਖੀਰ, ਪੋਸਟਿਕ ਪੰਜੀਰੀ ਬਣਾਉਣ ਦੀ ਵਿਧੀ ਸਾਝੀ ਕੀਤੀ ਗਈ। ਪਿੰਡ ਹੀਰਪੁਰ ਵਿਖੇ ਮਿਸ਼ਨ ਫਤਿਹ ਤਹਿਤ ਕੋਰੋਨਾ ਮਹਾਂਮਾਰੀ ਸਬੰਧੀ ਜਰੂਰੀ ਸਰਕਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੌਣਾ, ਸਮਾਜਿਕ ਦੂਰੀ ਬਣਾਏ ਰੱਖਣ ਦੇ ਨਾਲ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਬਣਾਏ ਰੱਖਣ ਲਈ ਪੋਸ਼ਟਿਕ ਆਹਾਰ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ।
ਸੀ.ਡੀ.ਪੀ.ਓ ਅਮਰਜੀਤ ਕੋਰ ਨੇ ਦੱਸਿਆ ਕਿ ਸਾਡੇ ਭੋਜਨ ਵਿੱਚ ਸਾਰੇ ਤੱਤਾਂ ਦਾ ਹੋਣਾ ਜਰੂਰੀ ਹੈ, ਜਿਵੇ ਕਿ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟਸ, ਖਣਿਜ ਪਦਾਰਥ, ਫਾਈਬਰ ਆਦਿ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਅਪਣੇ ਹਰ ਰੋਜ਼ ਦੇ ਭੋਜਨ ਵਿੱਚ ਅਨਾਜ, ਦੁੱਧ, ਸਬਜੀਆਂ, ਦਾਲਾਂ ਅਤੇ ਫ਼ਲ ਆਦਿ ਸ਼ਾਮਿਲ ਕਰੀਏ। ਨਮਕ ਆਇਓਡਾਈਜਡ ਹੋਣਾ ਚਾਹੀਦਾ ਹੈ।ਆਇਰਨ ਨੂੰ ਜਜਬ ਕਰਨ ਲਈ ਵਿਟਾਮਿਨ ਸੀ ਦਾ ਹੋਣਾ ਬਹੁਤ ਜਰੂਰੀ ਹੈ। ਹੱਡੀਆਂ ਅਤੇ ਦੰਦਾਂ ਲਈ ਕੈਲਸ਼ੀਅਮ/ਵਿਟਾਮਿਨ ਡੀ ਬਹੁਤ ਜਰੂਰੀ ਹੈ। ਕਿਚਨ ਗਾਰਡਨਿੰਗ ਦੇ ਨਾਲ ਜਹਿਰੀਲੀਆਂ ਕੀਟਨਾਸ਼ਕ ਦਵਾਈਆਂ ਵਾਲੀਆਂ ਸਬਜੀਆਂ/ਫ਼ਲਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਪੁੰਗਰੀਆਂ ਦਾਲਾਂ ਬਹੁਤ ਲਾਭਦਾਇਕ ਹਨ।ਪੋਹੇ ਵਿੱਚ ਆਇਰਨ ਕਾਫੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ।ਬੱਚਿਆਂ ਨੂੰ ਸਰੀਰ ਮਜਬੂਤ ਬਣਾਉਣ ਲਈ ਹਰ ਰੋਜ਼ ਯੋਗਾ ਜਾਂ ਵਰਜਿਸ਼ ਕਰਨ ਲਈ ਪ੍ਰੇਰਨਾ ਚਾਹੀਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਸਬੰਧੀ ਵੀ ਕਿਹਾ ਗਿਆ ਅਤੇ ਡਿਜੀਟਲ ਮਾਰਗਦਰਸ਼ਕ ਪ੍ਰੋਗਰਾਮ-ਪੰਜਾਬ ਨੂੰ ਸਫਲ ਕਰਨ ਲਈ ਵੀ ਪ੍ਰੇਰਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ, ਸਰਕਲ ਸੂਪਰਵਾਈਜਰ ਨਿਰਮਲ ਦੇਵੀ, ਸੁਰਿੰਦਰ ਕੋਰ ਅਤੇ ਆਂਗਣਵਾੜੀ ਵਰਕਰ ਹਾਜਰ ਸਨ।