*1.69 ਕਰੋੜ ਦੀ ਲਾਗਤ ਨਾਲ ਬਣੇਗਾ ਯਾਦਗਾਰੀ ਮਾਰਗ ਅਤੇ ਗੇਟ
ਨੂਰਪੁਰ ਬੇਦੀ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਪਿੰਡ ਰੋਲੀ ਵਿਚ ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਰੱਖਿਆ ਅਤੇ ਪਿੰਡ ਦਾ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ। ਇਸ ਮੋਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵੀ ਸਨ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਇਸ ਮੋਕੇ ਤੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ। ਉਨ੍ਹਾਂ ਦੀਆਂ ਯਾਦਗਾਰਾ ਨੌਜਵਾਨਾ ਨੁੰ ਭਵਿੱਖ ਦੇ ਮਾਰਗ ਦਰਸ਼ਨ ਲਈ ਪ੍ਰੇਰਨਾ ਸ੍ਰੋਤ ਹਨ। ਇਨ੍ਹਾਂ ਸ਼ਹੀਦਾ ਨੇ ਆਪਣੀਆ ਜਾਨਾ ਕੁਰਬਾਨ ਕਰਕੇ ਮਾਤਰ ਭੂਮੀ ਦੀ ਰੱਖਿਆ ਕੀਤੀ ਹੈ। ਸ਼ਹੀਦ ਕੁਲਵਿੰਦਰ ਸਿੰਘ ਪੁਲਵਾਮਾ ਵਿਚ ਸ਼ਹੀਦ ਹੋ ਗਿਆ, ਪਰ ਉਸ ਨੂੰ ਸਾਡੇ ਦਿਲਾ ਵਿਚ ਸਦਾ ਯਾਦ ਰੱਖਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦਗਾਰ ਉਸਾਰੀ ਜਾ ਰਹੀ ਹੈ। ਉਸ ਦੇ ਮਾਤਾ ਪਿਤਾ ਦਾ ਵੀ ਸਮਾਜ ਵਿਚ ਵਿਸ਼ੇਸ ਸਨਮਾਨ ਰਹੇਗਾ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਮਾਤਰ ਭੂਮੀ ਦੀ ਰੱਖਿਆ ਲਈ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ ਹੈ।
ਜਿਲ੍ਹੇ ਵਿਚ ਵਿਕਾਸ ਦੇ ਪ੍ਰੋਜੈਕਟਾ ਦਾ ਜਿਕਰ ਕਰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ੍ਰੀ ਨੈਣਾ ਦੇਵੀ ਤੋ ਸ੍ਰੀ ਅਨੰਦਪੁਰ ਸਾਹਿਬ ਤੱਕ ਕਰੋੜਾ ਰੁਪਏ ਦੀ ਲਾਗਤ ਨਾਲ ਰੋਪਵੇਅ ਪ੍ਰੋਜੈਕਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਇੱਕ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈ। 65 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਖੇਤਰ ਵਿਚ ਲਿਫਟ ਇਰੀਗੇਸ਼ਨ ਸਕੀਮ ਚੱਲ ਰਹੀ ਹੈ। 45 ਕਰੋੜ ਰੁਪਏ ਨਾਲ ਚਮਕੋਰ ਸਾਹਿਬ ਵਿਚ ਕਈ ਵੱਡੇ ਪ੍ਰੋਜੈਕਟ ਨਿਰਮਾਣ ਅਧੀਨ ਹਨ। 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਪਰਸੂਰਾਮ ਭਵਨ ਅਤੇ ਹੋਰ 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਕਮਿਊਨਿਟੀ ਸੈਂਟਰ ਉਸਾਰਿਆ ਜਾ ਰਿਹਾ ਹੈ। ਕੀਰਤਪੁਰ ਸਾਹਿਬ ਵਿਚ 4.5 ਕਰੋੜ ਰੁਪਏ ਨਾਲ ਇੱਕ ਕਮਿਊਨਿਟੀ ਸੈਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। 5 ਕਰੋੜ ਦੀ ਲਾਗਤ ਨਾਲ ਤਿਆਰ ਖਰੋਟਾ ਅੰਡਰਪਾਸ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਹੈ। ਅੱਜ ਮਹੈਣ ਵਿਚ ਇੱਕ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਰਹੇ ਹਾਂ ਜਿਸ ਉਤੇ ਲਗਭਗ 9 ਕਰੋੜ ਰੁਪਏ ਖਰਚ ਹੋਣਗੇ ਅਤੇ ਕੀਰਤਪੁਰ ਸਾਹਿਬ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਟੀਲ ਦੇ ਪੁੱਲ ਦਾ ਨੀਂਹ ਪੱਥਰ ਅੱਜ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ 9 ਪਿੰਡਾਂ ਵਿਚ ਕਮਿਊਨਿਟੀ ਸੈਂਟਰ ਉਸਾਰੇ ਜਾ ਰਹੇ ਹਨ। ਦੋ ਲੋਕ ਅਰਪਣ ਕਰ ਦਿੱਤੇ ਹਨ ਬਾਕੀ ਤਿੰਨ ਮਹੀਨੇ ਵਿਚ ਕਰ ਦਿੱਤੇ ਜਾਣਗੇ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਜ਼ੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ 2019 ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਿੰਡ ਰੋਲੀ ਨੂਰਪੁਰ ਬੇਦੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਅੱਜ ਰੱਖ ਦਿੱਤਾ ਹੈ। ਜਿਸ ਉਤੇ 1 ਕਰੋੜ 69 ਲੱਖ ਰੁਪਏ ਖਰਚ ਹੋਣਗੇ। ਇਸ ਯਾਦਗਾਰੀ ਮਾਰਗ ਦੀ ਲੰਬਾਈ 2.15 ਕਿਲੋਮੀਟਰ ਹੋਵੇਗੀ ਅਤੇ ਇਸ ਸੜਕ ਦੇ ਖੱਬੇ ਪਾਸੇ 600 ਮੀਟਰ ਲੰਬੀ ਡਰੇਨ ਬਣਾਈ ਜਾਵੇਗੀ। ਇਸ ਤੋ ਇਲਾਵਾ ਮੋਠਾਪੁਰ ਖੱਡ ਉੱਪਰ ਪੁੱਲ ਅਤੇ ਇੱਕ ਹੋਰ ਛੋਟੀ ਪੁਲੀ ਤਾਮੀਰ ਕੀਤੀ ਜਾਵੇਗੀ। ਸ਼ਹੀਦ ਦੀ ਯਾਦ ਵਿਚ ਯਾਦਗਾਰੀ ਗੇਟ ਦਾ ਡਿਜਾਇਨ ਤਿਆਰ ਹੈ ਜਿਸ ਨੂੰ ਸੜਕ ਦੇ ਨਾਲ ਹੀ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਐਸ.ਡੀ.ਓ ਬ੍ਰਹਮਜੀਤ ਸਿੰਘ, ਜਗਨਨਾਥ ਭੰਡਾਰੀ, ਦੇਸ ਰਾਜ ਸੈਣੀ, ਚੋਧਰੀ ਹੁਸਨ ਲਾਲ, ਰਣਜੀਤ ਢੀਡਸਾ, ਸੁਭਾਸ ਚੋਧਰੀ, ਰਾਣਾ ਜੈਨ ਮੁਕਾਰੀ, ਸੰਜੀਵ ਕੁਮਾਰ ਬੰਸਲ, ਗੁਰਿੰਦਰ ਸਿੰਘ ਸਰਪੰਚ,ਅਰਜੁਨ ਸਿੰਘ,ਤਰਸੇਮ ਸਿੰਘ, ਦੁਰਗਾ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ ਪੰਚ ਅਤੇ ਇਲਾਕੇ ਪੰਤਵੰਤੇ ਹਾਜਰ ਸਨ।