ਚਨੋਲੀ ਬੱਸੀ ਸਕੂਲ ਵਿੱਚ 10.66 ਲੱਖ ਲੀਟਰ ਪਾਣੀ ਹੋਵੇਗਾ ਜਮੀਨ ਵਿੱਚ ਰਿਚਾਰਜ- ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ
*ਬਰਸਾਤੀ ਪਾਣੀ ਨੂੰ ਜਮੀਨ ਵਿੱਚ ਰਿਚਾਰਜ ਕਰਕੇ ਪਾਣੀ ਦਾ ਡਿੱਗ ਰਿਹਾ ਪੱਧਰ ਰੋਕਣ ਦੇ ਕੀਤੇ ਉਪਰਾਲੇ **ਕੁੱਖ, ਰੁੱਖ, ਜਲ ਤੇ ਜੰਗਲ ਜੇ ਬੱਚਣਗੇ ਤਾਂ ਹੋਵੇਗਾ ਮੰਗਲ ਤਹਿਤ ਜਿਲਾ ਪ੍ਰਸਾਸ਼ਨ ਦਾ ਵਿਸੇਸ਼ ਉਪਰਾਲਾ ਸੁਰੂ
ਨੂਰਪੁਰ ਬੇਦੀ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਰੇਨ ਵਾਟਰ ਹਾਰਵਸਟਿੰਗ ਸਟਰਕਚਰ ਲਗਾ ਕੇ ਬਰਸਾਤੀ ਪਾਣੀ ਨੂੰ ਮੁੱੜ ਜਮੀਨ ਵਿੱਚ ਪਾਉਣ ਨਾਲ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦਾ ਉਪਰਾਲਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ। ਨੂਰਪੁਰ ਬੇਦੀ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿੱਚ ਇਹ ਪ੍ਰੋਜੈਕਟ ਲਗਾ ਕੇ 10.66 ਲੱਖ ਲੀਟਰ ਸਲਾਨਾ ਬਰਸਾਤੀ ਪਾਣੀ ਨੂੰ ਜਮੀਨ ਵਿੱਚ ਪਾਉਣ ਦੀ ਯੋਜਨਾ ਉਤੇ ਕੰਮ ਮੁਕੰਮਲ ਕੀਤਾ ਗਿਆ ਹੈ ਜਿਸਦੇ ਨਾਲ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪ ਸ਼ਿਖਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿੱਚ ਮੁਕੰਮਲ ਹੋਏ ਰੇਨ ਵਾਟਰ ਹਾਰਵਸਟਿੰਗ ਸਟਰਕਚਰ ਦੇ ਕੰਮ ਦੇ ਮੁਕੰਮਲ ਹੋਏ ਕੰਮ ਉਪਰੰਤ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪਾਣੀ ਦੀ ਸਾਂਭ ਸੰਭਾਲ ਬੇਹੱਦ ਜਰੂਰੀ ਹੈ ਜੋ ਬਰਸਾਤੀ ਪਾਣੀ ਆਮ ਤੋਰ ਤੇ ਵਿਅੱਰਥ ਚੱਲਿਆ ਜਾਦਾ ਸੀ ਉਸਨੂੰ ਵਿਸੇਸ਼ ਉਪਕਰਨ ਰਾਹੀ ਮੁੱੜ ਜਮੀਨ ਵਿੱਚ ਪਾ ਕੇ ਜਮੀਨ ਨੂੰ ਰਿਚਾਰਜ ਕਰਨ ਦਾ ਇਹ ਵਿਸੇਸ਼ ਉਪਰਾਲਾ ਕੀਤਾ ਹੈ ਜੋ ਅਗਲੇ ਦਿਨਾ ਵਿੱਚ ਹੋਰ ਪਿੰਡਾਂ ਵਿੱਚ ਅਜਿਹੇ ਪ੍ਰੋਜੈਕਟ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਰੂਫ ਵਾਟਰ ਹਾਰਵਸਟਿੰਗ ਸਟਕਚਰ ਦਾ ਕੁੱਲ ਘੇਰਾ 1580 ਵਰਗ ਮੀਟਰ ਹੈ ਜਿਸ ਨਾਲ ਹਰ ਸਾਲ 10.66 ਲੱਖ ਲੀਟਰ ਪਾਣੀ ਜਮੀਨ ਵਿੱਚ ਰਿਚਾਰਜ ਹੋਵੇਗਾ। ਇਹ ਪ੍ਰੋਜੈਕਟ ਅਗਲੇ ਦਿਨਾਂ ਵਿੱਚ ਇਸ ਬਲਾਕ ਦੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਲਗਾਏ ਜਾਣਗੇ।
ਦੀਪ ਸ਼ਿਖਾ ਨੇ ਪ੍ਰੋਜੈਕਟ ਬਾਰੇ ਦੱਸਿਆ ਕਿ ਇਹ ਪ੍ਰੋਜੈਕਟ ਜਿਸ ਸਕੂਲ ਵਿੱਚ ਲਗਾਇਆ ਗਿਆ ਹੈ ਉਸਦੀ ਇਮਾਰਤ ਦੀਆਂ ਛੱਤਾਂ ਤੋਂ ਬਰਸਾਤੀ ਪਾਣੀ ਪਾਈਪਾ ਰਾਹੀ ਇਕ ਵਿਸੇਸ਼ ਪੀਟ ਵਿੱਚ ਪਾਇਆ ਜਾਂਦਾ ਹੈ ਜਿਥੋ ਇਕ ਖਾਸ ਕਿਸਮ ਦਾ ਬੋਰ ਜਮੀਨ ਵਿੱਚ ਕਰਕੇ ਉਸ ਵਿੱਚ ਤਕਨੀਕੀ ਢੰਗ ਨਾਲ ਰੇਤਾ ਅਤੇ ਸਟੋਨ ਬਜਰੀ ਪਾ ਕੇ ਉਸ ਪਾਣੀ ਨੂੰ ਜਮੀਨ ਵਿੱਚ ਪਾਇਆ ਗਿਆ ਹੈ ਜਿਸ ਨਾਲ ਇਹ ਸਾਰਾ ਪਾਣੀ ਜਮੀਨ ਵਿੱਚ ਚੱਲਾ ਜਾਦਾ ਹੈ ਅਤੇ ਜਮੀਨ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਅਤੇ ਰਿਚਾਰਜ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਇਸ ਬਲਾਕ ਦੇ ਹੋਰ ਪਿੰਡਾਂ ਵਿੱਚ ਸਰਕਾਰੀ ਇਮਾਰਤਾਂ ਤੇ ਲਗਾਏ ਜਾਣ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ ਮਗਨਰੇਗਾ ਦੇ ਜਾਬ ਕਾਰਡ ਧਾਰਕਾਂ ਰਾਹੀ ਕਰਵਾਏ ਜਾ ਰਹੇ ਇਸ ਕੰਮ ਨਾਲ ਜਿਥੇ ਨਰੇਗਾ ਕਾਮਿਆ ਨੂੰ ਰੋਜਗਾਰ ਦੇ ਮੋਕੇ ਉਪਲੱਬਧ ਹੋ ਰਹੇ ਹਨ ਉਥੇ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਭ ਸੰਭਾਲ ਲਈ ਅੱਜ ਦੇ ਸਮੇਂ ਦੀ ਇਹ ਵੱਡੀ ਜਰੂਰਤ ਵੀ ਪੂਰੀ ਹੋ ਰਹੀ ਹੈ।
ਉਹਨਾਂ ਕਿਹ ਕਿ ਰੂਪਨਗਰ ਜਿਲਾ ਕੁੱਖ, ਰੁੱਖ, ਜਲ ਤੇ ਜੰਗਲ ਜੇ ਬੱਚਣਗੇ ਤਾਂ ਹੋਵੇਗਾ ਮੰਗਲ ਤਹਿਤ ਪੂਰਾ ਯੌਜਨਾਬੱਧ ਢੰਗ ਨਾਲ ਵਿਕਾਸ ਦੇ ਪ੍ਰੋਜੈਕਟ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਵੱਧ ਤੋਂ ਵੱਧ ਪਾਣੀ ਬਚਾਉਣਾ ਚਾਹੀਦਾ ਹੈ ਕਿਉਂਕਿ ਜਲ ਹੈ ਤਾਂ ਕੱਲ ਹੈ ਇਹ ਸਾਡੇ ਮਾਹਰਾ ਨੇ ਸਪਸ਼ਟ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਭਵਿੱਖ ਵਿੱਚ ਅਸੀਂ ਅਜਿਹੇ ਉਪਰਾਲੇ ਕਰਨ ਜਾਂ ਰਹੇ ਹਾਂ ਕਿ ਆਮ ਲੋਕਾਂ ਨੂੰ ਆਪਣੇ ਘਰਾਂ, ਵੱਡੇ ਵਪਾਰ ਅਦਾਰਿਆ, ਉਦਯੋਗ ਅਤੇ ਹੋਰ ਇਮਾਰਤਾ ਦੀਆਂ ਛੱਤਾ ਤੇ ਇਕੱਠਾ ਹੋਣ ਵਾਲਾ ਬਰਸਾਤ ਦਾ ਜਮੀਨ ਵਿੱਚ ਰਿਚਾਰਜ ਕਰਨ ਦੀ ਵਿੱਧੀ ਨੂੰ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਪਾਣੀ ਦੇ ਮਹੱਤਵ ਬਾਰੇ ਜਾਗਰੂਕ ਕਰੀਏ ਅਤੇ ਇਹ ਪ੍ਰਰੇਨਾ ਅੱਜ ਦੇ ਸਮੇਂ ਦੀ ਜਰੂਰਤ ਦੇ ਨਾਲ ਨਾਲ ਸਾਡੇ ਭਵਿੱਖ ਦਾ ਅਦਾਰ ਵੀ ਹੋਵੇਗੀ।