ਬਰਸਾਤੀ ਪਾਣੀ ਨੂੰ ਜਮੀਨ ਵਿੱਚ ਰਿਚਾਰਜ ਕਰਕੇ ਪਾਣੀ ਦਾ ਡਿੱਗ ਰਿਹਾ ਪੱਧਰ ਰੋਕਣ ਦੇ ਕੀਤੇ ਜਾ ਰਹੇ ਹਨ ਉਪਰਾਲੇ- ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਕਾ

*ਮਗਨਰੇਗਾ ਅਧੀਨ ਰੋਜਗਾਰ ਦੇ ਮੋਕੇ ਦੇ ਕੇ ਚਨੌਲੀ ਬੱਸੀ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ ਅਧੁਨਿਕ ਪ੍ਰੋਜੈਕਟ- ਜਸਪਾਲ ਸਿੰਘ ਜਿਓਲੋਜਿਸਟ **ਅਧਿਕਾਰੀਆਂ ਨੇ ਸਕੂਲ ਦਾ ਦੋਰਾ ਕਰਕੇ ਪ੍ਰੋਜੈਕਟ ਦੇ ਚੱਲ ਰਹੇ ਕੰਮ ਦਾ ਲਿਆ ਜਾਇਜਾ।
ਨੂਰਪੁਰ ਬੇਦੀ / 29 ਅਗਸਤ / ਨਿਊ ਸੁਪਰ ਭਾਰਤ ਨਿਊਜ
ਰੇਨ ਵਾਟਰ ਹਾਰਵੈਸਟਿੰਗ ਸਟਰਕਚਰ ਲਗਾ ਕੇ ਬਰਸਾਤੀ ਪਾਣੀ ਨੂੰ ਮੁੱੜ ਜਮੀਨ ਵਿੱਚ ਪਾਉਣ ਨਾਲ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦਾ ਉਪਰਾਲਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ। ਨੂਰਪੁਰ ਬੇਦੀ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿੱਚ ਇਹ ਪ੍ਰੋਜੈਕਟ ਲਗਾ ਕੇ ਬਰਸਾਤੀ ਪਾਣੀ ਨੂੰ ਜਮੀਨ ਵਿੱਚ ਪਾਉਣ ਦੀ ਯੋਜਨਾ ਉਤੇ ਕੰਮ ਚੱਲ ਰਿਹਾ ਹੈ ਜਿਸਦੇ ਨਾਲ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪ ਸ਼ਿਕਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿੱਚ ਚੱਲ ਰਹੇ ਰੇਨ ਵਾਟਰ ਹਾਰਵੈਸਟਿੰਗ ਸਟਰਕਚਰ ਦੇ ਕੰਮ ਦਾ ਜਾਇਜਾ ਉਪਰੰਤ ਦਿੱਤੀ। ਉਹਨਾਂ ਦੱਸਿਆ ਕਿ ਪਾਣੀ ਦੀ ਸਾਂਭ ਸੰਭਾਲ ਬੇਹੱਦ ਜਰੂਰੀ ਹੈ ਜੋ ਬਰਸਾਤੀ ਪਾਣੀ ਆਮ ਤੋਰ ਤੇ ਵਿਅੱਰਥ ਚੱਲਿਆ ਜਾਦਾ ਸੀ ਉਸਨੂੰ ਵਿਸੇਸ਼ ਉਪਕਰਨ ਰਾਹੀ ਮੁੱੜ ਜਮੀਨ ਵਿੱਚ ਪਾ ਕੇ ਜਮੀਨ ਨੂੰ ਰਿਚਾਰਜ ਕਰਨ ਇਹ ਵਿਸੇਸ਼ ਉਪਰਾਲਾ ਕੀਤਾ ਹੈ ਜੋ ਅਗਲੇ ਦਿਨਾ ਵਿੱਚ ਹੋਰ ਪਿੰਡਾਂ ਵਿੱਚ ਅਜਿਹੇ ਪ੍ਰੋਜੈਕਟ ਲਗਾਏ ਜਾਣਗੇ।
ਸ. ਜਸਪਾਲ ਸਿੰਘ ਜਿਓਲੋਜਿਸਟ ਨੇ ਪ੍ਰੋਜੈਕਟ ਬਾਰੇ ਦੱਸਿਆ ਕਿ ਇਹ ਪ੍ਰੋਜੈਕਟ ਜਿਸ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ ਉਸਦੀ ਇਮਾਰਤ ਦੀਆਂ ਛੱਤਾਂ ਤੋਂ ਬਰਸਾਤੀ ਪਾਣੀ ਪਾਈਪਾ ਰਾਹੀ ਇਕ ਵਿਸੇਸ਼ ਪੀਟ ਵਿੱਚ ਪਾਇਆ ਜਾਂਦਾ ਹੈ ਜਿਥੋ ਇਕ ਖਾਸ ਕਿਸਮ ਦਾ ਬੋਰ ਜਮੀਨ ਵਿੱਚ ਕਰਕੇ ਉਸ ਵਿੱਚ ਤਕਨੀਕੀ ਢੰਗ ਨਾਲ ਰੇਤਾ ਅਤੇ ਸਟੋਨ ਬਜਰੀ ਪਾ ਕੇ ਉਸ ਪਾਣੀ ਨੂੰ ਜਮੀਨ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਇਹ ਸਾਰਾ ਪਾਣੀ ਜਮੀਨ ਵਿੱਚ ਚੱਲਾ ਜਾਂਦਾ ਹੈ ਅਤੇ ਜਮੀਨ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਅਤੇ ਰਿਚਾਰਜ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਇਸ ਬਲਾਕ ਦੇ ਹੋਰ ਪਿੰਡਾਂ ਵਿੱਚ ਸਰਕਾਰੀ ਇਮਾਰਤਾਂ ਤੇ ਲਗਾਏ ਜਾਣ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ ਮਗਨਰੇਗਾ ਦੇ ਜਾਬ ਕਾਰਡ ਧਾਰਕਾਂ ਰਾਹੀ ਕਰਵਾਏ ਜਾ ਰਹੇ ਇਸ ਕੰਮ ਨਾਲ ਜਿਥੇ ਨਰੇਗਾ ਕਾਮਿਆ ਨੂੰ ਰੋਜਗਾਰ ਦੇ ਮੋਕੇ ਉਪਲੱਬਧ ਹੋ ਰਹੇ ਹਨ ਉਥੇ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਭ ਸੰਭਾਲ ਲਈ ਅੱਜ ਦੇ ਸਮੇਂ ਦੀ ਇਹ ਵੱਡੀ ਜਰੂਰਤ ਵੀ ਪੂਰੀ ਹੋ ਰਹੀ ਹੈ।
ਇਸ ਮੋਕੇ ਬੀ ਡੀ ਪੀ ਓ ਨੂਰਪੁਰ ਬੇਦੀ ਹਰਿੰਦਰ ਕੋਰ ਨੇ ਕਿਹਾ ਕਿ ਨਰੇਗਾ ਜਾਬ ਕਾਰਡ ਧਾਰਕਾਂ ਨੂੰੰ ਪਿੰਡਾਂ ਵਿੱਚ ਚੱਲ ਰਹੇ ਹੋਰ ਵਿਕਾਸ ਕਾਰਜਾਂ ਦੇ ਨਾਲ ਇਸ ਯੋਜਨਾ ਤਹਿਤ ਰੋਜਗਾਰ ਦੇ ਵਧੇਰੇ ਮੋਕੇ ਮਿਲ ਰਹੇ ਹਨ। ਇਸ ਮੋਕੇ ਭੂਮੀ ਰੱਖਿਆ ਅਫਸਰ ਦਵਿੰਦਰ ਕਟਾਰਿਆ ਨੇ ਕਿਹਾ ਕਿ ਧਰਤੀ ਹੇਠ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਅਤੇ ਜਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੋਕੇ ਗਣੇਸ਼ ਚੰਦਰ, ਜਸਪਾਲ ਸਿੰਘ, ਸਰਪੰਚ ਭੁਪਿੰਦਰ ਸਿੰਘ ਚਨੌਲੀ, ਪ੍ਰਿੰਸੀਪਲ ਸ਼ਰਨਜੀਤ ਕੌਰ, ਲੈਕਚਰਾਰ ਅਰਵਿੰਦਰ ਕੁਮਾਰ, ਮਾਸਟਰ ਬਲਰਾਮ ਕੁਮਾਰ, ਅਸ਼ਵਨੀ ਕੁਮਾਰ, ਅਮਨ ਕੁਮਾਰ ਆਦਿ ਹਾਜਰ ਸਨ।